ਚੀਨ ’ਚ ਫੈਲੀ ਰਹੱਸਮਈ ਬੀਮਾਰੀ ਨੂੰ ਲੈ ਕੇ ਰਾਜ਼ਸਥਾਨ ’ਚ ਅਲਰਟ ਜਾਰੀ

ਬੈੱਡ ਅਤੇ ਦਵਾਈਆਂ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ | Rajasthan News

ਜੈਪੁਰ (ਸੱਚ ਕਹੂੰ ਨਿਊਜ਼)। ਚੀਨ ’ਚ ਕੋਰੋਨਾ ਵਰਗੀ ਰਹੱਸਮਈ ਬਿਮਾਰੀ ਦੇ ਫੈਲਣ ਤੋਂ ਬਾਅਦ, ਕੇਂਦਰ ਸਰਕਾਰ ਦੀ ਸਲਾਹ ਦੇ ਬਾਅਦ, ਰਾਜ ਸਰਕਾਰ ਨੇ ਵੀ ਸਾਰੇ ਮੈਡੀਕਲ ਕਾਲਜ਼ਾਂ ਅਤੇ ਜ਼ਿਲ੍ਹਿਆਂ ਦੇ ਸੀਐਮਐਚਓਜ ਨੂੰ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਸਾਰੇ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ’ਚ ਆਕਸੀਜਨ, ਦਵਾਈਆਂ ਅਤੇ ਬੈੱਡਾਂ ਦਾ ਢੁੱਕਵਾਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦੇਈਏ ਕਿ 28 ਨਵੰਬਰ ਨੂੰ ਏਸੀਐਸ ਸੁਭਰਾ ਸਿੰਘ ਨੇ ਖੁਦ ਵੀਸੀ ਨੂੰ ਇਸ ਦੀ ਸਮੀਖਿਆ ਲਈ ਬੁਲਾਇਆ ਹੈ। (Rajasthan News)

ਇਹ ਵੀ ਪੜ੍ਹੋ : ਸਾਤਵਿਕ-ਚਿਰਾਗ ਦੀ ਜੋੜੀ ਚਾਈਨਾ ਮਾਸਟਰਜ਼ ਦੇ ਫਾਈਨਲ ’ਚ ਹਾਰੀ

ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਐਡਵਾਈਜਰੀ ’ਚ ਹਸਪਤਾਲਾਂ ’ਚ ਦਵਾਈਆਂ, ਆਕਸੀਜਨ ਅਤੇ ਟੈਸਟਿੰਗ ਦੇ ਪੁਖਤਾ ਪ੍ਰਬੰਧ ਕਰਨ ਅਤੇ ਉਨ੍ਹਾਂ ਦੀ ਮਸ਼ੀਨਰੀ ਦੀ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਾਰੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਸੁਪਰਡੈਂਟਾਂ ਅਤੇ ਪ੍ਰਿੰਸੀਪਲਾਂ ਨੂੰ 29 ਨਵੰਬਰ ਨੂੰ ਮੌਕ ਡਰਿੱਲ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਤੇਜ਼ ਬੁਖਾਰ ਦੇ ਨਾਲ ਫੇਫੜੇ ਸੁੱਜਣ ਵਾਲੀ ਇਸ ਬੀਮਾਰੀ ਕਾਰਨ ਹਰ ਰੋਜ ਹਜ਼ਾਰਾਂ ਬੱਚੇ ਹਸਪਤਾਲ ਪਹੁੰਚ ਰਹੇ ਹਨ। (Rajasthan News)

ਬਿਮਾਰੀ ਦੇ ਲੱਛਣ | Rajasthan News

  1. ਖੰਘ
  2. ਗਲੇ ’ਚ ਦਰਦ ਜਾਂ ਖਰਾਸ਼
  3. ਬੁਖਾਰ
  4. ਫੇਫੜਿਆਂ ’ਚ ਸੋਜ
  5. ਸਾਹ ਦੀ ਨਾਲੀ ਨੂੰ ਸੋਜ ਆਉਣਾ