ਬੁਰੀ ਖਬਰ : ਸੜਕ ਹਾਦਸੇ ’ਚ ਮਾਂ-ਪੁੱਤ ਦੀ ਮੌਤ

Six, Dead, Road, Accident

ਦਵਾਈ ਲੈਣ ਜਾ ਰਹੇ ਸਨ ਮ੍ਰਿਤਕ | Road Accident

ਫਤੇਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਫਤੇਹਾਬਾਦ ਦੇ ਪਿੰਡ ਗਿੱਲਾਂਖੇੜ੍ਹਾ ਕੋਲ ਨੈਸ਼ਨਲ ਹਾਈਵੇ ’ਤੇ 2 ਕਾਰਾਂ ਦਾ ਐਕਸੀਡੈਂਟ (Road Accident) ਹੋਣ ਨਾਲ ਮਾਂ-ਪੁਤ ਦੀ ਮੌਤ ਹੋ ਗਈ ਹੈ ਜਦਕਿ 3 ਲੋਕਾਂ ਦੀ ਗੰਭੀਰ ਸੱਟਾਂ ਆਈਆਂ ਹਨ। ਜਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੋਂ ਤਿੰਨਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਹਾਦਸਾ ਕੁਝ ਇਸ ਤਰ੍ਹਾਂ ਵਾਪਰਿਆ ਕਿ ਇੱਕ ਕਾਰ ਨੇ ਦੂਜੀ ਕਾਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਸੂਤਰਾਂ ਮੁਤਾਬਿਕ ਨੈਨੋ ਕਾਰ ’ਚ ਨੇਜਾਡੇਲਾ ਵਾਸੀ ਓਮ-ਪ੍ਰਕਾਸ਼ ਆਪਣੀ ਮਾਂ ਸ਼ਾਂਤੀ ਦੇਵੀ ਅਤੇ ਕੁਝ ਹੋਰ ਆਪਣੇ ਲੋਕਾਂ ਨਾਲ ਭੂਨਾ ਤੋਂ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ : ਕੂੜੇ ਦੇ ਢੇਰ ਕੋਲੋਂ ਮਿਲੀ ਲਾਸ਼ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਤਿੰਨ ਗ੍ਰਿਫ਼ਤਾਰ

ਦੱਸਿਆ ਜਾ ਰਿਹਾ ਹੈ ਕਿ ਉਹ ਭੂਨਾ ’ਚ ਕੋਈ ਦਵਾਈ ਲੈਣ ਆਏ ਹੋਏ ਸਨ। ਜਦੋਂ ਹਾਦਸਾ ਵਾਪਰਿਆ ਤਾਂ ਉਹ ਦਵਾਈ ਲੈ ਕੇ ਰਾਤ ਨੂੰ ਵਾਪਸ ਜਾ ਰਹੇ ਸਨ। ਜਦੋਂ ਉਹ ਜਾ ਰਹੇ ਸਨ ਤਾਂ ਪਿੰਡ ਗਿੱਲਾਂਖੇੜ੍ਹਾ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੀ ਸਵਿਫਟ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਸਾਰੇ ਲੋਕਾਂ ਨੂੰ ਸੱਟਾਂ ਆਈਆਂ ਅਤੇ ਦੂਜੀ ਕਾਰ ਵਾਲੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ। ਔਰਤ ਸ਼ਾਤੀ ਦੇਵੀ ਅਤੇ ਦੂਜੇ ਜਖਮੀਆਂ ਨੂੰ ਜਦੋਂ ਹਸਪਤਾਲ ਪਹੁੰਚਾਇਆ ਤਾਂ ਉੱਥੇ ਡਾਕਟਰਾਂ ਨੇ ਸ਼ਾਂਤੀ ਦੇਵੀ ਨੂੰ ਮਿ੍ਰਤਕ ਐਲਾਨ ਦਿੱਤਾ। ਉਸ ਤੋਂ ਬਾਅਦ ਸ਼ਾਂਤੀ ਦੇਵੀ ਦੇ ਪੁੱਤਰ ਓਮ ਪ੍ਰਕਾਸ਼ ਨੇ ਵੀ ਸਰਸਾ ਆਉਂਦੇ ਸਮੇਂ ਆਪਣਾ ਦਮ ਤੋੜ ਦਿੱਤਾ।