ਲਾਊਡਸਪੀਕਰ ‘ਤੇ ਅਜ਼ਾਨ ਮੌਲਿਕ ਅਧਿਕਾਰ ਨਹੀਂ, ਇਲਾਹਾਬਾਦ ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

Mosque Loudspeaker Sachkahoon

ਲਾਊਡਸਪੀਕਰ ‘ਤੇ ਅਜ਼ਾਨ ਮੌਲਿਕ ਅਧਿਕਾਰ ਨਹੀਂ, ਇਲਾਹਾਬਾਦ ਹਾਈਕੋਰਟ ਨੇ ਖਾਰਜ ਕੀਤੀ ਪਟੀਸ਼ਨ

ਲਖਨਊ। ਉੱਤਰ ਪ੍ਰਦੇਸ਼ ਵਿੱਚ ਧਾਰਮਿਕ ਸਥਾਨਾਂ ਤੋਂ ਲਾਊਡਸਪੀਕਰ ਹਟਾਉਣ ਦੇ ਫੈਸਲੇ ਨੂੰ ਹਾਈਕੋਰਟ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਲਾਊਡਸਪੀਕਰ ‘ਤੇ ਅਜ਼ਾਨ ਮੌਲਿਕ ਅਧਿਕਾਰ ਨਹੀਂ ਹੈ। ਇਸ ਅਹਿਮ ਟਿੱਪਣੀ ਨਾਲ ਅਦਾਲਤ ਨੇ ਬਦਾਯੂੰ ਦੇ ਇੱਕ ਮੌਲਵੀ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਦਾ ਇਹ ਫੈਸਲਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਯੋਗੀ ਸਰਕਾਰ ਦੇ ਹੁਕਮਾਂ ‘ਤੇ ਯੂਪੀ ‘ਚ ਧਾਰਮਿਕ ਸਥਾਨਾਂ ਤੋਂ ਇਕ ਲੱਖ ਤੋਂ ਵੱਧ ਲਾਊਡਸਪੀਕਰ ਹਟਾ ਦਿੱਤੇ ਗਏ ਹਨ ਅਤੇ ਇਸ ਤੋਂ ਜ਼ਿਆਦਾ ਦੀ ਆਵਾਜ਼ ਘੱਟ ਕੀਤੀ ਗਈ ਹੈ।

ਬਦਾਯੂੰ ਦੀ ਨੂਰੀ ਮਸਜਿਦ ਦੇ ਮੁਤਵੱਲੀ ਇਰਫਾਨ ਵੱਲੋਂ ਦਾਇਰ ਪਟੀਸ਼ਨ ਨੂੰ ਜਸਟਿਸ ਵਿਵੇਕ ਕੁਮਾਰ ਬਿਰਲਾ ਅਤੇ ਜਸਟਿਸ ਵਿਕਾਸ ਬੁੱਧਵਾਰ ਦੀ ਬੈਂਚ ਨੇ ਖਾਰਜ ਕਰ ਦਿੱਤਾ। ਇਰਫਾਨ ਨੇ ਅਜ਼ਾਨ ਲਈ ਲਾਊਡਸਪੀਕਰ ਲਗਾਉਣ ਦੀ ਇਜਾਜ਼ਤ ਮੰਗਣ ਲਈ ਐਸਡੀਐਮ ਤਹਿਸੀਲ ਬਿਸੋਲੀ ਨੂੰ ਅਰਜ਼ੀ ਦਿੱਤੀ ਸੀ। ਐਸਡੀਐਮ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਇਰਫ਼ਾਨ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