ਗੌਤਮ ਦੀਆਂ ਛੇ ਵਿਕਟਾਂ, ਪਰ ਨਿਊਜ਼ੀਲੈਂਡ ਮਜ਼ਬੂਤੀ ‘ਚ

ਚਾਰ ਰੋਜ਼ਾ ਮੈਚ: ਤੀਸਰਾ ਦਿਨ
ਭਾਰਤ ਏ ਪਹਿਲੀ ਪਾਰੀ 323, ਨਿਊਜ਼ੀਲੈਂਡ ਏ ਪਹਿਲੀ ਪਾਰੀ 398,

ਵਾਨਗਰੇਈ, 2 ਦਸੰਬਰ
ਭਾਰਤ ਏ ਦੇ ਸਟਾਰ ਆਫ ਸਪਿੱਨਰ ਕਿਸ੍ਰਣੱਪਾ ਗੌਤਮ (139 ਦੌੜਾਂ ‘ਤੇ 6 ਵਿਕਟਾਂ) ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਿਊਜ਼ੀਲੈਂਡ ਏ ਦੇ ਲਈ ਕੈਮ ਫਲੇਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਸੈਂਕੜੇ ਵਾਲੀ ਪਾਰੀ ਨਾਲ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ‘ਚ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ
ਨਿਊਜ਼ੀਲੈਂਡ ਏ ਨੇ ਪਹਿਲੀ ਪਾਰੀ ‘ਚ 131.4 ਓਵਰਾਂ ‘ਚ 398 ਦੌੜਾਂ ਬਣਾਈਆਂ ਜਦੋਂਕਿ ਦਿਨ ਦੀ ਸਮਾਪਤੀ ਤੱਕ ਭਾਰਤ ਏ ਨੇ ਦੂਸਰੀ ਪਾਰੀ ‘ਚ 14 ਓਵਰਾਂ ‘ਚ 38 ਦੌੜਾਂ ਬਣਾ ਕੇ ਇੱਕ ਵਿਕਟ ਗੁਆ ਦਿੱਤੀ ਮਹਿਮਾਨ ਟੀਮ ਅਜੇ ਨਿਊਜ਼ੀਲੈਂਡ ਏ ਤੋਂ 37 ਦੌੜਾਂ ਪਿੱਛੇ ਹੈ ਅਤੇ ਉਸ ਦੀਜਆਂ 9 ਵਿਕਟਾਂ ਬਾਕੀ ਹਨ ਭਾਰਤ ਏ ਦੇ ਬੱਲੇਬਾਜ਼ ਓਪਨਰ ਰਵਿ ਕੁਮਾਰ ਸਮਰਥ 27 ਦੌੜਾਂ ਅਤੇ ਅੰਕਿਤ ਬਾਵਨੇ ਪੰਜ ਦੌਡਾਂ ਬਣਾ ਕੇ ਕ੍ਰੀਜਤ ‘ਤੇ ਹਨ ਅਭਿਮੰਨਿਊ ਈਸ਼ਵਰਨ 24 ਗੇਂਦਾਂ ‘ਚ ਸਿਰਫ਼ ਦੋ ਦੌੜਾਂ ਬਣਾ ਕੇ ਡਗ ਬ੍ਰੇਸਵੇਲ ਦੀ ਗੇਂਦ ‘ਤੇ ਸਸਤੇ ‘ਚ ਆਊਟ ਹੋਏ

 

ਭਾਰਤ ਦੂਸਰੀ ਪਾਰੀ 38/1 ਵਿਕਟ

ਇਸ ਤੋਂ ਪਹਿਲਾਂ ਸਵੇਰੇ ਨਿਊਜ਼ੀਲੈਂਡ ਏ ਨੇ ਆਪਣੀ ਪਾਰੀ ਨੂੰ ਕੱਲ ਦੇ 121 ਦੌੜਾਂ ‘ਤੇ ਤਿੰਨ ਵਿਕਟਾਂ ਤੋਂ ਅੱਗੇ ਵਧਾਇਆ ਟਿਮ ਸੀਫਰਟ 55 ਦੌੜਾਂ ਅਤੇ ਰਚਿਨ ਰਵਿੰਦਰ 5 ਦੌੜਾਂ ਚੋਂ  ਰਚਿਨ ਆਪਣੇ ਸਕੋਰ ‘ਚ ਇਜ਼ਾਫ਼ਾ ਨਾ ਕਰ ਸਕੇ ਅਤੇ ਗੌਤਮ ਨੇ ਉਹਨਾਂ ਨੂੰ ਕਰੁਣ ਨਾਇਰ ਹੱਥੋਂ ਕੈਚ ਕਰਾ ਦਿੱਤਾ ਪਰ ਸੀਫ਼ਰਟ ਨੇ 198 ਗੇਂਦਾਂ ‘ਚ 13 ਚੌਕਿਆਂ ਨਾਲ 86 ਦੌੜਾਂ ਦੀ ਪਾਰੀ ਖੇਡੀ ਨਿਊਜ਼ੀਲੈਂਡ ਨੇ 165 ਦੌੜਾਂ ‘ਤੇ ਪੰਜ ਵਿਕਟਾਂ ਗੁਆਈਆਂ ਪਰ ਇਸ ਤੋਂ ਬਾਅਦ ਫਲੈਚਰ ਨੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡਦੇ ਹੋਏ 221 ਗੇਂਦਾਂ ‘ਚ 7 ਚੌਕੇ ਅਤੇ 1 ਛੱਕੇ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਉਹਨਾਂ ਤੋਂ ਇਲਾਵਾ ਡਗ ਬ੍ਰੇਸਵੇਲ ਨੇ 55 ਅਤੇ ਕਾਈਲ ਜੇਮਿਸਨ ਨੇ ਵੀ ਅਰਧ ਸੈਂਕੜਾ ਲਾਇਆ ਅਤੇ 78 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 53 ਦੌੜਾਂ ਬਣਾਈਆਂ ਅਤੇ ਟੀਮ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ ਗੌਤਮ ਤੋਂ ਇਲਾਵਾ ਸਿਰਾਜ ਨੂੰ ਦੋ ਵਿਕਟਾਂ ਮਿਲੀਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।