ਏਸ਼ੀਆਡ 2018 12ਵਾਂ ਦਿਨ : ਇਤਿਹਾਸਕ ਰਹੀ ਭਾਰਤੀ ਅਥਲੈਟਿਕਸ ਮੁਹਿੰਮ, ਆਖ਼ਰੀ ਦਿਨ ਵੀ ਦੋ ਸੋਨ

ਆਖ਼ਰੀ ਦਿਨ ਜਾਨਸਨ ਤੇ ਮਹਿਲਾ ਰਿਲੇਅ ਟੀਮ ਨੇ ਜਿੱਤਿਆ ਸੋਨਾ | Asiad Game

  • ਭਾਰਤ ਤੀਸਰੇ ਸਰਵਸ੍ਰੇਸ਼ਠ ਪ੍ਰਦਰਸ਼ਨ ਤੱਕ ਪਹੁੰਚਿਆ | Asiad Game

ਜਕਾਰਤਾ, (ਏਜੰਸੀ)। ਮੱਧ ਦੂਰੀ ਦੇ ਦੌੜਾਕ ਜਿਨਸਨ ਜਾੱਨਸਨ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੀ 1500 ਮੀਟਰ ਦੌੜ ‘ਚ ਸੋਨ ਤਗਮਾ ਦਿਵਾ ਦਿੱਤਾ ਜਦੋਂਕਿ ਮਹਿਲਾਵਾਂ ਦੀ 4 ਗੁਣਾ 400 ਮੀਟਰ ਰਿਲੇਅ ਟੀਮ ਨੇ ਇਸ ਕਾਮਯਾਬੀ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਨੂੰ ਇੱਕ ਹੋਰ ਸੋਨ ਤਗਮਾ ਦਿਵਾਇਆ ਜਾੱਨਸਨ ਨੇ ਭਾਰਤ ਲਈ 12ਵਾਂ ਅਤੇ ਮਹਿਲਾ ਰਿਲੇਅ ਟੀਮ ਨੇ 13ਵਾਂ ਸੋਨ ਤਗਮਾ ਜਿੱਤਿਆ ਭਾਰਤ ਨੇ ਇਸ ਦੇ ਨਾਲ ਹੀ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ਦੇ ਆਪਣੇ ਪ੍ਰਦਰਸ਼ਨ ਨੂੰ ਪਿੱਛੈ ਛੱਡ ਦਿੱਤਾ ਭਾਰਤ ਨੇ ਓਦੋਂ 13 ਸੋਨ ਸਮੇਤ 57 ਤਗਮੇ ਜਿੱਤੇ ਸਨ।

ਜਦੋਂਕਿ ਇਸ ਵਾਰ ਭਾਰਤ ਦੇ 13 ਸੋਨ ਤਗਮਿਆਂ ਸਮੇਤ 59 ਤਗਮੇ ਹੋ ਗਏ ਹਨ ਓਵਰਆੱਲ ਏਸ਼ੀਆਈ ਖੇਡਾਂ ‘ਚ ਇਹ ਤੀਸਰਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਭਾਰਤ ਹੁਣ ਇਸ ਏਸ਼ੀਆਈ ਖੇਡਾਂ ‘ਚ 13 ਸੋਨ , 29 ਚਾਂਦੀ ਅਤੇ 25 ਕਾਂਸੀ ਤਗਮਿਆਂ ਸਮੇਤ ਕੁੱਲ 59 ਤਗਮਿਆਂ ਨਾਲ ਤਗਮਾ ਸੂਚੀ ‘ਚ 8ਵੇਂ ਸਥਾਨ ‘ਤੇ ਹੈ ਜਾੱਨਸਨ ਨੇ ਇਹਨਾ ਖੇਡਾਂ ‘ਚ ਦੋ ਦਿਨ ਪਹਿਲਾਂ 800 ਮੀਟਰ ‘ਚ ਚਾਂਦੀ ਤਗਮਾ ਜਿੱਤਿਆ ਸੀ ਪਰ 1500 ਮੀਟਰ ਦੌੜ ‘ਚ ਉਹਨਾਂ ਸੁਨਹਿਰੀ ਕਾਮਯਾਬੀ ਹਾਸਲ ਕੀਤੀ ਰਿਓ ਓਲੰਪਿਕ ‘ਚ ਹਿੱਸਾ ਲੈ ਚੁੱਕੇ ਕੇਰਲ ਦੇ 27 ਸਾਲਾ ਜਾੱਨਸਨ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਤਿੰਨ ਮਿੰਟ 37.86 ਸੈਕਿੰਡ ਦਾ ਸਮਾਂ ਲੈ ਕੇ ਪੰਜਵੇਂ ਸਥਾਨ ‘ਤੇ ਰਹੇ ਸਨ ਪਰ ਜਕਾਰਤਾ ‘ਚ ਉਹਨਾਂ 3:44.72 ਸੈਕਿੰਡ ਦਾ ਸਮਾਂ ਕੱਢਿਆ ਅਤੇ ਚੰਗੇ ਫ਼ਰਕ ਨਾਲ ਸੋਨ ਲੈ ਉੱਡੇ।

ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਵਿਜੀਲੈਂਸ ਦਫ਼ਤਰ

800 ਮੀਟਰ ‘ਚ ਜਾੱਨਸਨ ਨੂੰ ਦੂਸਰੇ ਸਥਾਨ ‘ਤੇ ਛੱਡ ਕੇ ਸੋਨ ਤਗਮਾ ਜਿੱਤਣ ਵਾਲੇ ਮਨਜੀਤ ਸਿੰਘ 1500 ਮੀਟਰ ‘ਚ 3:46.57 ਸੈਕਿੰਡ ਦਾ ਸਮਾਂ ਲੈ ਕੇ ਚੌਥੇ ਸਥਾਨ’ਤੇ ਰਹੇ ਇਰਾਨ ਦੇ ਆਮਿਰ ਮੋਰਾਦੀ ਨੇ 3 ਮਿੰਟ 45.62 ਸੈਕਿੰਡ ਦਾ ਸਮਾਂ ਲਿਆ ਅਤੇ ਚਾਂਦੀ ਤਗਮਾ ਜਿੱਤਿਆ ਬਹਿਰੀਨ ਦੇ ਮੁਹੰਮਦ ਨੇ 3 ਮਿੰਟ 45.88 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ ਭਾਰਤ ਦੀ 4 ਗੁਣਾ 400 ਮੀਟਰ ਮਹਿਲਾ ਰਿਲੇਅ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਿੰਨ ਮਿੰਟ 28.72 ਸੈਕਿੰਡ ਦਾ ਸਮਾਂ ਲੈ ਕੇ ਸੋਨ ਜਿੱਤਿਆ ਮਹਿਲਾ ਟੀਮ ਦੀ ਕਾਮਯਾਬੀ ਤੋਂ ਬਾਅਦ 4 ਗੁਣਾ 400 ਮੀਟਰ ਪੁਰਸ਼ ਰਿਲੇਅ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 3 ਮਿੰਟ 01.85 ਸੈÎਕਿੰਡ ਦਾ ਸਮਾਂ ਲੈ ਕੇ ਚਾਂਦੀ ਤਗਮਾ ਜਿੱਤਿਆ।

ਅਥਲੈਟਿਕਸ ਮੁਕਾਬਲਿਆਂ ਦੇ ਆਖ਼ਰੀ ਦਿਨ ਭਾਰਤ ਨੇ ਦੋ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਿੱਤਿਆ ਭਾਰਤ ਨੇ ਇਸ ਵਾਰ ਅਥਲੈਟਿਕਸ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 7 ਸੋਨ, 10 ਚਾਂਦੀ ਅਤੇ 2 ਕਾਂਸੀ ਤਗਮਿਆਂ ਸਮੇਤ ਕੁੱਲ 19 ਤਗਮੇ ਹਾਸਲ ਕੀਤੇ ਭਾਰਤ ਨੇ ਪਿਛਲੀਆਂ ਖੇਡਾਂ ‘ਚ 2 ਸੋਨ, 3 ਚਾਂਦੀ ਅਤੇ 8 ਕਾਂਸੀ ਤਗਮਿਆਂ ਸਮੇਤ 13 ਤਗਮੇ ਜਿੱਤੇ ਸਨ ਹਿਮਾ ਦਾਸ, ਐਮਆਰ ਪੂਵਮਾ, ਸਰਿਤਾ ਬੇਨ ਗਾਇਕਵਾਡ ਅਤੇ ਵਿਸਮੇ ਵੇਲੂਵਾ ਕੋਰੋਥ ਦੀ ਚੌਕੜੀ ਨੇ ਹੋਰ ਟੀਮਾਂ ਤੋਂ ਲਗਾਤਾਰ ਅੱਗੇ ਰਹਿੰਦੇ ਹੋਏ ਸੋਨ ਤਗਮਾ ਕਬਜਾਇਆ ਬਹਿਰੀਨ ਨੇ ਤਿੰਨ ਮਿੰਟ 30.61 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ ਭਾਰਤ ਦੀ ਪੁਰਸ਼ ਟੀਮ ‘ਚ ਸ਼ਾਮਲ ਮੁਹੰਮਦ ਕੁਨੁ ਪੁਥਾਨ ਪੁਰਾਕਲ, ਧਰੁਣ ਅਯਾਸਾਮੀ, ਮੁਹੰਮਦ ਅਨਸ ਅਤੇ ਅਰੋਕਿਆ ਰਾਜੀਵ ਨੇ ਚਾਂਦੀ ਤਗਮਾ ਹਾਸਲ ਕੀਤਾ ਇਸ ਈਵੇਂਟ ‘ਚ ਕਤਰ ਨੇ ਲਗਾਤਾਰ ਵਾਧਾ ਬਣਾਈ ਰੱਖਿਆ ਅਤੇ ਏਸ਼ੀਆਈ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ ਜਾਪਾਨ ਨੂੰ ਕਾਂਸੀ ਤਗਮਾ ਮਿਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ

