ਹਥਿਆਰਾਂ ਦੀ ਨੋਕ ’ਤੇ ਮੈਡੀਕਲ ਸਟੋਰ ਮਾਲਕ ਤੋਂ ਲੁੱਟਿਆ ਪੈਸਿਆਂ ਵਾਲਾ ਬੈਗ

Robbery
ਲੁਧਿਆਣਾ ਵਿਖੇ ਹਥਿਆਰਾਂ ਦੀ ਨੋਕ ’ਤੇ ਮੈਡੀਕਲ ਸਟੋਰ ’ਤੇ ਲੁੱਟ ਕਰਦੇ ਹੋਏ ਨਕਾਬਪੋਸ ਲੁਟੇਰੇ।

ਸੀਸੀਟੀਵੀ ਦੀ ਫੁਟੇਜ ਦੇ ਅਧਾਰ ’ਤੇ ਪੁਲਿਸ ਲੁਟੇਰਿਆਂ ਦੀ ਪੈੜ ਨੱਪਣ ’ਚ ਜੁਟੀ  (Robbery)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਇੱਕ ਵਾਰ ਫ਼ਿਰ ਹਥਿਆਰਾਂ ਦੀ ਨੋਕ ’ਤੇ ਦੁਕਾਨ ਅੰਦਰੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਕੈਮਰੇ ’ਚ ਕੈਦ ਹੋਈ ਘਟਨਾ ’ਚ ਪਿਸਤੌਲ ਦਿਖਾ ਕੇ ਲੁੱਟ ਰਹੇ 3 ਨਕਾਬਪੋਸ਼ ਲੁਟੇਰੇ ਦਿਖਾਈ ਦੇ ਰਹੇ ਹਨ। ਜਿੰਨਾਂ ਵੱਲੋਂ ਕੀਤੀ ਗਈ ਫਾਇਰਿੰਗ ’ਚ ਦੁਕਾਨਦਾਰ ਦੇ ਪੈਰ ’ਤੇ ਗੋਲੀ ਲੱਗਣ ਦੀ ਜਾਣਕਾਰੀ ਮਿਲੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੇ ਅਧਾਰ ’ਤੇ ਲੁਟੇਰਿਆਂ ਦੀ ਪੈੜ ਨੱਪਣ ’ਚ ਜੁਟ ਗਈ ਹੈ। (Robbery)

ਮਾਮਲਾ ਸ਼ੁੱਕਰਵਾਰ ਰਾਤ ਸਾਢੇ ਕੁ 11 ਵਜੇ ਦਾ ਦੱਸਿਆ ਜਾ ਰਿਹਾ ਹੈ। ਜਦੋਂ ਚੰਡੀਗੜ ਰੋਡ ’ਤੇ ਸਥਿੱਤ ਇੱਕ ਮੈਡੀਕਲ ਦੀ ਦੁਕਾਨ ’ਚ ਇੱਕ ਮੋਟਰਸਾਇਕਲ ’ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ ਲੁਟੇਰੇ ਘੁਸ ਗਏ। ਜਿੰਨਾਂ ਨੇ ਦੁਕਾਨ ਅੰਦਰ ਵੜਦਿਆਂ ਹੀ ਆਪਣੇ ਹੱਥ ’ਚ ਫ਼ੜੇ ਪਿਸਤੌਲ ਦੁਕਾਨਦਾਰ ’ਤੇ ਤਾਣਦਿਆਂ ਕਾਊਂਟਰ ਦੇ ਦਰਾਜ਼ ’ਚ ਫਰੋਲਾ- ਫਰੋਲੀ ਸ਼ੁਰੂ ਕਰ ਦਿੱਤੀ ਅਤੇ ਇੱਕ ਨੇ ਦੁਕਾਨਦਾਰ ਵੱਲੋਂ ਕਾਊਂਟਰ ’ਤੇ ਰੱਖਿਆ ਗਿਆ ਬੈਗ, ਲੈਪਟਾਪ ਤੇ ਦੁਕਾਨਦਾਰ ਦਾ ਮੋਬਾਇਲ ਆਪਣੇ ਕਬਜੇ ’ਚ ਲੈ ਲਿਆ ਅਤੇ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। (Robbery)

