ਆਰੇ ‘ਚ ਰੁੱਖਾਂ ਦੀ ਕਟਾਈ ਦਾ ਵਿਰੋਧ ਕਰ ਰਹੇ 29 ਲੋਕਾਂ ਨੂੰ ਜ਼ਮਾਨਤ

Bailing, People Protesting, Tree Cutting

ਮੁੰਬਈ। ਮੁੰਬਈ ਦੀ ਆਰੇ ਕਲੋਨੀ ‘ਚ ਰੁੱਖਾਂ ਦੀ ਕਟਾਈ ‘ਤੇ ਰੋਕ ਲਾਉਣ ਲਈ ਇੱਕ ਵਫਦ ਨੇ ਸੁਪਰੀਮ ਕੋਰਟ ਦੇ ਚੀਫ ਜੱਜ ਜਸਟਿਸ ਰੰਜਨ ਗੋਗੋਈ ਨਾਲ ਮੁਲਾਕਾਤ ਕੀਤਾ। ਵਫਦ ਦੀ ਅਗਵਾਈ ਕਰ ਰਹੇ ਲਾਅ ਦੇ ਵਿਦਿਆਰਥੀ ਰਿਸ਼ਵ ਰੰਜਨ ਨੇ ਸੀਜੇਆਈ ਨੂੰ ਇੱਕ ਪੱਤਰ ਲਿਖਿਆ।

ਇਨ੍ਹਾਂ ‘ਚ ਰਿਸ਼ਵ ਨੇ ਕਿਹਾ ਕਿ ਮੁੰਬਈ ਦੇ ਫੇਫੜਿਆਂ ਦੀ ਹੱਤਿਆ ਕੀਤੀ ਜਾ ਰਹੀ ਹੈ। ਇਸ ਦੀ ਕਟਵਾਈ ਰੁਕਵਾਓ। ਉਧਰ, ਗ੍ਰਿਫਤਾਰ ਕੀਤੇ ਗਏ 29 ਪ੍ਰਦਰਸ਼ਨਕਾਰੀਆਂ ਨੂੰ ਹਾਲੀਡੇ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਪਰ ਅਦਾਲਤ ਨੇ ਸ਼ਰਤ ਰੱਖੀ ਹੈ ਕਿ ਇਹ ਲੋਕ ਹੁਣ ਕਿਸੇ ਧਰਨੇ ‘ਚ ਸ਼ਾਮਿਲ ਨਹੀਂ ਹੋਣਗੇ। ਰੁੱਖਾਂ ਦੀ ਕਟਾਈ ਦਾ ਵਿਰੋਧ ਕਰ ਰਹੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪਿਛਲੇ ਦੋ ਦਿਨਾਂ ਅੰਦਰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ‘ਤੇ ਪੁਲਿਸ ਨਾਲ ਝੜਪ ਅਤੇ ਉਨ੍ਹਾਂ ਨੂੰ ਰੋਕਣ ਦੇ ਆਰੋਪ ਲਾਏ ਗਏ ਸਨ।

ਸਨਿੱਚਰਵਾਰ ਦੇਰ ਰਾਤ ਵਿਰੋਧ ਕਰ ਰਹੇ 38 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਸ਼ਨਿੱਚਰਵਾਰ ਨੂੰ ਮੁੰਬਈ ਹਾਈਕੋਰਟ ਨੇ ਇਸ ਮਾਮਲੇ ਦੀ ਤੱਤਕਾਲ ਸੁਣਵਾਈ ਕਰਨ ਤੋਂ ਨਾ ਕਰ ਦਿੱਤੀ ਸੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਮੁੰਬਈ ਹਾਈਕੋਰਟ ਦੇ ਚੀਫ ਜਸਟਿਸ ਕੋਲ ਜਾਣ ਲਈ ਕਿਹਾ ਗਿਆ ਸੀ।

