ਅਥਲੈਟਿਕਸ ‘ਚ ਦੁਤੀ ਨੇ ਰਚਿਆ ਇਤਿਹਾਸ, ਹਿਮਾ ਤੇ ਅਨਸ ਨੂੰ ਵੀ ਚਾਂਦੀ ਤਗਮੇ

Asian Games

ਜਕਾਰਤਾ, (ਏਜੰਸੀ)। ਫਰਾਟਾ ਦੌੜਾਕ ਦੁਤੀ ਚੰਦ ਨੇ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੀ 100 ਮੀਟਰ ਦੌੜ ‘ਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਗਮਾ ਜਿੱਤ ਲਿਆ ਇੱਕ ਸਮੇਂ ਜੈਂਡਰ ਵਿਵਾਦ ‘ਚ ਫਸੀ ਓੜੀਸ਼ਾ ਦੀ ਦੁਤੀ ਨੇ 100 ਮੀਟਰ ਦੇ ਫਾਈਨਲ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਈਵੇਂਟ ‘ਚ ਸੋਨ, ਚਾਂਦੀ ਅਤੇ ਕਾਂਸੀ ਤਗਮੇ ਦਾ ਫ਼ੈਸਲਾ ਫੋਟੋ ਫਿਨਿਸ਼ ਨਾਲ ਹੋਇਆ ਦੁਤੀ ਨੇ 11.32 ਸੈਕਿੰਡ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਦੇ ਹੋਏ ਚਾਂਦੀ ਤਗਮਾ ਜਿੱਤਿਆ ਬਹਿਤਰੀਨ ਦੀ ਅਡਿਡੋਂਗ ਨੇ 11.30 ਸੈਕਿੰਡ ‘ਚ ਸੋਨ ਅਤੇ ਚੀਨ ਦੀ ਵੇਈ ਨੇ 11.33 ਸੈਕਿੰਡ ‘ਚ ਕਾਂਸੀ ਤਗਮੇ ਜਿੱਤੇ ਈਵੇਂਟ ਸਮਾਪਤ ਹੋਣ ਤੋਂ ਬਾਅਦ ਜੇਤੂਆਂ ਲਈ ਫੋਟੋ ਫਿਨਿਸ਼ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਦੁਤੀ ਦਾ ਨਾਂਅ ਦੂਸਰੇ ਸਥਾਨ ‘ਤੇ ਆਉਂਦੇ ਹੀ ਅਥਲੀਟ ਨੇ ਤਿਰੰਗਾ ਆਪਣੇ ਮੋਢਿਆ ‘ਤੇ ਚੁੱਕ ਲਿਆ। (Asian Games)

ਹਿਮਾ ਅਤੇ ਅਨਸ ਨੇ 400 ਮੀਟਰ ‘ਚ ਜਿੱਤੀ ਚਾਂਦੀ


ਭਾਰਤੀ ਅਥਲੈਟਿਕਸ ਦੀ ਨਵੀਂ ਸਟਾਰ ਹਿਮਾ ਦਾਸ ਅਤੇ ਮੁਹੰਮਦ ਅਨਸ ਨੇ ਅਥਲੈਟਿਕਸ ਮੁਕਾਬਲਿਆਂ’ਚ ਭਾਰਤ ਦੀ ਤਗਮਾ ਗਿਣਤੀ ਨੂੰ ਅੱਗੇ ਵਧਾਉਂਦੇ ਹੋਏ 400 ਮੀਟਰ ਦੌੜ ‘ਚ ਚਾਂਦੀ ਤਗਮੇ ਜਿੱਤ ਲਏ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ‘ਚ 400 ਮੀਟਰ ਦੌੜ ‘ਚ ਸੋਨ ਤਗਮਾ ਜਿੱਤ ਕੇ ਇਤਿਹਾਸ ਬਣਾਉਣ ਵਾਲੀ 18 ਸਾਲ ਦੀ ਹਿਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 5079 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਤਗਮਾ ਜਿੱਤਿਆ ਬਹਿਰੀਨ ਦੀ ਸਿਲਵਾ ਨਾਸੀਰ ਨੇ 50.09 ਸੈਕਿੰਡ ਦਾ ਨਵਾਂ ਏਸ਼ੀਆਈ ਖੇਡ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ ਕਜ਼ਾਖ਼ਿਸਤਾਨ ਦੀ ਮਿਖਿਨਾ ਨੇ 52.53 ਸੈਕਿੰਡ ‘ਚ ਕਾਂਸੀ ਤਗਮਾ ਜਿੱਤਿਆ ਭਾਰਤ ਦੀ ਨਿਰਮਲਾ 52.96 ਸੈਕਿੰਡ ਦੇ ਮਾਮੂਲੀ ਫ਼ਰਕ ਨਾਲ ਚੌਥੇ ਸਥਾਨ ‘ਤੇ ਰਹੀ।

