ਪੰਜਾਬ ਪੁਲਿਸ ਨੇ ਡਿਪਟੀ ਕਮਿਸ਼ਨਰ ਨਾਲ ਗਾਲੀ-ਗਲੋਚ ਦੇ ਦੋਸ਼ ‘ਚ ਵਿਧਾਇਕ ਸਿਮਰਜੀਤ ਬੈਂਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਬੈਂਸ ਦਾ ਬਟਾਲਾ ‘ਚ ਆਤਿਸ਼ਬਾਜ਼ੀ ਫੈਕਟਰੀ ‘ਚ ਧਮਾਕੇ ਤੋਂ ਬਾਦ ਡੀਸੀ ਗੁਰਦਾਸਪੁਰ ਨਾਲ ਤਕਰਾਰ ਹੋ ਗਿਆ ਸੀ ਸੂਬੇ ਭਰ ਦੇ ਡੀਸੀ ਦਫ਼ਤਰ ਮੁਲਾਜ਼ਮਾਂ ਨੇ ਵਿਧਾਇਕ ਖਿਲਾਫ਼ ‘ਚ ਹੜਤਾਲ ਵੀ ਕੀਤੀ ਦਰਅਸਲ ਇਹ ਘਟਨਾ ਪਿਛਲੇ ਕਈ ਦਹਾਕਿਆਂ ਤੋਂ ਸਰਕਾਰੀ ਦਫ਼ਤਰਾਂ ਦੇ ਕੰਮਕਾਜ਼ ਦੇ ਢੰਗ-ਤਰੀਕਿਆਂ ਦੀ ਦੇਣ ਹੈ ਸਿਮਰਜੀਤ ਬੈਂਸ ਦਾ ਕੰਮ ਕਰਨ ਦਾ ਆਪਣਾ ਤਰੀਕਾ ਹੈ ਉਹ ਲੋਕ ਮਾਮਲਿਆਂ ‘ਤੇ ਲਾਈਵ ਹੋਣ ਤੇ ਸਿੱਧੀ ਅਫ਼ਸਰ ਨਾਲ ਬਹਿਸ ਕਰਨ ‘ਚ ਮਸ਼ਹੁਰ ਰਿਹਾ ਹੈ ਅਜਿਹੀਆਂ ਘਟਨਾਵਾਂ ਰਾਹੀਂ ਬੈਂਸ ਸੁਰਖੀਆਂ ‘ਚ ਆਉਣ ‘ਚ ਵੀ ਕਾਮਯਾਬ ਹੋਇਆ ਉਸ ਦਾ ਪੁਰਾਣਾ ਰਿਕਾਰਡ ਇਸ ਹੱਦ ਤੱਕ ਵਿਵਾਦਾਂ ‘ਚ ਰਿਹਾ ਹੈ ਕਿ ਲੁਧਿਆਣਾ ਦਾ ਐਮਸੀ ਹੁੰਦਿਆਂ ਉਸ ਨੇ ਇੱਕ ਨਾਇਬ ਤਹਿਸੀਲਦਾਰ ਦੀ ਉਸ ਦੇ ਦਫ਼ਤਰ ‘ਚ ਕੁੱਟਮਾਰ ਵੀ ਕੀਤੀ ਭਾਵੇਂ ਬੈਂਸ ਆਪਣੇ-ਆਪ ਨੂੰ ਲੋਕਾਂ ਲਈ ਲੜਨ ਵਾਲਾ ਆਗੂ ਦੱਸਦਾ ਹੈ ਪਰ ਅਜਿਹੇ ਵਿਹਾਰ ਨੂੰ ਸੱਭਿਅਕ ਯੁੱਗ ਤੇ ਲੋਕਤੰਤਰਿਕ ਪ੍ਰਣਾਲੀ ‘ਚ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਜਿਹਾ ਸਿਰਫ਼ ਪੰਜਾਬ ‘ਚ ਹੀ ਨਹੀਂ ਹੋਇਆ ਸਗੋਂ ਹਰਿਆਣਾ, ਰਾਜਸਥਾਨ ਸਮੇਤ ਕਈ ਹੋਰ ਸੂਬਿਆਂ ਖਾਸ ਕਰ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਅਕਸਰ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਕਰਾਰ ਹੁੰਦੇ ਰਹਿੰਦੇ ਹਨ ਵਿਰਲੇ ਥਾਂ ਗਾਲੀ-ਗਲੋਚ ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹੀਆਂ ਹਨ ਪਿਛਲੇ ਮਹੀਨਿਆਂ ‘ਚ ਮੱਧ ਪ੍ਰਦੇਸ਼ ‘ਚ ਵਿਰੋਧੀ ਪਾਰਟੀ ਦੇ ਆਗੂ ‘ਤੇ ਨਗਰ ਪਾਲਿਕਾ ਦੇ ਇੱਕ ਅਧਿਕਾਰੀ ਦੀ ਕੁੱਟਮਾਰ ਦੇ ਦੋਸ਼ ਲੱਗੇ ਲੋਕਹਿੱਤ ‘ਚ ਅਵਾਜ਼ ਉਠਾਉਣੀ ਨਾ ਸਿਰਫ਼ ਜਾਇਜ਼ ਹੈ ਸਗੋਂ ਜਰੂਰੀ ਵੀ ਹੈ ਪਰ ਇਸ ਵਾਸਤੇ ਸੰਵਿਧਾਨਕ ਢੰਗ-ਤਰੀਕੇ ਹੀ ਸਹੀ ਹਨ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਤੇ ਵਚਨਬੱਧਤਾ ਨਾਲ ਨਿਭਾਉਣ ਦੀ ਜ਼ਰੂਰਤ ਹੈ ਦਰਅਸਲ ਪ੍ਰਸ਼ਾਸਨਿਕ ਢਾਂਚੇ ਦੀਆਂ ਚੂਲ਼ਾਂ ਵੀ ਇੰਨੀਆਂ ਜ਼ਿਆਦਾ ਢਿੱਲੀਆਂ ਹੋ ਗਈਆਂ ਹਨ ਕਿ ਅਫ਼ਸਰ ਕੁੰਭਕਰਨੀ ਨੀਂਦ ਸੌਂ ਜਾਂਦੇ ਹਨ ਤੇ ਗੈਰ-ਕਾਨੂੰਨੀ ਕੰਮ ਹੁੰਦੇ ਰਹਿੰਦੇ ਹਨ ਜੇਕਰ ਗੁਰਦਾਸਪੁਰ ਜਿਲ੍ਹਾ ਪ੍ਰਸ਼ਾਸਨ ਗੰਭੀਰ ਹੁੰਦਾ ਤਾਂ ਗੈਰ-ਕਾਨੂੰਨੀ ਆਤਿਸ਼ਬਾਜ਼ੀ ਫੈਕਟਰੀ ਬੰਦ ਹੋ ਸਕਦੀ ਸੀ ਤੇ 23 ਜਾਨਾਂ ਬਚ ਸਕਦੀਆਂ ਸਨ ਬੈਂਸ ਦਾ ਧੱਕੜ ਰਵੱਈਆ ਉਲਟਾ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਖਾਮੀਆਂ ਨੂੰ ਉਜਾਗਰ ਕਰਨ ‘ਚ ਰੁਕਾਵਟ ਬਣ ਗਿਆ ਹੈ ਅਧਿਕਾਰੀ ਬੈਂਸ ਦੀ ਗਲਤੀ ਨੂੰ ਆਪਣੇ ਹੱਕ ‘ਚ ਭੁਗਤਾਉਣ ‘ਚ ਕਾਮਯਾਬ ਹੋ ਗਏ ਹਨ ਇਸ ਤਕਰਾਰ ਕਾਰਨ ਬਟਾਲੇ ਦੀ ਜਨਤਾ ਦਾ ਦਰਦ ਅਣਗੌਲਾ ਹੋ ਗਿਆ ਹੈ ਸਰਕਾਰ ਤੇ ਪ੍ਰਸ਼ਾਸਨ ਨੇ ਸਾਰਾ ਜ਼ੋਰ ਬੈਂਸ ਨਾਲ ਮੋਰਚਾ ਖੋਲ੍ਹਣ ‘ਤੇ ਲਾ ਦਿੱਤਾ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।