ਬਾਬੇ ਨਾਨਕ ਦੀ ਕਿਰਪਾ ਮੇਰੇ ‘ਤੇ ਇੰਝ ਹੀ ਬਣੀ ਰਹੇ : ਨਰਿੰਦਰ ਮੋਦੀ

Baba Nanak, Grace Remains, Narendra Modi

ਬਾਬੇ ਨਾਨਕ ਦੀ ਕਿਰਪਾ ਮੇਰੇ ‘ਤੇ ਇੰਝ ਹੀ ਬਣੀ ਰਹੇ : ਨਰਿੰਦਰ ਮੋਦੀ

ਡੇਰਾ ਬਾਬਾ ਨਾਨਕ । ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਅਰਦਾਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਆ ਕੇ ਉਹ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲਿਆ ਕੌਮੀ ਸੇਵਾ ਪੁਰਸਰਕਾਰ ਨੂੰ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ‘ਚ ਸਮਰਪਿਤ ਕਰਦੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਉਨ੍ਹਾਂ ‘ਤੇ ਇੰਝ ਹੀ ਬਣੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਦੇਵ ਜੀ ਯਾਤਰਾ ਲਈ ਨਿਕਲੇ ਸਨ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਯੁੱਗ ਨੂੰ ਬਦਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਯਾਤਰਾਵਾਂ ਦਾ ਮਕਸਦ ਸੰਸਾਰ ਦੇ ਲੋਕਾਂ ਨੂੰ ਤਾਰਨਾ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਕਣ-ਕਣ ‘ਚ ਬਾਬੇ ਨਾਨਕ ਦੇ ਪਸੀਨੇ ਦੀ ਮਹਿਕ ਰਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ‘ਚ ਰਹਿ ਕੇ ਹੀ ਹਲ ਚਲਾਉਂਦੇ ਹੋਏ ਗੁਰੂ ਜੀ ਨੇ ਆਪਣੇ ਪਹਿਲੇ ਨਿਯਮ ‘ਕਿਰਤ ਕਰੋ’ ਦੀ ਮਿਸਾਲ ਪੇਸ਼ ਕੀਤਾ ਅਤੇ ਇੱਥੇ ਹੀ ‘ਨਾਮ ਜੱਪੋ’ ਮਤਲਬ ਕਿ ਲੋਕਾਂ ਨੂੰ ਨਾਮ ਜਪਣ ਦੀ ਵਿਧੀ ਵੀ ਦੱਸੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਦੀ ਧਰਤੀ ‘ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਿਹਨਤ ਨਾਲ ਪੈਦਾ ਕੀਤੀ ਫਸਲ ਨੂੰ ਮਿਲ-ਵੰਡ ਕੇ ਖਾਣ ਮਤਲਬ ਕਿ ‘ਵੰਡ ਛਕੋ’ ਦੀ ਰੀਤ ਵੀ ਚਲਾਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਈ ਅਸੀਂ ਜੋ ਵੀ ਕਰਾਂਗੇ, ਉਹ ਘੱਟ ਹੀ ਰਹੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।