ਸ਼ਾਹ ਮਸਤਾਨ ਜੀ ਧਾਮ ’ਚ ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

ਸ਼ਾਹ ਮਸਤਾਨ ਜੀ ਧਾਮ ’ਚ ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

(ਰਵਿੰਦਰ ਰਿਆਜ਼) ਸਰਸਾ। ਆਜ਼ਾਦੀ ਦੀ 75ਵੇਂ ਅੰਮ੍ਰਿਤ ਮਹਾਂਉਤਸ਼ਵ ਨੂੰ ਸਾਰਾ ਦੇਸ਼ ਮਨਾ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਖੁਸ਼ੀਆਂ ਦੇ ਇਹਨਾਂ ਪਲਾਂ ਨੂੰ ਇਕ ਦੂਸਰੇ ਨਾਲ ਸਾਂਝੇ ਕਰ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਰ ਘਰ ਚਲਾਈ ਤਿਰੰਗਾ ਮੁਹਿੰਮ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਇਸ ਕੜੀ ਤਹਿਤ ਅੱਜ ਸ਼ਾਹ ਮਸਤਾਨਾ ਜੀ ਧਾਮ, ਸਰਸਾ ਵਿਖੇ ਸਾਧ-ਸੰਗਤ ਨੇ ਤਿਰੰਗਾ ਲਹਿਰਾਇਆ ਤੇ ਸਲੂਟ ਕੀਤਾ ਗਿਆ। (Har Ghar Tiranga)

ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਦੇ ਜ਼ਿੰਮੇਵਾਰਾਂ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਘੁਲਾਟੀਆਂ ਵੱਲੋਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਗਈਆਂ ਜਿਸ ਤੋਂ ਬਾਅਦ ਸ਼ਾਨੂੰ ਇਹ ਆਜ਼ਾਦੀ ਨਸੀਬ ਹੋਈ ਹੈ ਤੇ ਸਾਰਾ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫ਼ਿਲਮਾਏ ਗਏ ਸ਼ਬਦ “ਜੀਏਂਗੇ ਮਰੇਂਗੇ ਮਰ ਮੀਟੇਂਗੇ ਦੇਸ਼ ਕੇ ਲੀਏ” ਦੀਆਂ ਧੁਨਾਂ ਤੇ ਸਾਧ‌-ਸੰਗਤ ਨੱਚਦੀ ਦਿਖਾਈ ਦੇ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