ਮਹਿਲਾ ਡਿਸਕਸ ਥ੍ਰੋ ‘ਚ ਹਰਿਆਣਾ ਦੀ 35 ਸਾਲਾ ਸੀਮਾ ਪੁਨੀਆ ਨੇ ਕਾਂਸੀ ਤਗਮਾ ਹਾਸਲ ਕੀਤਾ ਉਹਨਾਂ ਨੇ ਚਾਰ ਸਾਲ ਪਹਿਲਾਂ ਇੰਚੀਓਨ ‘ਚ ਸੋਨ ਤਗਮਾ ਜਿੱਤਿਆ ਸੀ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਚਾਂਦੀ ਤਗਮਾ ਜਿੱਤਿਆ ਸੀ ਇੰਚੀਓਨ ‘ਚ ਉਸਦੀ ਥ੍ਰੋ 61.03 ਮੀਟਰ ਅਤੇ ਗੋਲਡਕੋਸਟ ‘ਚ 60.41 ਮੀਟਰ ਰਹੀ ਸੀ ਸੀਮਾ ਨੇ ਹਾਲਾਂਕਿ ਇਸ ਵਾਰ 62.26 ਮੀਟਰ ਥ੍ਰੋ ਸੁੱਟੀ ਪਰ ਉਹ ਚੀਨੀ ਅਥਲੀਟਾਂ ਤੋਂ ਪਾਰ ਨਾ ਪਾ ਸਕੀ ਚੀਨ ਦੀ ਯਾਂਗ ਚੇਨ ਨੇ 65.12 ਮੀਟਰ ਦੀ ਥ੍ਰੋ ਦੇ ਨਾਲ ਸੋਨ ਅਤੇ ਉਸਦੀ ਹਮਵਤਨ ਬਿਨ ਫੇਂਗ ਨੇ 64.25 ਮੀਟਰ ਦੀ ਥ੍ਰੋ ਨਾਲ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ‘ਚ ਭਾਰਤ ਦੀ ਸੰਦੀਪ ਕੁਮਾਰੀ 54.61 ਮੀਟਰ ਦੀ ਥ੍ਰੋ ਨਾਲ ਪੰਜਵੇਂ ਸਥਾਨ’ਤੇ ਰਹੀ ਪੁਰਸ਼ਾਂ ਦੀ 5000 ਮੀਟਰ ਦੌੜ ‘ਚ ਭਾਰਤ ਦੇ ਲਕਸ਼ਮਣ ਗੋਵਿੰਦਨ 14 ਮਿੰਟ 17.09 ਦੇ ਸਮੇਂ ਨਾਲ ਛੇਵੇਂ ਸਥਾਨ ‘ਤੇ ਰਹੇ ਬਹਿਰੀਨ ਨੇ ਇਸ ਦਾ ਸੋਨ ਤਗਮਾ ਅਤੇ ਸਉਦੀ ਅਰਬ ਨੇ ਕਾਂਸੀ ਤਗਮਾ ਜਿੱਤਿਆ। (Asiad Game)