ਸੀਜੇਆਈ ਗੋਗੋਈ ਨੂੰ ਰਿਸ਼ਵ ਨੇ ਪੱਤਰ ਲਿਖਿਆ ਕਿ, ” ਜਦੋਂ ਅਸੀਂ ਤੁਹਾਨੂੰ ਪੱਤਰ ਲਿਖ ਰਹੇ ਹਾਂ, ਉਸ ਵੇਲੇ ਮਿੱਠੀ ਨਦੀ ਕਿਨਾਰੇ ਸਥਿਤ ਆਰੇ ਫਾਰੈਸਟ ਦੇ ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ। ਖਬਰਾਂ ਅਨੁਸਾਰ ਹੁਣ ਤੱਕ 1,500 ਰੁੱਖਾਂ ਨੂੰ ਕੱਟਿਆ ਜਾ ਚੁੱਕਾ ਹੈ। ਮੁੰਬਈ ਮੈਟ੍ਰੋ ਰੇਲ ਕਾਰਪੋਰੇਸ਼ਨ (ਐਮਐਮਆਰਸੀ) ਅਤੇ ਨਗਰ ਨਿਗਮ ਆਫ ਗ੍ਰੇਟਰ ਮੁੰਬਈ ਦੀ ਗਤੀਵਿਧੀਆਂ ਤੇ ਨਜ਼ਰ ਰੱਖ ਰਹੇ ਸਾਡੇ ਸਾਥੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਉਹ ਆਪਣੇ ਮਾਤਾ-ਪਿਤਾ ਨਾਲ ਗੱਲ ਨਹੀਂ ਕਰ ਸਕਦੇ ਹਨ”

ਰਿਸ਼ਵ ਨੇ ਕਿਹਾ ”ਅਸੀਂ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਤੱਤਕਾਲ ਰੁੱਖਾਂ ਦੀ ਕਟਾਈ ‘ਤੇ ਰੋਕ ਲਾਏ ਜਿਸ ‘ਚ 2700 ਰੁੱਖਾਂ ਨਾਲ ਘੱਟ ਤੋਂ ਘੱਟ ਕੁੱਝ ਰੁੱਖਾਂ ਨੂੰ ਬਚਾਇਆ ਜਾ ਸਕੇ। ਕਾਰ ਸ਼ੈਡ ਆਰੇ ਕਲੋਨੀ ‘ਚ 33 ਏਕੜ ਜ਼ਮੀਨ ‘ਤੇ ਬਣਾਇਆ ਜਾ ਰਿਹਾ ਹੈ। ਇਹ ਮਿੱਠੀ ਨਦੀ ਦੇ ਕਿਨਾਰੇ ਸਥਿਤ ਹੈ, ਜਿਸ ਦੀਆਂ ਕਈ ਨਹਿਰਾਂ ਹਨ। ਇਹ ਨਹੀਂ ਰਹਿਣਗੇ ਤਾਂ ਮੁੰਬਈ ‘ਚ ਹੜ੍ਹ ਆ ਸਕਦੇ ਹਨ। ਇਸ ‘ਚ 3,500 ਰੁੱਖ ਹਨ ਜਿਨ੍ਹਾਂ ‘ਚ 2,238 ਰੁੱਖਾਂ ਨੂੰ ਕੱਟਣ ਦਾ ਮਤਾ ਰੱਖਿਆ ਗਿਆ ਹੈ। ਸਲਾਹ ਇਹ ਹੈ ਕਿ ਅਜਿਹਾ ਜੰਗਲ ਜੋ ਨਦੀ ਕਿਨਾਰੇ ਹੈ ਅਤੇ ਜਿਨ੍ਹਾਂ ‘ਚ 3500 ਰੁੱਖ ਹਨ, ਉਸ ਨੂੰ ਇੱਕ ਪ੍ਰਦੂਸ਼ਨ ਫੈਲਾਉਣ ਵਾਲੇ ਵਪਾਰ ਲਈ ਕਿਉਂ ਚੁਣਿਆ ਗਿਆ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।