ਇਹ ਵੀ ਪਡ਼੍ਹੋ: ਪੁਲਿਸ ਵੱਲੋਂ ਸਕੂਲ ’ਚ ਧਮਕੀ ਭਰੇ ਪੱਤਰ ਤੇ ਡੁਪਲੀਕੇਟ ਬੰਬਾਂ ਨੂੰ ਸੁੱਟਣ ਵਾਲਾ ਵਿਅਕਤੀ ਕਾਬੂ

ਦੁਕਾਨਦਾਰ ਮੁਤਾਬਿਕ ਬੈਗ ਵਿੱਚ ਇੱਕ ਲੱਖ ਰੁਪਏ ਦੀ ਨਗਦੀ ਸੀ। ਇਸ ਦੌਰਾਨ ਲੁਟੇਰਿਆਂ ਵੱਲੋਂ ਕੀਤੀ ਗਈ ਫਾਇਰਿੰਗ ’ਚ ਪੈਰ ’ਤੇ ਇੱਕ ਗੋਲੀ ਲੱਗਣ ਨਾਲ ਦੁਕਾਨਦਾਰ ਜਖ਼ਮੀ ਹੋ ਗਿਆ ਜੋ ਸਿਵਲ ਹਸਪਤਾਲ ਵਿਖੇ ਇਲਾਜ਼ ਅਧੀਨ ਹੈ। ਪੀੜਤ ਦੁਕਾਨਦਾਰ ਸੂਰਜ ਰਾਜਪੂਤ ਵਾਸੀ ਸਰਪੰਚ ਕਲੋਨੀ ਨੇ ਦੱਸਿਆ ਕਿ ਲੰਘੀ ਰਾਤ ਉਹ ਦੁਕਾਨ ਬੰਦ ਕਰਕੇ ਘਰ ਜਾਣ ਲਈ ਤਿਆਰ ਹੀ ਖੜਾ ਸੀ, ਕਿ ਇੱਕਦਮ 3 ਵਿਅਕਤੀ ਦੁਕਾਨ ਅੰਦਰ ਆ ਧਮਕੇ। ਜਿੰਨਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਨੇ ਦੁਕਾਨ ਅੰਦਰ ਵੜਦਿਆਂ ਹੀ ਉਸ ’ਤੇ ਪਿਸਤੌਲ ਤਾਣ ਦਿੱਤੇ। (Robbery)

ਉਨਾਂ ਦੱਸਿਆ ਕਿ ਲੁਟੇਰਿਆਂ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਉਸ ਕੋਲੋਂ ਇੱਕ ਲੱਖ ਰੁਪਏ ਦੀ ਨਗਦੀ ਵਾਲਾ ਬੈਗ ਤੋਂ ਇਲਾਵਾ ਮੋਬਾਇਲ ਤੇ ਲੈਪਟਾਪ ਲੈ ਕੇ ਫਰਾਰ ਹੋ ਗਏ ਹਨ। ਰਾਜਪੂਤ ਨੇ ਦੱਸਿਆ ਕਿ ਜਾਂਦੇ ਜਾਂਦੇ ਲੁਟੇਰਿਆਂ ਨੇ ਉਸ ਵੱਲ ਦੋ ਗੋਲੀਆਂ ਵੀ ਚਲਾਈਆਂ, ਜਿੰਨਾਂ ਵਿੱਚੋਂ ਇੱਕ ਗੋਲੀ ਉਸ ਦੇ ਪੈਰ ਵਿੱਚ ਲੱਗੀ ਹੈ। ਜਿਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੰਪਰਕ ਕੀਤੇ ਜਾਣ ’ਤੇ ਥਾਣਾ ਜਮਾਲਪੁਰ ਦੇ ਐਸਐਚਓ ਜਸਪਾਲ ਸਿੰਘ ਨੇ ਕਿਹਾ ਕਿ ਘਟਨਾਂ ਦੀ ਸੂਚਨਾ ਉਨਾਂ ਨੂੰ ਮਿਲ ਗਈ ਹੈ ਪਰ ਉਹ ਸਵੇਰ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਣ ਵਾਲੀ ਰੈਲੀ ਵਾਲੇ ਸਥਾਨ ’ਤੇ ਡਿਉਟੀ ’ਤੇ ਹਨ। ਉਨਾਂ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਦੇ ਅਧਾਰ ’ਤੇ ਜਾਂਚ ਆਰੰਭ ਦਿੱਤੀ ਗਈ ਹੈ ਜਲਦ ਹੀ ਲੁਟੇਰੇ ਉਨਾਂ ਦੀ ਸਿਕੰਜੇ ’ਚ ਹੋਣਗੇ।