ਐਥਲੀਟ ਨੀਰਜ ਚੋਪੜਾ ਨੇ ਭਲਵਾਨਾਂ ਦੇ ਧਰਨੇ ਸਬੰਧੀ ਕਹੀ ਵੱਡੀ ਗੱਲ, ਤੁਸੀਂ ਵੀ ਪੜ੍ਹੋ

Neeraj Chopra

ਅਥਲੀਟਾਂ ਨੂੰ ਸੜਕਾਂ ’ਤੇ ਉੱਤਰਦੇ ਦੇਖ ਦੁੱਖ ਹੋਇਆ | Neeraj Chopra

ਨਵੀਂ ਦਿੱਲੀ (ਏਜੰਸੀ)। ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (WFI) ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਸਮੱਰਥਨ ’ਚ ਉੱਤਰਦੇ ਹੋਏ, ਭਾਰਤ ਦੇ ਚੋਟੀ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ (Neeraj Chopra) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖਿਡਾਰੀਆਂ ਨੂੰ ਸੜਕਾਂ ’ਤੇ ਦੇਖ ਕੇ ਦੁੱਖ ਹੋਇਆ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨਿਆਂ ਮਿਲਣਾ ਚਾਹੀਦਾ ਹੈ। ਟੋਕੀਓ ਓਲੰਪਿਕ 2020 ਦੇ ਸੋਨ ਤਮਗਾ ਜੇਤੂ ਨੀਰਜ ਨੇ ਟਵੀਟ ਕੀਤਾ, ‘ਸਾਡੇ ਐਥਲੀਟਾਂ ਨੂੰ ਇਨਸਾਫ ਲਈ ਸੜਕਾਂ ’ਤੇ ਉਤਰਦੇ ਦੇਖ ਕੇ ਦੁੱਖ ਹੁੰਦਾ ਹੈ।

ਉਨ੍ਹਾਂ ਨੇ ਸਾਡੇ ਮਹਾਨ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਸਾਨੂੰ ਮਾਣ ਦਿਵਾਉਣ ਲਈ ਸਖਤ ਮਿਹਨਤ ਕੀਤੀ ਹੈ।’ ਉਨ੍ਹਾਂ ਕਿਹਾ, ‘ਇੱਕ ਰਾਸ਼ਟਰ ਵਜੋਂ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਹਰ ਵਿਅਕਤੀ ਦੀ ਅਖੰਡਤਾ ਅਤੇ ਸਨਮਾਨ ਦੀ ਰੱਖਿਆ ਕਰੀਏ, ਭਾਵੇਂ ਉਹ ਅਥਲੀਟ ਹੋਵੇ ਜਾਂ ਨਾ। ਜੋ ਹੋ ਰਿਹਾ ਹੈ, ਉਹ ਨਹੀਂ ਹੋਣਾ ਚਾਹੀਦਾ। ਦੱਸਣਯੋਗ ਹੈ ਕਿ ਬਜਰੰਗ ਪੂਨੀਆ, ਸਾਕਸੀ ਮਲਿਕ ਅਤੇ ਵਿਨੇਸ ਫੋਗਾਟ ਸਮੇਤ ਦੇਸ ਦੇ ਕਈ ਮਸ਼ਹੂਰ ਪਹਿਲਵਾਨ ਪਿਛਲੇ ਐਤਵਾਰ ਤੋਂ ਡਬਲਯੂਐੱਫਆਈ ਦੇ ਪ੍ਰਧਾਨ ਬਿ੍ਰਜ ਭੂਸਣ ਸਰਨ ਸਿੰਘ ਦਾ ਵਿਰੋਧ ਕਰ ਰਹੇ ਹਨ।

ਪਹਿਲਵਾਨਾਂ ਨੇ ਬਿ੍ਰਜ ਭੂਸ਼ਣ ’ਤੇ ਜਿਨਸੀ ਸੋਸ਼ਣ ਵਰਗੇ ਕਈ ਗੰਭੀਰ ਦੋਸ਼ ਲਾਏ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਸ ਮਾਮਲੇ ਦੀ ਪੁਲਿਸ ਤੋਂ ਜਾਂਚ ਕਰਵਾਈ ਜਾਵੇ। ਪਹਿਲਵਾਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਖੇਡ ਮੰਤਰਾਲੇ ਵੱਲੋਂ ਗਠਿਤ ਦੀ ਨਿਗਰਾਨੀ ਕਮੇਟੀ ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ। ਨੀਰਜ ਨੇ ਕਿਹਾ, ‘ਇਹ ਇੱਕ ਸੰਵੇਦਨਸੀਲ ਮੁੱਦਾ ਹੈ ਅਤੇ ਇਸ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

ਸਬੰਧਤ ਅਧਿਕਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਵਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਕੀਤਾ ਹੈ। ਅਦਾਲਤ ਨੇ ਬਿ੍ਰਜ ਭੂਸ਼ਣ ’ਤੇ ਲੱਗੇ ਜਿਨਸੀ ਸੋਸਣ ਦੇ ਦੋਸਾਂ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਸੁਣਵਾਈ 28 ਅਪ੍ਰੈਲ ਨੂੰ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।