ਚਾਂਦੀ ਤਗਮੇ ਦੌਰਾਨ ਦੋ ਵਾਰ ਤੋੜਿਆ ਹਿਮਾ ਨੇ ਰਾਸ਼ਟਰੀ ਰਿਕਾਰਡ | Asian Games

ਹਿਮਾ ਤੋਂ ਪਹਿਲਾਂ ਭਾਰਤ ਦੀ ਮਨਜੀਤ ਕੌਰ ਨੇ 2006 ਦੀਆਂ ਦੋਹਾ ਏਸ਼ੀਆਈ ਖੇਡਾਂ ‘ਚ ਮਹਿਲਾਵਾਂ ਦੀ 400 ਮੀਟਰ ਦੌੜ ‘ਚ ਚਾਂਦੀ ਤਗਮਾ ਜਿੱਤਿਆ ਸੀ ਉਸ ਤੋਂ ਬਾਅਦ ਪਹਿਲੀ ਵਾਰ ਕਿਸੇ ਭਾਰਤੀ ਮਹਿਲਾ ਅਥਲੀਟ ਨੇ ਇਸ ਈਵੇਂਟ ‘ਚ ਕੋਈ ਤਗਮਾ ਹਾਸਲ ਕੀਤਾ ਹਿਮਾ ਨੇ ਫਾਈਨਲ ਮੁਕਾਬਲੇ ‘ਚ 50.79 ਦੇ ਸਮੇਂ ਨਾਲ ਨਾ ਸਿਰਫ਼ ਚਾਂਦੀ ਤਗਮਾ ਜਿੱਤਿਆ ਸਗੋਂ ਇਹਨਾਂ ਖੇਡਾਂ ਦੌਰਾਨ ਦੂਸਰੀ ਵਾਰ ਨਵਾਂ ਰਾਸ਼ਟਰੀ ਰਿਕਾਰਡ ਵੀ ਬਣਾ ਦਿੱਤਾ। (Asian Games)

ਜਕਾਰਤਾ ਦੇ ਜੀਬੀਕੇ ਮੇਨ ਸਟੇਡੀਅਮ ‘ਚ ਪਹਿਲਾਂ ਫਾਈਨਲ ਲਈ ਕੁਆਲੀਫਿਕੇਸ਼ਨ ਰੇਸ ‘ਚ 2018 ਦੀ ਵਿਸ਼ਵ ਜੂਨੀਅਰ ਚੈਂਪੀਅਨ ਹਿਮਾ ਨੇ 51.00 ਸੈਕਿੰਡ ਦਾ ਸਮਾਂ ਕੱਢਦੇ ਹੋਏ 18 ਅਥਲੀਟਾਂ ‘ਚ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਉਸਨੇ ਨਵਾਂ ਰਾਸ਼ਟਰੀ ਰਿਕਾਰਡ ਵੀ ਦਰਜ ਕਰ ਦਿੱਤਾ ਹਿਨਾ ਨੇ ਮਨਜੀਤ ਵੱਲੋਂ ਚੇਨਈ ‘ਚ 2004 ‘ਚ 51.05 ਸੈਕਿੰਡ ਦੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ  ਇਸ ਤੋਂ ਬਾਅਦ ਫਾਈਨਲ ‘ਚ ਹਿਮਾ ਨੇ ਇਸ ਸਮੇਂ ਨੂੰ ਸੁਧਾਰਦਿਆਂ 50.79 ਸੈਕਿੰਡ ਦੇ ਸਮੇਂ ਨਾਲ ਭਾਰਤ ਵੱਲੋਂ ਦੂਸਰੀ ਵਾਰ ਰਾਸ਼ਟਰੀ ਰਿਕਾਰਡ ਬਣਾ ਦਿੱਤਾ ਮਹਿਲਾਵਾਂ ਦੀ 400 ਮੀਟਰ ਦੌੜ ‘ਚ ਬਹਿਰੀਨ ਦੀ ਨਾਸੇਰ ਨੇ 50.09 ਸੈਕਿੰਡ ਦੇ ਸਮੇਂ ਨਾਲ ਸੋਨ ਤਗਮੇ ‘ਤੇ ਕਬਜ਼ਾ ਕੀਤਾ ਭਾਰਤ ਦੀ ਨਿਰਮਲਾ ਚੌਥੇ ਸਥਾਨ ‘ਤੇ ਰਹੀ।

