ਬ੍ਰਾਜ਼ੀਲ ‘ਚ ਬੈਂਕ ਲੁੱਟ ਦੀ ਕੋਸ਼ਿਸ਼

ਗੋਲੀਬਾਰੀ ‘ਚ 12 ਮਰੇ

ਰਿਅੋ ਦੀ ਜੇਨੇਰਿਅੋ। ਬ੍ਰਾਜ਼ੀਲ ਦੇ ਇੱਕ ਉੱਤਰ-ਪੂਰਵੀ ਪ੍ਰਾਂਤ ਸੇਆਰਾ ਦੇ ਮਿਲਾਗ੍ਰੇਸ ਸ਼ਹਿਰ ‘ਚ ਬੈਂਕ ਲੂਟੇਰਾਂ ਅਤੇ ਪੁਲਿਸ ਦੇ ਵਿੱਚ ਗੋਲੀਬਾਰੀ ‘ਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਸਥਾਨੀ ਪ੍ਰਸ਼ਾਸਨ ਅਨੁਸਾਰ ਮਿਲਾਗ੍ਰੇਸ ਸ਼ਹਿਰ ‘ਚ 30 ਹਥਿਆਰਬੰਦ ਲੁਟੇਰਿਆ ਨੇ ਦੋ ਬੈਂਕਾਂ ਨੂੰ ਬੰਧਕ ਬਣਾਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਰ ਪੁਲਿਸ ਦੀ ਸਤਰਕਤਾ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਮਿਲਾਗ੍ਰੇਸ ਦੀ ਮੇਅਰ ਲਿਏਲਸਨ ਲੈਂਡਿਮ ਨੇ ਦੱਸਿਆ ਕਿ ਲੂਟਰਿਆਂ ਨੇ ਬੈਂਕ ਲੁੱਟਣ ਲਈ ਸਿਟੀ ਸੈਂਟਰ ਆਉਣ ਤੋਂ ਪਹਿਲਾਂ ਇੱਕ ਟ੍ਰਕ ਚੋਰੀ ਕੀਤਾ ਤਾਂ ਜੋ ਸ਼ਹਿਰ ਦੀ ਮੁੱਖ ਸੜਕਾਂ ਦੇ ਰਾਹ ਅਵਰੁੱਧ ਕੀਤਾ ਜਾ ਸਕੇ। ਪੁਲਿਸ ਨੂੰ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ‘ਤੇ ਲੂਟੇਰਿਆਂ ਦੇ ਵਿੱਚਕਾਰ ਗੋਲੀਬਾਰੀ ਸ਼ੁਰੂ ਹੋ ਗਈ। ਲਗਭਗ 20 ਮਿਨਟ ਤੱਕ ਚੱਲੀ ਗੋਲੀਬਾਰੀ ‘ਚ 6 ਲੂਟੇਰੇ ਫੜੇ ਗਏ ਅਤੇ ਤਿੰਨ ਨਾਬਾਲਕਾਂ ਦੀ ਮੌਤ ਹੋ ਗਈ। ਕਈ ਲੂਟੇਰੇ ਘਟਨਾ ਵਾਲੀ ਜਗ੍ਹਾਂ ਤੋਂ ਫਰਾਰ ਹੋ ਗਏ। ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।