ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News AUS Vs BAN : ...

    AUS Vs BAN : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ

    AUS Vs BAN

    AUS Vs BAN: ਮਿਸ਼ੇਲ ਮਾਰਸ਼ ਨੇ ਨਾਬਾਦ 177 ਦੌੜਾਂ ਦੀ ਪਾਰੀ ਖੇਡੀ

    ਪੂਨੇ। ਵਿਸ਼ਵ ਕੱਪ 2023 ਦੇ 43ਵੇਂ ਮੈਚ ‘ਚ ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 50 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 306 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਨੂੰ 307 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਆਸਟਰੇਲੀਆ ਨੇ 44.4 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਮਿਸ਼ੇਲ ਮਾਰਸ਼ ਨੇ ਨਾਬਾਦ 177 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਸਵੀਵਨ ਸਮਿਥ ਨੇ ਵੀ 63 ਦੌੜਾਂ ਦੀ ਨਾਬਾਦ ਪਾਰੀ ਖੇਡੀ।  AUS Vs BAN

    ਆਸਟਰੇਲੀਆ ਦੀ ਸ਼ਾਨਦਾਰ ਸ਼ੂੁਰੂਆਤ (AUS Vs BAN)

    ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਵਿਚਾਲੇ ਦੂਜੇ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਹੋਈ। ਦੋਵਾਂ ਨੇ 116 ਗੇਂਦਾਂ ‘ਤੇ 120 ਦੌੜਾਂ ਜੋੜੀਆਂ। ਇਹ ਸਾਂਝੇਦਾਰੀ ਵਾਰਨਰ ਦੇ ਆਊਟ ਨਾਲ ਟੁੱਟ ਗਈ। ਵਾਰਨਰ 53 ਦੌੜਾਂ ਬਣਾ ਕੇ ਆਊਟ ਹੋਏ।  ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਲਾਇਆ ਉਸ ਨੇ 61 ਗੇਂਦਾਂ ‘ਤੇ 53 ਦੌੜਾਂ ਦੀ ਪਾਰੀ ਖੇਡੀ। ਇਹ ਵਾਰਨਰ ਦੇ ਵਨਡੇ ਕਰੀਅਰ ਦਾ 33ਵਾਂ ਅਤੇ ਇਸ ਵਿਸ਼ਵ ਕੱਪ ਦਾ ਦੂਜਾ ਅਰਧ ਸੈਂਕੜਾ ਹੈ। ਪਾਵਰਪਲੇ ਦੀ ਸ਼ੁਰੂਆਤ ‘ਚ ਬੰਗਲਾਦੇਸ਼ ਨੂੰ ਚੰਗੀ ਸ਼ੁਰੂਆਤ ਮਿਲੀ। ਟ੍ਰੈਵਿਸ ਤੀਜੇ ਓਵਰ ਵਿੱਚ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਆਸਟਰੇਲੀਆ ਦੇ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ ਪਾਰੀ ਨੂੰ ਸੰਭਾਲਿਆ ਅਤੇ ਵੱਡੇ ਓਵਰ ਨਿਕਾਲੇ। ਆਸਟ੍ਰੇਲੀਆ ਨੇ ਪਾਵਰਪਲੇ ‘ਚ 50 ਦਾ ਅੰਕੜਾ ਪਾਰ ਕੀਤਾ ਅਤੇ 1 ਵਿਕਟ ਵੀ ਗੁਆਈ।

    AUS Vs BAN

    LEAVE A REPLY

    Please enter your comment!
    Please enter your name here