ਦੁਬਈ । ਏਸ਼ੀਆ ਕੱਪ 2022 ਦੌਰਾਨ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ ਖੇਡਿਆ ਜਾਣਾ ਹੈ। ਜੇਕਰ ਭਾਰਤ ਹਾਰਦਾ ਹੈ ਤਾਂ ਫਾਈਨਲ ਦੀ ਹੋੜ ਤੋਂ ਬਾਹਰ ਹੋ ਜਾਵੇਗਾ । ਨਾਲ ਹੀ ਸ਼੍ਰੀਲੰਕਾ ਲਗਾਤਾਰ ਦੂਜੀ ਜਿੱਤ ਹਾਸਲ ਕਰਕੇ ਫਾਈਨਲ ਲਈ ਅਪਣਾ ਦਾਵਾ ਮਜ਼ਬੂਤ ਕਰੇਗਾ। ਇਸ ਤੋਂ ਪਹਿਲਾਂ ਸੁਪਰ-4 ਦੇ ਪਹਿਲੇ ਮੁਕਾਬਲੇ ’ਚ ਦਾਸੁਨ ਸ਼ਨਾਕਾ ਦੀ ਟੀਮ ਅਫਗਾਨਿਸਤਾਨ ਨੂੰ ਹਰਾ ਚੁੱਕੀ ਹੈ। ਅਜਿਹੇ ’ਚ ਅੱਜ ਦੇ ਮੁਕਾਬਲੇ ’ਚ ਟੀਮ ਇੰਡੀਆ ’ਤੇ ਜ਼ਿਆਦਾ ਦਵਾਬ ਹੋਵੇਗਾ।
ਯੁਜਵੇਂਦਰ ਚਹਿਲ ਹੋ ਸਕਦੇ ਹਨ ਟੀਮ ਤੋਂ ਬਾਹਰ
ਭਾਰਤ ਦੇ ਲੈੱਗ ਸਪਿਨਰ ਯੁਜਵੇਂਦਰ ਚਹਿਲ ਏਸ਼ੀਆ ਕੱਪ ’ਚ ਕੁੱਝ ਖਾਸ ਨਹੀਂ ਕਰ ਸਕੇ ਹਨ। ਪਾਕਿਸਤਾਨ ਖਿਲਾਫ ਪਿਛਲੇ ਮੈਚ ’ਚ ਚਹਿਲ ਨੇ 4 ਓਵਰਾਂ ’ਚ 43 ਦੌੜਾਂ ਦਿੱਤੀਆਂ ਸਨ। ਇਸ ਦੇ ਨਾਲ ਹੀ ਮੇਗਾ ਟੂਰਨਾਮੈਂਟ ’ਚ ਪਹਿਲੀ ਵਾਰ ਖੇਡ ਰਹੇ ਭਾਰਤ ਦੇ ਇੱਕ ਹੋਰ ਲੈੱਗ ਸਪਿਨਰ ਰਵਿ ਬਿਸ਼ਨੋਈ ਨੇ 4 ਓਵਰਾਂ ’ਚ ਸਿਰਫ 26 ਦੌੜਾਂ ਹੀ ਦਿੱਤੀਆਂ ਅਤੇ 1 ਵਿਕਟ ਵੀ ਅਪਣੇ ਨਾਂਅ ਕੀਤੀ। ਪਾਕਿਸਤਾਨ ਖਿਲਾਫ ਪਹਿਲੇ ਮੈਚ ’ਚ ਵੀ ਚਹਿਲ ਕੁੱਝ ਜ਼ਿਆਦਾ ਖਾਸ ਨਹੀਂ ਕਰ ਸਕੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