ਜਲੰਧਰ ‘ਚ ਪੁਲਿਸ ਕਾਂਸਟੇਬਲ ਦੀ ਪਾੜੀ ਵਰਦੀ, ਹਸਪਤਾਲ ’ਚ ਭਰਤੀ

Jalandhar News

(ਸੱਚ ਕਹੂੰ ਨਿਊਜ਼) ਜਲੰਧਰ। ਜਲੰਧਰ ਸ਼ਹਿਰ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਪੁਲਿਸ ਵੱਲੋਂ ਫਿਲੌਰ ਵਿਖੇ ਲਾਏ ਨਾਕੇ ’ਤੇ ਕੁਝ ਬਾਈਕ ਸਵਾਰਾਂ ਨੇ ਪੁਲਿਸ ਕਾਂਸਟੇਬਲ ਨਾਲ ਹੱਥੋਪਾਈ ਕਰਦਿਆਂ ਉਸ ਦੀ ਵਰਦੀ ਪਾੜ ਦਿੱਤੀ ਅਤੇ ਉਸ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਸਟੇਬਲ ਦੇ ਸੱਟਾਂ ਵੱਜੀਆਂ ਹਨ। ਜਦੋਂ ਕਾਂਸਟੇਬਲ ਨੇ ਰੌਲਾ ਪਾਇਆ ਤਾਂ ਬਾਕੀ ਸਟਾਫ ਬਾਹਰ ਆਇਆ ਤੇ ਹੋਰ ਪੁਲਿਸ ਮੁਲਾਜ਼ਮ ਨੂੰ ਵੇਖ ਕੇ ਉਕਤ ਬਾਇਕ ਸਵਾਰ  ਮੌਕੇ ‘ਤੇ ਬੁਲਟ  ਮੋਟਰਸਾਈਕਲ ਛੱਡ ਕੇ ਭੱਜੇ ਗਏ। ਲੜਾਈ ਵਿੱਚ ਜ਼ਖ਼ਮੀ ਹੋਏ ਕਾਂਸਟੇਬਲ ਨੂੰ ਹੋਰ ਮੁਲਾਜ਼ਮਾਂ ਨੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਨੇ ਦੋਸ਼ੀ ਦੀ ਬੁਲੇਟ ਬਾਈਕ ਨੂੰ ਕਬਜ਼ੇ ‘ਚ ਲੈ ਲਿਆ ਹੈ।

ਫਿਲੌਰ ਪੁਲਿਸ ਅਕੈਡਮੀ ਨੂੰ ਜਾਂਦੀ ਸੜਕ ’ਤੇ ਤਾਇਨਾਤ ਕਾਂਸਟੇਬਲ ਪਰਮਜੀਤ ਨੇ ਦੱਸਿਆ ਕਿ ਉਹ ਆਪਣੇ ਇੰਚਾਰਜ ਸਤਨਾਮ ਸਿੰਘ ਅਤੇ ਸਾਥੀ ਸੁਖਦੇਵ ਨਾਲ ਨਾਕੇ ’ਤੇ ਤਾਇਨਾਤ ਸੀ। ਉਦੋਂ ਇਕ ਨੌਜਵਾਨ ਮੋਟਰਸਾਈਕਲ ‘ਤੇ ਆਇਆ। ਉਸਨੇ ਇੱਕ ਸੁੱਤੇ ਹੋਏ ਕੁੱਤੇ ‘ਤੇ ਪੱਥਰ ਸੁੱਟਿਆ ਜੋ ਕਿ ਬਲਾਕ ਵਿੱਚ ਆਇਆ ਸੀ। ਜਦੋਂ ਉਸ ਨੂੰ ਕੁੱਤੇ ‘ਤੇ ਪੱਥਰ ਸੁੱਟਣ ਤੋਂ ਰੋਕਿਆ ਗਿਆ ਤਾਂ ਉਸ ਦੀ ਉਨ੍ਹਾਂ ਨਾਲ ਲੜਾਈ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