ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ

ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ

ਜ਼ਿੰਦਗੀ ਦੇ ਅਨੰਦ ਮਾਣਨ ਦੇ ਚਾਹਵਾਨ ਲੋਕਾਂ ਨੂੰ ਜਿੰਦਗੀ ਜਿਉਣ ਦੀ ਕਲਾ ਆਉਣੀ ਚਾਹੀਦੀ ਹੈ ਅੱਜ ਦੇ ਦੌਰ ਤਲਾਕ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਨਵੇਂ ਜੋੜਿਆਂ ਵਿੱਚ ਪ੍ਰੇਮ ਭਾਵਨਾਂ ਦੀ ਥਾਂ ਲੜਾਈ-ਝਗੜੇ ਲਗਾਤਾਰ ਵਧ ਰਹੇ ਹਨ ਅਜਿਹੀਆਂ ਸਮੱਸਿਆਵਾਂ ਬਾਰੇ ਪ੍ਰੋਫੈਸਰ ਸਾਹਿਬ ਕੋਲ ਅਨੇਕਾਂ ਸਵਾਲ ਆ ਰਹੇ ਹਨ ਅੱਜ ਪ੍ਰੋਫੈਸਰ ਸਾਹਿਬ ਫਿਰ ਨੌਜਵਾਨਾਂ ਦੇ ਇਕੱਠ ਵਿੱਚ ਹਾਜ਼ਰ ਸਨ ਉਹ ਜਿੰਦਗੀ ਜਿਉਣ ਦੀ ਕਲਾ ਬਾਰੇ ਭਾਸ਼ਣ ਦੇ ਰਹੇ ਸਨ

ਉਨ੍ਹਾਂ ਦਾ ਕਹਿਣਾ ਸੀ ਕਿ ਪਤੀ -ਪਤਨੀ ਵਿੱਚ ਤਣਾਓ ਦਾ ਇੱਕ ਕਾਰਨ ਬਿਨਾ ਮਤਲਬ ਤੋਂ ਹੀ ਕੀਤੀ ਬਹਿਸਬਾਜ਼ੀ ਵੀ ਹੁੰਦੀ ਹੈ ਜਿਨ੍ਹਾਂ ਹੋ ਸਕੇ ਬਹਿਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਬਹਿਸ ਤੋਂ ਬਚਣ ਦਾ ਇੱਕੋ -ਇੱਕ ਤਰੀਕਾ ਹੈ ਕਿ ਬਹਿਸ ਕੀਤੀ ਹੀ ਨਾ ਜਾਵੇ ਬਹਿਸ ਵਿੱਚ ਬੰਦਾ ਕਦੇ ਵੀ ਨਹੀਂ ਜਿੱਤਦਾ ਬਹਿਸ ਵਿੱਚ ਜਿੱਤ ਕੇ ਵੀ ਤੁਸੀਂ ਹਾਰ ਜਾਂਦੇ ਹੋ ਜਿਸ ਬੰਦੇ ਨੂੰ ਤੁਸੀਂ ਬਹਿਸ ਵਿੱਚ ਤਰਕ ਨਾਲ ਹਰਾ ਦਿੰਦੇ ਹੋ ਹਾਰ ਤੋਂ ਬਾਦ ਉਸ ਬੰਦੇ ਦੀ ਹਾਉਮੈ ਜ਼ਖਮੀ ਹੋ ਜਾਂਦੀ ਹੈ

ਹਾਉਮੈ ਨੂੰ ਜ਼ਖਮੀ ਕਰਵਾ ਕੇ ਕੋਈ ਬੰਦਾ ਤੁਹਾਡਾ ਮਿੱਤਰ ਨਹੀਂ ਰਹਿ ਸਕਦਾ ਤੁਹਾਡਾ ਪਤੀ ਤੁਹਾਡਾ ਪਿਆਰਾ ਨਹੀਂ ਰਹਿੰਦਾ ਪਤਨੀ ਵੀ ਤੁਹਾਡੇ ਕੋਲੋਂ ਨਰਾਜ਼ ਹੋ ਜਾਂਦੀ ਹੈ ਘਰ ਵਿੱਚ ਸੱਸ ਅਤੇ ਨਨਾਣ ਵੀ ਬਹਿਸ ਕਾਰਨ ਤੁਹਾਡੀਆਂ ਦੁਸ਼ਮਣ ਬਣ ਸਕਦੀਆਂ ਹਨ ਤੁਹਾਡੇ ਤਰਕ ਦੇ ਤੀਰਾਂ ਕਾਰਨ ਤੁਹਾਡੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਤੁਹਾਡੀ ਬਾਣੀ ਵਿੱਚੋਂ ਨਿੱਕਲੇ ਬਾਣ ਤਹਾਡੇ ਰਿਸ਼ਤੇ ਨੂੰ ਨਾ ਸਿਰਫ਼ ਜ਼ਖਮੀ ਕਰ ਦਿੰਦੇ ਹਨ ਸਗੋਂ ਕਈ ਵਾਰ ਰਿਸ਼ਤਿਆਂ ਦੀ ਮੌਤ ਦਾ ਕਾਰਨ ਵੀ ਬਣਦੇ ਹਨ

