ਦਿੱਲੀ ‘ਚ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਗ੍ਰਿਫਤਾਰ

atm

ਦਿੱਲੀ ‘ਚ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਗ੍ਰਿਫਤਾਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਮੇਵਾਤ ਸਥਿਤ ਲੁਟੇਰਿਆਂ ਦੇ ਇੱਕ ਕੌਮਾਂਤਰੀ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਦਿੱਲੀ-ਐਨਸੀਆਰ ਤੇ ਆਸ-ਪਾਸ ਦੇ ਸੂਬਿਆਂ ’ਚ ਏਟੀਐਮ (ATM Gang) ਨੂੰ ਪੁੱਟ ਕੇ ਨਗਦੀ ਚੋਰੀ ਕਰਨ ’ਚ ਸ਼ਾਮਲ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਹਰਿਆਣਾ ਨਿਵਾਸੀ ਤੈਇਬ ਵਜੋਂ ਹੋਈ ਹੈ, ਜਿਸ ਨੂੰ ਦਿੱਲੀ ਦੇ ਅਲਕਨੰਦਾ ਸਥਿਤ ਤਾਰਾ ਅਪਾਰਟਮੈਂਟ ਕੋਲੋਂ ਗ੍ਰਿਫਤਾਰ ਕੀਤਾ ਗਿਆ।

ਪੁਲਿਸ ਕਮਿਸ਼ਨਰ (ਵਿਸ਼ੇਸ਼ ਸੈਲ) ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਦਰਪੁਰ ਥਾਣਾ ਖੇਤਰ ’ਚ 31 ਮਾਰਚ ਤੋਂ ਇੱਕ ਅਪਰੈਲ ਦੀ ਦਰਮਿਆਨੀ ਰਾਤ ਐਸਬੀਆਈ ਬੈਂਕ ਦਾ 34 ਲੱਖ ਰੁਪਏ ਨਗਦੀ ਵਾਲਾ ਇੱਕ ਏਟੀਐਮ ਪੁੁੱਟਿਆ ਸੀ। ਡੀਸੀਪੀ ਨੇ ਕਿਹਾ, ਇਸ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਇਸ ਏਟੀਐਮ ਨੂੰ ਤੋੜਨ ਦੇ ਪਿੱਛੇ ਗਿਰੋਹ ਦੇ ਤੌਰ-ਤਰੀਕਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਇਹ ਅਪਰਾਧ ਮੇਵਾਤ ਸਥਿਤ ਅਪਰਾਧੀਆਂ ਵੱਲੋਂ ਕੀਤਾ ਗਿਆ।

ਦਰਅਸਲ, 11 ਅਪਰੈਲ ਨੂੰ ਇਸ ਅਪਰਾਧ ਦੇ ਪਿੱਛੇ ਗਿਰੋਹ ਦੇ ਇੱਕ ਸਰਗਰਮ ਮੈਂਬਰ ਦੀ ਮੌਜ਼ੂਦਗੀ ਦੀ ਸੂਚਨਾ ਮਿਸੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਟੀਮ ਬਣਾਈ ਤੇ ਤਾਰਾ ਅਪਾਰਟਮੈਂਟ, ਅਲਕਨੰਦਾ, ਦਿੱਲੀ ਦੇ ਕੋਲ ਜਾਲ ਵਿਛਾਇਆ। ਮੁਲਜ਼ਮ ਗੈਂਗ ਦੇ ਮੈਂਬਰ ਤਾਇਬ ਨੂੰ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੇ ਘੇਰ ਲਿਆ ਅਤੇ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