ਯੂਕ੍ਰੇਨ ’ਚ ਬਰਫ਼ੀਲੇ ਤੂਫ਼ਾਨ ਨਾਲ ਘੱਟ ਤੋਂ ਘੱਟ 5 ਦੀ ਮੌਤ, 19 ਜਖ਼ਮੀ

Ukraine

ਕੀਵ (ਏਜੰਸੀ)। ਯੂਕ੍ਰੇਨ (Ukraine) ਦੇ ਰਾਸ਼ਟਰਪਤੀ ਵਲੋਦਿਮੋਰ ਜੇਲੇਂਸਕੀ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਦੇਸ਼ ਦੇ ਦੱਖਣੀ ਖੇਤਰ ਓਡੇਸਾ ’ਚ ਭਿਆਨਕ ਤੂਫ਼ਾਨ ਕਾਰਨ ਘੱਟ ਤੋਂ ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਅਤੇ 19 ਜਖ਼ਮੀ ਹੋ ਗਏ ਹਨ। ਅਧਿਕਾਰੀਆਂ ਨੈ ਕਿਹਾ ਕਿ ਯੂਕ੍ਰੇਨ ’ਚ ਸੋਮਵਾਰ ਰਾਤ ਭਿਆਨਕ ਬਰਫ਼ੀਲਾ ਤੂਫ਼ਾਨ ਆਇਆ, ਜਿਸ ਨਾਲ 17 ਇਲਾਕਿਆਂ ’ਚ ਆਵਾਜਾਈ ਪ੍ਰਭਾਵਿਤ ਹੋਈ ਅਤੇ ਬਿਜਲੀ ਗੁੱਲ ਹੋ ਗਈ। ਦੇਸ਼ ਦੇ ਊਰਜਾ ਮੰਤਰਾਲੇ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਤੇਜ਼ ਹਵਾਵਾਂ ਨੇ ਬਿਜਲੀ ਗਰਿੱਡ ਨੂੰ ਨੁਕਸਾਨ ਪਹੰੁਚਾਇਆ ਹੈ। ਇਸ ਲਈ ਦੇਸ਼ ’ਚ 1500 ਤੋਂ ਜ਼ਿਆਦਾ ਬਸਤੀਆਂ ’ਚ ਬਿਜਲੀ ਗੁੱਲ ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੱਖਣੀ ਓਡੇਸਾ ਅਤੇ ਮਾਇਕੋਲਾਈਵ ਖੇਤਰ, ਮੱਧ ਨਿਪ੍ਰਾਪੇਟ੍ਰੋਸ ਖੇਤਰ ਅਤੇ ਉੱਤਰੀ ਕੀਵ ਖੇਤਰ ਬਰਫ਼ੀਲੇ ਤੂਫ਼ਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ।

ਚੀਨ ’ਚ ਫੈਲੀ ਰਹੱਸਮਈ ਬੀਮਾਰੀ ਨੂੰ ਲੈ ਕੇ ਰਾਜ਼ਸਥਾਨ ’ਚ ਅਲਰਟ ਜਾਰੀ