ਆਯੂਸ਼ ਬਡੋਨੀ ਨੇ ਜਸਟਿਨ ਲੈਂਗਰ ਤੇ ਕੇਐੱਲ ਰਾਹੁਲ ਲਈ ਆਖੀ ਇਹ ਗੱਲ

Ayush Badoni

ਲਖਨਊ (ਏਜੰਸੀ)। ਲਖਨਊ ਸੁਪਰ ਜਾਇੰਟਸ ਦੇ ਨੌਜਵਾਨ ਬੱਲੇਬਾਜ਼ ਆਯੂਸ਼ ਬਡੋਨੀ (Ayush Badoni) ਨੇ ਕਿਹਾ ਕਿ ਕਪਤਾਨ ਕੇਐੱਲ ਰਾਹੁਲ ਅਤੇ ਕੋਚ ਜਸਟਿਨ ਲੈਂਗਰ ਨੇ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਦੇ ਬਾਵਜ਼ੂਦ ਉਸ ’ਤੇ ਭਰੋਸਾ ਰੱਖਿਆ ਤਾਂ ਜੋ ਉਹ ਦਿੱਲੀ ਕੈਪੀਟਲਸ ਖਿਲਾਫ ਚੰਗਾ ਪ੍ਰਦਰਸ਼ਨ ਕਰ ਸਕੇ। ਬਡੋਨੀ ਨੇ 35 ਗੇਂਦਾਂ ’ਚ 55 ਦੌੜਾਂ ਬਣਾਈਆਂ, ਜਿਸ ਦੀ ਮੱਦਦ ਨਾਲ ਲਖਨਊ ਨੇ ਸੱਤ ਵਿਕਟਾਂ ’ਤੇ 167 ਦੌੜਾਂ ਬਣਾਈਆਂ। ਦਿੱਲੀ ਨੇ 11 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।

ਬਡੋਨੀ ਨੇ ਮੈਚ ਤੋਂ ਬਾਅਦ ਕਿਹਾ, ’ਸੀਜ਼ਨ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਪਰ ਮੈਂ ਨੈੱਟ ’ਤੇ ਚੰਗਾ ਖੇਡ ਰਿਹਾ ਸੀ। ਮੈਂ ਕੇਐੱਲ ਰਾਹੁਲ ਅਤੇ ਜਸਟਿਨ ਲੈਂਗਰ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਲਗਾਤਾਰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ, ’ਮੈਂ ਬੱਲੇਬਾਜ਼ੀ ਕਰਦੇ ਹੋਏ ਜ਼ਿਆਦਾ ਸਮਾਂ ਰੁਕ ਕੇ ਹਮਲਾਵਰ ਤਰੀਕੇ ਨਾਲ ਖੇਡਣ ਬਾਰੇ ਸੋਚ ਰਿਹਾ ਸੀ। ਮੈਨੂੰ ਲੱਗਦਾ ਹੈ ਕਿ ਅਸੀਂ 20 ਦੌੜਾਂ ਤੋਂ ਪਿੱਛੇ ਹੋ ਗਏ।

ਜਸਟਿਨ ਨਾਲ ਚੰਗੀ ਸਾਂਝ

ਉਨ੍ਹਾਂ ਨੇ ਕਿਹਾ, ’ਮੈਂ ਰਾਹੁਲ ਨਾਲ ਬਹੁਤ ਗੱਲ ਕੀਤੀ ਅਤੇ ਉਨ੍ਹਾਂ ਨੇ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ ਹੈ। ਉਹ ਕਹਿੰਦਾ ਹੈ ਕਿ ਤੁਸੀਂ ਸਰਵੋਤਮ ਹੋ ਅਤੇ ਫਿਨਿਸ਼ਰ ਦੀ ਭੂਮਿਕਾ ਨਿਭਾ ਸਕਦੇ ਹੋ। ਜਸਟਿਨ ਨਾਲ ਵੀ ਮੇਰੀ ਚੰਗੀ ਸਾਂਝ ਹੈ। ਮੈਂ ਪਿਛਲੇ ਸਾਲ ਆਸਟ੍ਰੇਲੀਆ ਗਿਆ ਸੀ ਅਤੇ ਉਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ। ਮੈਂ ਜਸਟਿਨ ਨਾਲ ਉੱਥੇ ਦਸ ਦਿਨਾਂ ਦਾ ਕੈਂਪ ਲਗਾਇਆ ਜਿਸ ਨਾਲ ਬਹੁਤ ਮਦਦ ਮਿਲੀ।

Also Read ; ਬਸਪਾ ਨੇ ਜਗਜੀਤ ਸਿੰਘ ਛੜਬੜ ਨੂੰ ਲੋਕ ਸਭਾ ਪਟਿਆਲਾ ਤੋਂ ਐਲਾਨਿਆ ਆਪਣਾ ਉਮੀਦਵਾਰ

ਦਿੱਲੀ ਕੈਪੀਟਲਜ਼ ਦੇ ਸਹਾਇਕ ਕੋਚ ਪ੍ਰਵੀਨ ਅਮਰੇ ਦਾ ਮੰਨਣਾ ਹੈ ਕਿ ਪਹਿਲੀ ਵਾਰ ਆਈਪੀਐੱਲ ਵਿੱਚ ਖੇਡ ਰਹੇ ਜੈਕ ਫਰੇਜ਼ਰ ਮੈਕਗਰਕ ਦੀ ਪਾਰੀ ਨੇ ਟੀਮ ਲਈ ਜਿੱਤ ਦਰਜ ਕਰਨੀ ਆਸਾਨ ਕਰ ਦਿੱਤੀ। ਆਸਟ੍ਰੇਲੀਆ ਦੇ ਇਸ 22 ਸਾਲਾ ਬੱਲੇਬਾਜ਼ ਨੇ 35 ਗੇਂਦਾਂ ’ਚ 55 ਦੌੜਾਂ ਬਣਾਈਆਂ। ਅਮਰੇ ਨੇ ਕਿਹਾ, ’ਜੈਕ ਨੇ ਸ਼ਾਨਦਾਰ ਪਾਰੀ ਖੇਡੀ। ਉਹ ਟੀਮ ਦਾ ਐਕਸ ਫੈਕਟਰ ਹੈ ਅਤੇ ਉਸ ਵਿੱਚ ਛੱਕੇ ਮਾਰਨ ਦੀ ਜ਼ਬਰਦਸਤ ਸਮਰੱਥਾ ਹੈ। ਇਹ ਇਸ ਫਾਰਮੈਟ ਵਿੱਚ ਬਹੁਤ ਮਹੱਤਵਪੂਰਨ ਹੈ। ਅਸੀਂ ਪਿਛਲੇ ਦੋ ਮੈਚਾਂ ਵਿੱਚ ਚੰਗਾ ਖੇਡਿਆ ਪਰ ਇਹ ਸਰਵੋਤਮ ਪ੍ਰਦਰਸ਼ਨ ਨਹੀਂ ਹੈ।

LEAVE A REPLY

Please enter your comment!
Please enter your name here