ਦੂਜਾ ਟੈਸਟ ਪਾਰੀ ਅਤੇ 184 ਦੌੜਾਂ ਜਿੱਤ 2-0 ਨਾਲ ਜਿੱਤੀ ਲੜੀ
ਮਹਿੰਦੀ ਰਹੇ ਮੈਨ ਆਫ਼ ਦ ਮੈਚ, ਕਪਤਾਨ ਸ਼ਾਕਿਬ ਬਣੇ ਪਲੇਅਰ ਆਫ਼ ਦ ਸੀਰੀਜ਼
ਢਾਕਾ, 2 ਦਸੰਬਰ
ਆਫ਼ ਸਪਿੱਨਰ ਮਹਿੰਦੀ ਹਸਨ (117 ਦੌੜਾਂ ‘ਤੇ ਕੁੱਲ 12 ਵਿਕਟਾਂ) ਦੀ ਘਾਤਕ ਗੀਦਬਾਜ਼ੀ ਦੇ ਦਮ ‘ਤੇ ਬੰਗਲਾਦੇਸ਼ ਨੇ ਵਿੰਡੀਜ਼ ਨੂੰ ਦੂਸਰੇ ਕ੍ਰਿਕਟ ਟੈਸਟ ਦੇ ਤੀਸਰੇ ਹੀ ਦਿਨ ਪਾਰੀ ਅਤੇ 184 ਦੌੜਾਂ ਨਾਲ ਮਧੋਲ ਕੇ ਦੋ ਮੈਚਾਂ ਦੀ ਲੜੀ ‘ਚ 2-0 ਨਾਲ ਧੋ ਦਿੱਤਾ ਬੰਗਲਾਦੇਸ਼ ਦੀ ਟੈਸਟ ਇਤਿਹਾਸ ‘ਚ ਇਹ ਸਭ ਤੋਂ ਵੱਡੀ ਜਿੱਤ ਹੈ ਅਤੇ ਪਹਿਲੀ ਵਾਰ ਪਾਰੀ ਨਾਲ ਜਿੱਤ ਹੈ
ਬੰਗਲਾਦੇਸ਼ ਨੇ ਪਹਿਲੀ ਪਾਰੀ ‘ਚ 508 ਦੌੜਾਂ ਬਣਾਈਆਂ ਵਿੰਡੀਜ਼ ਦੀ ਟੀਮ ਪਹਿਲੀ ਪਾਰੀ ‘ਚ 111 ‘ਤੇ ਢੇਰ ਹੋਈ ਫਾਲੋਆਨ ਖੇਡਦਿਆਂ ਵਿੰਡੀਜ਼ ਨੇ ਤੀਸਰੇ ਦਿਨ ਸਵੇਰੇ ਦੂਸਰੀ ਪਾਰੀ ‘ਚ 5 ਵਿਕਟਾਂ ‘ਤੇ 75 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਦੂਸਰੀ ਪਾਰੀ ਵੀ 59.2 ਓਵਰਾਂ ‘ਚ 213 ਦੌੜਾਂ ‘ਤੇ ਸਿਮਟ ਗਈ ਸ਼ਿਮਰੋਨ ਹੇਤਮਾਇਰ(93 ਦੌੜਾਂ, 1 ਚੌਕਾ, 9 ਛੱਕੇ, 92 ਗੇਂਦਾਂ) ਨੇ ਇੱਕਤਰਫ਼ਾ ਸੰਘਰਸ਼ ਕਰਦੇ ਹੋਏ ਹਮਲਾਵਰ ਪਾਰੀ ਖੇਡੀ ਮਹਿੰਦੀ ਹਸਨ ਨੇ ਦੂਸਰੀ ਪਾਰੀ ‘ਚ 20 ਓਵਰਾਂ ‘ਚ 59 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ ਅਤੇ ਮੈਚ ‘ਚ 12 ਵਿਕਟਾਂ ਦਾ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਦਿੱਤਾ ਅਤੇ ਬੰਗਲਾਦੇਸ਼ ਵੱਲੋਂ ਵੀ ਸਰਵਸ੍ਰੇਸ਼ਠ ਟੈਸਟ ਪ੍ਰਦਰਸ਼ਨ ਦਾ ਆਪਣਾ ਹੀ ਰਿਕਾਰਡ ਤੋੜਿਆ
1879 ਦਾ ਇਤਿਹਾਸ ਦੁਹਰਾਇਆ ਗਿਆ
ਟੈਸਟ ਮੈਚ ਦੇ ਦੂਸਰੇ ਦਿਨ ਵੈਸਟਇੰਡੀਜ਼ ਦੇ ਸ਼ੁਰੂਆਤੀ ਪੰਜ ਬੱਲੇਬਾਜ਼ ਸਿਰਫ਼ 29 ਦੌੜਾਂ ‘ਤੇ ਬੋਲਡ ਆਊਟ ਹੋ ਗਏ ਕ੍ਰਿਕਟ ਦੇ ਇਤਿਹਾਸ ‘ਚ ਕਿਸੇ ਟੈਸਟ ਮੈਚ ‘ਚ ਅਜਿਹੀ ਘਟਨਾ 139 ਸਾਲ ਪਹਿਲਾਂ ਹੋਈ ਸੀ ਜਦੋਂ ਕਿਸੇ ਟੀਮ ਦੇ ਟਾੱਪ ਪੰਜ ਬੱਲੇਬਾਜ਼ ਕਲੀਨ ਬੋਲਡ ਹੋ ਗਏ ਹੋਣ ਵੈਸੇ ਬੱਲੇਬਾਜ਼ਾਂ ਲਈ ਅਜਿਹਾ ਸ਼ਰਮਨਾਕ ਮੌਕਾ ਤੀਸਰੀ ਵਾਰ ਆਇਆ ਹੈ ਇਸ ਤੋਂ ਪਹਿਲਾਂ ਏਸ਼ਜ ਦੌਰਾਨ ਸਾਲ 1879 ਅਤੇ 1890 ‘ਚ ਅਜਿਹਾ ਹੋਇਆ ਸੀ ਬੋਲਡ ਹੋਣ ਵਾਲੇ ਪੰਜ ਸ਼ੁਰੂਆਤੀ ਬੱਲੇਬਾਜ਼ਾਂ ‘ਚ ਕਪਤਾਨ ਕ੍ਰੇਗ ਬ੍ਰੇਥਵੇਟ(0), ਕਾਇਰਨ ਪਾਵੇਲ (4), ਸਾਈਮਨ ਹੋਪ (10), ਸੁਨੀਲ ਅੰਬਰੀਸ (7) ਅਤੇ ਰੋਸਟਨ ਚੇਜ਼(0) ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।