ਬੁਰੀ ਖਬਰ : ਨਸ਼ੇੜੀ ਪੁੱਤ ਨੇ ਮਾਂ ਤੇ ਭਰਾ ਦਾ ਕੀਤਾ ਬੇਰਹਿਮੀ ਨਾਲ ਕਤਲ

Murder
ਕਤਲ ਕੀਤੇ ਗਏ ਮਾਂ-ਪੁੱਤ ਦੀ ਫਾਇਲ ਫੋਟੋ ਅਤੇ ਘਟਨਾ ਸਥਾਨ ਸਬੰਧੀ ਜਾਣਕਾਰੀ ਦਿੰਦਾ ਪਿੰਡ ਵਾਸੀ।

ਲਾਸ਼ ਨੂੰ ਟੁਕੜੇ-ਟੁਕੜੇ ਕਰਕੇ ਸਾੜਨ ਮਗਰੋਂ ਭਰਾ ਦੀ ਲਾਸ਼ ਨੂੰ ਡਰੇਨ ’ਚ ਸੁੱਟਿਆ | Murder

ਪਾਤੜਾਂ/ ਘੱਗਾ (ਭੂਸ਼ਣ ਸਿੰਗਲਾ/ਮਨੋਜ ਗੋਇਲ)। ਸਬ ਡਵੀਜ਼ਨ ਪਾਤੜਾਂ ਦੇ ਪਿੰਡ ਕਾਂਗਥਲਾ ਵਿਖੇ ਇੱਕ ਨਸ਼ੇੜੀ ਪੁੱਤ ਵੱਲੋਂ ਦੋ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਅਤੇ ਮਤਰੇਏ ਭਰਾ ਦਾ ਕਤਲ (Murder) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਿਲ ਕੰਬਾਊ ਘਟਨਾ ’ਚ ਨਿਰਦਈ ਪੁੱਤਰ ਵੱਲੋਂ ਮਾਂ ਦੀ ਲਾਸ਼ ਦੇ ਟੁਕੜੇ ਕਰਕੇ ਤੇਲ ਪਾ ਕੇ ਸਾੜ ਦਿੱਤਾ ਗਿਆ ਜਦੋਂਕਿ ਭਰਾ ਦੀ ਲਾਸ਼ ਨੂੰ ਨਾਲ ਲੱਗਦੀ ਡਰੇਨ ’ਚ ਸੁੱਟ ਕੇ ਖੁਰਦ ਬੁਰਦ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਸੰਬੰਧੀ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸੁਤਰਾਣਾ ਦੇ ਮੁਖੀ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਸਾਗਰਾ ਪੁਲ ਤੇ ਪੁਲਿਸ ਪਾਰਟੀ ਨਾਲ ਮੌਜੂਦ ਸੀ ਤਾਂ ਕਾਂਗਥਲਾ ਵਾਸੀ ਭਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਤਾਏ ਦੀ ਲੜਕੀ ਜੋ ਪਿੰਡ ’ਚ ਵਿਆਹੀ ਹੋਈ ਹੈ ਦੇ ਗੁਆਂਢੀ ਨੇ ਫੋਨ ’ਤੇ ਦੱਸਿਆ ਕਿ ਉਨਾਂ ਦੇ ਘਰ ਕੁਝ ਸੜ ਰਿਹਾ ਹੈ ਉਹ ਜਦ ਕੁਝ ਹੋਰ ਵਿਅਕਤੀਆਂ ਨਾਲ ਪਹੁੰਚੇ ਤਾਂ ਉਸ ਦਾ ਭਾਣਜਾ ਗੁਰਵਿੰਦਰ ਸਿੰਘ ਉਨ੍ਹਾਂ ਨੂੰ ਦੇਖਕੇ ਦੋ ਦੋਸਤਾਂ ਨਾਲ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਭਾਣਜੇ ਨੂੰ ਅਗਵਾ ਕਰਨ ਵਾਲੇ ਮਾਮੇ ਨੂੰ ਪੁਲਿਸ ਨੇ 3 ਘੰਟਿਆਂ ’ਚ ਹੀ ਕੀਤਾ ਕਾਬੂ

ਉਨ੍ਹਾਂ ਆਸਪਾਸ ਦੇਖਿਆ ਤਾਂ ਉਥੇ ਖੂਨ ਦੇ ਧੱਬੇ ਮੌਜੂਦ ਸੀ। ਪੁਲਿਸ ਵੱਲੋਂ ਬਿਆਨ ਦਰਜ ਕਰਨ ਮਗਰੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਗਈ। ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਨਸ਼ੇ ’ਚ ਧੁੱਤ ਨੌਜਵਾਨ ਤੇ ਉਸ ਦੇ ਦੋਸਤਾਂ ਵੱਲੋਂ ਮਾਂ-ਪੁੱਤ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੌਜਵਾਨ ਗੁਰਵਿੰਦਰ ਸਿੰਘ ਅਤੇ ਉਸ ਦੇ ਦੋ ਦੋਸਤਾਂ ਰਜਿੰਦਰ ਸਿੰਘ ਰਾਜਾ ਅਤੇ ਰਣਜੀਤ ਸਿੰਘ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।