ਆਨਲਾਈਨ ਜੂਏ ’ਤੇ ਪਾਬੰਦੀ ਜ਼ਰੂਰੀ

online gambling

ਤਾਮਿਲਨਾਡੂ ਸਰਕਾਰ ਨੇ ਆਨਲਾਈਨ ਜੂਏ ’ਤੇ ਪਾਬੰਦੀ ਲਾਉਣ ਲਈ ਬਿੱਲ ਵਿਧਾਨ ਸਭਾ ’ਚ ਪਾਸ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਛੱਤੀਸਗੜ੍ਹ ਵੀ ਅਜਿਹਾ ਕਾਨੂੰਨ ਪਾਸ ਕਰ ਚੁੱਕਾ ਹੈ ਹੁਣ ਤੱਕ 20 ਸੂਬੇ ਅਜਿਹੇ ਕਾਨੂੰਨ ਪਾਸ ਕਰ ਚੁੱਕੇ ਹਨ ਦੇਸ਼ ਅੰਦਰ 42 ਕਰੋੜ ਦੇ ਕਰੀਬ ਗੇਮਰਜ਼ ਇਸ ਧੰਦੇ ’ਚ ਫਸੇ ਹੋਏ ਹਨ ਅਤੇ ਹਰ ਸਾਲ ਇਸ ਧੰਦੇ ’ਚ 30 ਫੀਸਦੀ ਇਜ਼ਾਫ਼ਾ ਹੋ ਰਿਹਾ ਹੈ । ਅਸਲ ’ਚ ਆਨਲਾਈਨ ਜੂਆ ਸਿਰਫ਼ ਆਰਥਿਕ ਬਰਬਾਦੀ ਨਹੀਂ ਸਗੋਂ ਸਰੀਰਕ, ਮਾਨਸਿਕ ਤੇ ਸਮਾਜਿਕ ਬਰਬਾਦੀ ਵੀ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਮਾਰਟ ਫੋਨ ਦੀ ਵਜ੍ਹਾ ਨਾਲ ਇੰਟਰਨੈੱਟ ਦੀਆਂ ਗੇਮਾਂ ਨੇ ਬਚਪਨ ਹੀ ਖਾ ਲਿਆ ਹੈ ।

ਬੱਚਿਆਂ ਦਾ ਆਪਸ ’ਚ ਖੇਡਣਾ, ਮਜ਼ਾਕ ਕਰਨਾ, ਸ਼ਰਾਰਤਾਂ ਕਰਨਾ ਆਦਿ ਰੌਣਕਾਂ ਤਾਂ ਖਤਮ ਹੀ ਹੋ ਗਈਆਂ ਹਨ ਹੱਦੋਂ ਜ਼ਿਆਦਾ ਮੋਬਾਇਲ ਫੋਨ ਵਰਤਣ ਨਾਲ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਰਹੀ ਹੈ ਬੱਚਿਆਂ ’ਚ ਗੁੱਸਾ, ਨਿਰਾਸ਼ਾ, ਚਿੜਚਿੜਾਪਣ ਵਧ ਰਿਹਾ ਇਸ ਗੇਮ ਦੀ ਮਾਰ ’ਚ ਬੱਚਿਆਂ ਨੇ 20-20 ਲੱਖ ਰੁਪਏ ਤੱਕ ਰੋੜ੍ਹ ਦਿੱਤੇ ਨੌਜਵਾਨ, ਮੁਲਾਜ਼ਮ ਵੀ ਇਸ ਦੀ ਜਕੜ ’ਚ ਆ ਚੁੱਕੇ ਹਨ । ਬਚਪਨ ਦੀ ਬਰਬਾਦੀ ਦੇਸ਼ ਦੀ ਬਰਬਾਦੀ ਹੁੰਦੀ ਹੈ ਇਸ ਲਈ ਬਚਪਨ ਨੂੰ ਬਚਾਉਣਾ ਜ਼ਰੂਰੀ ਹੈ । ਕੇਂਦਰ ਸਰਕਾਰ ਵੱਲੋਂ ਵੀ ਕਈ ਐਪਾਂ ’ਤੇ ਪਾਬੰਦੀ ਲਾਈ ਗਈ ਹੈ ਫ਼ਿਰ ਵੀ ਇੰਟਰਨੈੱਟ ’ਤੇ ਨਵੇਂ ਤੋਂ ਨਵੇਂ ਤਰੀਕੇ ਨਾਲ ਲੋਕਾਂ ਦੀ ਲੁੱਟ ਕਰਨ ਦੇ ਹੱਥਕੰਡੇ ਵਰਤੇ ਜਾ ਰਹੇ ਹਨ ਇਨ੍ਹਾਂ ਗੇਮਜ਼ ਦੇ ਸ਼ਿਕਾਰ ਬੱਚੇ ਅਪਰਾਧਾਂ ਵੱਲ ਮੁੜ ਜਾਂਦੇ ਹਨ ।