ਅਥਲੈਟਿਕਸ ਫੈਡਰੇਸ਼ਨ ਆੱਫ ਇੰਡੀਆ ਨੇ ਉਸਨੂੰ 200, 400 ਮੀਟਰ ਤੋਂ ਇਲਾਵਾ 4 ਗੁਣਾ 400 ਮੀਟਰ ਰਿਲੇ ਅਤੇ 4 ਗੁਣਾ 400 ਮੀਟਰ ਮਿਕਸ ਟੀਮ ਰਿਲੇਅ ‘ਚ ਖਿਡਾਉਣ ਦਾ ਫੈਸਲਾ ਕੀਤਾ ਹੈ ਹਿਮਾ ਨੇ ਫਿਨਲੈਂਡ ਦੇ ਟੈਂਪਰੇ ‘ਚ ਆਈਏਐਫ ਵਿਸ਼ਵ ਅੰਡਰ 20 ਚੈਂਪੀਅਨਸ਼ਿਪ ‘ਚ ਮਹਿਲਾਵਾਂ ਦੀ 400 ਮੀਟਰ ਈਵੇਂਟ ‘ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ ਹਿਮਾ ਦੀ ਕਾਮਯਾਬੀ ਤੋਂ ਬਾਅਦ ਅਨਸ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੁਰਸ਼ਾਂ ਦੀ 400 ਮੀਟਰ ਦੌੜ ‘ਚ ਚਾਂਦੀ ਤਗਮਾ ਜਿੱਤ ਲਿਆ ਕੇਰਲ ਦੇ 23 ਸਾਲਾ ਅਨਸ ਦਾ ਏਸ਼ੀਆਈ ਖੇਡਾਂ ‘ਚ ਇਹ ਪਹਿਲਾ ਤਗਮਾ ਹੈ। (Asian Games)

ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ

ਉਹਨਾਂ ਪਿਛਲੇ ਸਾਲ ਭੁਵਨੇਸ਼ਵਰ ‘ਚ ਏਸ਼ੀਆਈ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਿਆ ਸੀ ਜਦੋਂਕਿ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਉਹ ਚੌਥੇ ਸਥਾਨ ‘ਤੇ ਰਹੇ ਸਨ ਅਨਸ ਨੇ 45.69 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਜਿੱਤੀ ਕਤਰ ਦੇ ਅਬਦਾਲੇਹ ਹਸਨ ਨੇ 44.89 ਸੈਕਿੰਡ ਦਾ ਸਮਾਂ ਲੈ ਕੇ ਸੋਨ ਅਤੇ ਬਹਿਰੀਨ ਦੇ ਅਲੀ ਨੇ 45.70 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ ਭਾਰਤ ਦੇ ਰਾਜੀਵ ਅਰੋਕਿਆ 45.84 ਸੈਕਿੰਡ ਦਾ ਸਮਾਂ ਲੈ ਕੇ ਚੌਥੇ ਸਥਾਨ ‘ਤੇ ਰਹੇ ਇਹਨਾਂ ਤਿੰਨ ਤਗਮਿਆਂ ਨਾਲ ਹੁਣ ਭਾਰਤ ਦੇ ਅਥਲੈਕਿਸ ‘ਚ ਚਾਰ ਤਗਮੇ ਜਿੱਤ ਲਏ ਹਨ ਤਜਿੰਦਰਪਾਲ ਸਿੰਘ ਤੂਰ ਨੇ ਸ਼ਨਿੱਚਰਵਾਰ ਪੁਰਸ਼ ਗੋਲਾ ਸੁੱਟਣ ‘ਚ ਸੋਨ ਤਗਮਾ ਜਿੱਤਿਆ ਸੀ। (Asian Games)