ਬਹਿਸ ਵਿੱਚ ਜਿੱਤਣ ਵਾਲਾ ਹਮੇਸ਼ਾ ਹਾਰਦਾ ਹੀ ਹੈ ਅਤੇ ਹਾਰਨ ਵਾਲਾ ਆਪਣੇ ਮਨ ਵਿੱਚ ਜ਼ਹਿਰ ਪਾਲਣਾ ਸ਼ੁਰੂ ਕਰ ਦਿੰਦਾ ਹੈ ਪਤੀ-ਪਤਨੀ ਦੇ ਰਿਸ਼ਤੇ ਵਿੱਚ ਘੁਲਿਆ ਜ਼ਹਿਰ ਘਰ ਨੂੰ ਨਰਕ ਬਣਾ ਦਿੰਦਾ ਹੈ ਘਰ ਦੀ ਸ਼ਾਂਤੀ ਨੂੰ ਬਣਾਈ ਰੱਖਣ ਲਈ ਬਹਿਸ ਤੋਂ ਬਚਣ ਦੀ ਸਖ਼ਤ ਲੋੜ ਹੈ

ਪ੍ਰੋ. ਸਾਹਿਬ ਦਾ ਭਾਸ਼ਣ ਸੁਣਨ ਤੋਂ ਬਾਅਦ ਇੱਕ ਨੌਜਵਾਨ ਉੱਠਿਆ ਤੇ ਕਹਿਣ ਲੱਗਾ, ”ਤੁਸੀਂ ਠੀਕ ਕਹਿੰਦੇ ਹੋ ਪ੍ਰੋਫੈਸਰ ਸਾਹਬ, ਮੈਂ ਭੁਗਤ ਰਿਹਾ ਹਾਂ ਬਹਿਸ ਕਰਨ ਦੀ ਸਜ਼ਾ ਅਸੀਂ ਵਿਆਹ ਤੋਂ ਬਾਅਦ ਬਿਲਕੁਲ ਠੀਕ-ਠਾਕ ਰਹਿੰਦੇ ਸਾਂ ਸਾਡੇ ਵਿਆਹ ਨੂੰ ਦੋ ਕੁ ਵਰ੍ਹੇ ਹੋਏ ਸਨ ਪਰ ਮੈਨੂੰ ਬਿਨਾ ਕਾਰਨ ਬਹਿਸ ਕਰਨ ਦੀ ਆਦਤ ਸੀ ਸ਼ਾਇਦ ਮੇਰਾ ਕਿੱਤਾ ਵਕਾਲਤ ਹੋਣ ਕਾਰਨ ਮੈਂ ਆਦਤ ਤੋਂ ਮਜ਼ਬੂਰ ਸੀ ਇੱਕ ਦਿਨ ਮੇਰੀ ਮਾਂ ਸਾਨੂੰ ਮਿਲਣ ਆਈ ਹੋਈ ਸੀ

ਗੱਲ ਅੱਜ ਕੱਲ੍ਹ ਦੇ ਫੈਸ਼ਨ ਦੀ ਚੱਲ ਪਈ ਮੇਰੀ ਮਾਂ ਨੇ ਪੁਰਾਣੇ ਫੈਸ਼ਨ ਦੇ ਹੱਕ ਵਿੱਚ ਦਲੀਲ ਦੇਣੀ ਸ਼ੁਰੂ ਕੀਤੀ ਮੈਂ ਆਪਣੀ ਮਾਂ ਦੇ ਹੱਕ ਵਿੱਚ ਬੋਲਣ ਲੱਗਾ ਅਤੇ ਮੇਰਾ ਤਰਕ ਸੀ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਲਈ ਨਾ ਸਿਰਫ਼ ਬੇਢੰਗਾ ਫੈਸ਼ਨ ਕਰਦੀਆਂ ਹਨ ਸਗੋਂ ਬੇਲੋੜਾ ਮੇਕਅੱਪ ਵੀ

ਮੈਂ ਕਿਹਾ ਕਿ ਜੇ ਕਿਤੇ ਇਨ੍ਹਾਂ ਨੂੰ ਬਿਨਾ ਮੇਕਅੱਪ ਤੋਂ ਵੇਖ ਲਈਏ ਤਾਂ ਬੱਚੇ ਤਾਂ ਕੀ ਵੱਡੇ ਡਰ ਜਾਣ ਏਨਾਂ ਡਰਾਉਣਾ ਮੂੰਹ ਹੁੰਦਾ ਹੈ ਇਹ ਗੱਲ ਕਹਿ ਕੇ ਅਸੀਂ ਹੱਸ ਪਏ ਮੇਰੀ ਪਤਨੀ ਨੂੰ ਲੱਗਾ ਕਿ ਅਸੀਂ ਉਸਦਾ ਮਜਾਕ ਉਡਾਇਆ ਹੈ ਬੱਸ, ਉਸੇ ਦਿਨ ਤੋਂ ਬਾਅਦ ਉਹ ਤੜਿੰਗ ਹੋ ਗਈ ਕਿਸੇ ਨਾਲ ਸਿੱਧੇ ਮੂੰਹ ਨਾਲ ਗੱਲ ਨਹੀਂ ਕਰਦੀ ਨਿੱਕੀ-ਨਿੱਕੀ  ਗੱਲ ‘ਤੇ ਝਗੜਾ ਕਰਨ ਲੱਗੀ ਗੱਲ ਹਾਸੇ-ਹਾਸੇ ਵਿੱਚ ਸ਼ੁਰੂ ਹੋਈ ਸੀ ਅਤੇ ਘਰ ਦੀ ਸ਼ਾਂਤੀ ਨੂੰ ਅੱਗ ਲਾ ਲਈ

ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ 
ਪੰਜਾਬੀ ਯੂਨੀਵਰਸਿਟੀ ਪਟਿਆਲਾ 
ਮੋ- 98723-14380

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