ਚਿੱਟ ਫ਼ੰਡ ਕੰਪਨੀਆਂ ਦੀ ਜਾਇਦਾਦਾਂ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਦੇਵੇ ਸਰਕਾਰ : ਭਗਵੰਤ ਮਾਨ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚ ਠੱਗੀ ਮਾਰਨ ਵਿੱਚ ਸਰਤਾਜ ਹਾਸਲ ਕਰਨ ਵਾਲੀ ਕੰਪਨੀ ਪਰਲ ਅਤੇ ਕਰਾਉਣ ਦਾ ਮੁੱਦਾ ਸੰਸਦ ਵਿੱਚ ਚੁਕਦੇ ਹੋਏ ਆਮ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਨਾਂ ਦੋਵਾਂ ਕੰਪਨੀਆਂ ਦੀ ਜਾਇਦਾਦਾ ਨਿਲਾਮ ਕਰਨ ਦੀ ਮੰਗ ਕਰ ਦਿੱਤੀ ਹੈ ਤਾਂ ਕਿ ਇਸ ਠੱਗੀ ਦਾ ਸ਼ਿਕਾਰ ਹੋਏ ਭੋਲੇ ਭਾਲੇ ਆਮ ਲੋਕਾਂ ਨੂੰ ਉਨਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਵਾਪਸ ਮਿਲ ਸਕੇ। ਭਗਵੰਤ ਮਾਨ ਸੰਸਦ ‘ਚ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਲਿਆਂਦੇ ਗਏ ਬਿਲ ‘ਤੇ ਬੋਲ ਰਹੇ ਸਨ। ਉਨਾਂ ਇਸ ਬਿਲ ਦੀ ਹਮਾਇਤ ਕਰਦੇ ਹੋਏ ਇਸ ਨੂੰ ਸਪੱਸ਼ਟ ਅਤੇ ਸਖ਼ਤ ਬਣਾਉਣ ਦੀ ਮੰਗ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਐਨਾ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ ਕਿ ਭਵਿੱਖ ‘ਚ ਕੋਈ ਅਜਿਹੀਆਂ ਠੱਗੀਆਂ ਮਾਰਨ ਦੀ ਸੋਚ ਵੀ ਨਾ ਸਕੇ।
ਮਾਨ ਨੇ ਅਮਰੀਕਾ ‘ਚ ਚਿੱਟ ਫ਼ੰਡ ਕੰਪਨੀ ਰਾਹੀਂ ਆਮ ਲੋਕਾਂ ਨਾਲ ਠੱਗੀ ਮਾਰਨ ਵਾਲੇ ਐਲਨ ਸਟੈਂਫਰਡ ਨਾਮ ਦੇ ਵਿਅਕਤੀ ਅਤੇ ਅਮਰੀਕਾ ਦੇ ਸਖ਼ਤ ਕਾਨੂੰਨ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ 180 ਸਾਲ ਦੀ ਸਖ਼ਤ ਸਜਾ ਦੇ ਕੇ ਅਜਿਹੇ ਅਨਸਰਾਂ ਨੂੰ ਸਖ਼ਤ ਸੰਦੇਸ਼ ਦਿੱਤਾ ਸੀ। ਭਗਵੰਤ ਮਾਨ ਨੇ ਪਰਲ ਚਿੱਟ ਫ਼ੰਡ ਕੰਪਨੀ ਬਾਰੇ ਦੱਸਿਆ ਕਿ ਪੂਰੇ ਦੇਸ਼ ‘ਚ ਇਸ ਕੰਪਨੀ ਨੇ ਲਗਭਗ 5 ਕਰੋੜ ਲੋਕਾਂ ਨਾਲ ਠੱਗੀ ਮਾਰੀ ਅਤੇ ਪੰਜਾਬ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਵੱਡੇ ਪੱਧਰ ‘ਤੇ ਨਾਮੀ-ਬੇਨਾਮੀ ਸੰਪਤੀਆਂ ਬਣਾਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।