ਜਦੋਂ ਉਨ੍ਹਾਂ ਨੂੰ ਪੈਸਾ ਨਹੀਂ ਮਿਲਦਾ ਤਾਂ ਉਹ ਚੋਰੀ ਤੇ ਹੋਰ ਬੁਰੇ ਕਰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਕਈ ਬੱਚਿਆਂ ਨੇ ਪੈਸਾ ਹਾਰ ਜਾਣ ’ਤੇ ਖੁਦਕੁਸ਼ੀ ਵੀ ਕਰ ਲਈ ਪਰ ਸਿਰਫ਼ ਕਾਨੂੰਨ ਪਾਸ ਕਰ ਦੇਣ ਨਾਲ ਹੀ ਇਹ ਮਸਲਾ ਹੱਲ ਹੰਦਾ ਨਜ਼ਰ ਨਹੀਂ ਆ ਰਿਹਾ । ਅਸਲ ’ਚ ਇਸ ਦੇ ਸਮਾਜਿਕ ਤੇ ਮਨੋਵਿਗਿਆਨਕ ਸਰੋਕਾਰ ਵੀ ਹਨ ਸਮਾਜ ਅੰਦਰਲੇ ਉਨ੍ਹਾਂ ਕਾਰਨਾਂ ਨੂੰ ਵੀ ਦੂਰ ਕਰਨਾ ਪਵੇਗਾ ਜਿਸ ਕਰਕੇ ਬੱਚਾ ਆਨਲਾਈਨ ਗੇਮਾਂ ਜੋਗਾ ਹੀ ਰਹਿ ਜਾਂਦਾ ਹੈ।

ਇਹ ਤੱਥ ਹਨ ਕਿ ਬਹੁਤ ਸਾਰੇ ਬੱਚੇ ਮਾਪਿਆਂ ਦੀ ਬੇਸਮਝੀ ਤੇ ਲਾਪਰਵਾਹੀ ਕਾਰਨ ਹੀ ਇਹਨਾਂ ਗੇਮਾਂ ਦੇ ਜਾਲ ’ਚ ਫਸੇ ਹਨ ਮਾਪੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ ਮਾਂ-ਬਾਪ ਦੇ ਲਾਡ-ਪਿਆਰ ਤੋਂ ਸੱਖਣੇ ਬੱਚੇ ਆਨਲਾਈਨ ਗੇਮਾਂ ’ਚ ਮਨੋਰੰਜਨ ਭਾਲਣ ਲੱਗਦੇ ਹਨ ਅਸਲ ’ਚ ਬਚਾਉਣ ਦੀ ਜ਼ਰੂਰਤ ਹੈ । ਕਿਸੇ ਸਮੇਂ ਸਾਰਾ ਪਰਿਵਾਰ ਰਲ ਕੇ ਰੋਟੀ ਖਾਂਦਾ ਤੇ ਘਰ-ਪਰਿਵਾਰ ਦੀਆਂ ਗੱਲਾਂ ਕਰਦਾ ਸੀ ਬੱਚੇ ਨੂੰ ਵੀ ਪਰਿਵਾਰ ਦੇ ਕੰਮਾਂ-ਧੰਦਿਆਂ ਤੇ ਗੱਲਾਂ ’ਚ ਰੁਚੀ ਹੁੰਦੀ ਸੀ ।

ਪਰ ਹੁਣ ਆਧੁਨਿਕ ਜੀਵਨਸ਼ੈਲੀ ਨੇ ਬੱਚਿਆਂ ਨੂੰ ਇਕੱਲੇ ਕਰ ਦਿੱਤਾ ਹੈ ਆਨਲਾਈਨ ਗੇਮਾਂ ਨੂੰ ਟੱਕਰ ਦੇਣ ਲਈ ਦੇਸ਼ ਦੀ ਨੂੰ ਬਹਾਲ ਕਰਨਾ ਪਵੇਗਾ ਇਸ ਦਿਸ਼ਾ ’ਚ ਇਹ ਚੀਜ਼ਾਂ ਕਿਸੇ ਸਖਤ ਕਾਨੂੰਨ ਤੋਂ ਵੀ ਵੱਧ ਕਾਰਗਰ ਸਾਬਤ ਹੋਣਗੀਆਂ ਡੇਰਾ ਸੱਚਾ ਸੌਦਾ ਦੀ ਮੁਹਿੰਮ ਆਪਣੇ-ਆਪ ’ਚ ਮਿਸਾਲ ਹੈ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਸ਼ਰਧਾਲੂਆਂ ਤੋਂ ਪ੍ਰਣ ਕਰਵਾਇਆ ਹੈ ਕਿ ਉਹ ਰੋਜ਼ਾਨਾ ਸ਼ਾਮ ਸੱਤ ਤੋਂ ਨੌਂ ਵਜੇ ਤੱਕ ਮੋਬਾਇਲ ਫੋਨ ਬੰਦ ਰੱਖ ਕੇ ਸਾਰਾ ਪਰਿਵਾਰ ਇਕੱਠੇ ਬੈਠ ਕੇ ਗੱਲਬਾਤ ਕਰਨਗੇ । ਇਸ ਮੁਹਿੰਮ ਨਾਲ ਲੋਕਾਂ ਨੂੰ ਜ਼ਿੰਦਗੀ ਦਾ ਅਸਲੀ ਆਨੰਦ ਮਿਲਿਆ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਦੇ ਸ਼ਾਨਦਾਰ ਮੁੱਲਾਂ ਨੂੰ ਮੁੜ ਸਥਾਪਿਤ ਕਰਨ ਲਈ ਮੁਹਿੰਮਾਂ ਚਲਾਉਣ ਜੇਕਰ ਸਾਰਾ ਪਰਿਵਾਰ ਇਕੱਠਾ ਬੈਠ ਕੇ ਆਪਸੀ ਪਿਆਰ ਦੀ ਸਾਂਝ ਵਧਾਏਗਾ ਤਾਂ ਇਹ ਸਖਤ ਕਾਨੂੰਨਾਂ ਤੋਂ ਵੀ ਕਾਰਗਰ ਸਾਬਤ ਹੋਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।