ਭਾਰਤ-ਪਾਕਿਸਤਾਨ ਮੈਚ : ਅਰਸ਼ਦੀਪ ਦੇ ਕੈਚ ਛੱਡਣ ‘ਤੇ ਰੋਹਿਤ ਸ਼ਰਮਾ ਹੋਏ ਕਾਫੀ ਨਾਰਾਜ਼

India Vs Pakistan Today Match

(India Vs Pakistan Today Match) ਇਹ ਕੈਚ ਕੋਈ ਨਹੀਂ ਭੁਲਾ ਪਾਵੇਗਾ

(ਸਪੋਰਟਸ ਡੈਸਕ)। ਜਦੋਂ ਭਾਰਤ ਤੇ ਪਾਕਿਸਤਾਨ ਦਾ ਮੈਚ (India Vs Pakistan Today Match) ਹੁੰਦਾ ਹੈ ਉਸ ਦਾ ਅਲੱਗ ਹੀ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਏਸ਼ੀਆ ਕੱਪ ’ਚ ਭਾਰਤ ਤੇ ਪਕਿਸਤਾਨ ਦਾ ਮੈਚ ਬਹੁਤ ਰੋਮਾਂਚਕ ਹੋ ਨਿਬੜਿਆ। ਏਸ਼ੀਆ ਕੱਪ ‘ਚ ਐਤਵਾਰ ਨੂੰ ਹੋਏ ਭਾਰਤ-ਪਾਕਿਸਤਾਨ ਦਾ ਮੈਚ ਇੰਨਾ ਰੋਮਾਂਚਕ ਸੀ ਆਖਰੀ ਓਵਰ ਤੱਕ ਦੋਵੇਂ ਟੀਮਾਂ ਦਾ ਲ਼ੜਦੀਆਂ ਰਹੀਆਂ ਤੇ ਆਖਰ ਬਾਜ਼ੀ ਪਾਕਿਸਤਾਨ ਮਾਰ ਗਿਆ। ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਪਿਛਲੇ ਮੈਚ ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ ਜਿਸ ਦਾ ਹਿਸਾਬ ਪਾਕਿਸਤਾਨ ਨੇ ਬਰਾਬਰ ਕਰ ਲਿਆ।

ਹਰਸ਼ਦੀਪ ਨੇ ਛੱਡਿਆ ਕੈਚ, ਕਦੇ ਨਾ ਭੁੱਲਣ ਵਾਲਾ ਪਲ

ਐਤਵਾਰ ਦੇ ਮੈਚ ‘ਚ ਹਰਸ਼ਦੀਪ ਨੇ ਉਸ ਸਮੇਂ ਕੈਚ ਛੱਡਿਆ ਜਦੋਂ ਮੈਚ ਪੂਰਾ ਤਰ੍ਹਾਂ ਫਸਿਆ ਹੋਇਆ ਸੀ ਜੇਕਰ ਹਰਸ਼ਦੀਪ ਇਹ ਕੈਚ ਫੜ ਲੈਂਦਾ ਤਾਂ ਨਤੀਜਾ ਹੋਰ ਹੀ ਹੋਣਾ ਸੀ। ਪਾਕਿਸਤਾਨ ਦੇ ਮੈਚ ‘ਚ ਰਵੀ ਬਿਸ਼ਨੋਈ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋ ਰਿਹਾ ਸੀ। ਲੈੱਗ ਸਪਿਨਰ ਬਿਸ਼ਨੋਈ ਆਪਣੀ ਗੇਂਦਬਾਜ਼ੀ ਰਾਹੀਂ ਪਾਕਿਸਤਾਨ ਲਈ ਮੁਸੀਬਤ ਪੈਦਾ ਕਰ ਰਹੇ ਸਨ। ਅਜਿਹੇ ‘ਚ ਕਪਤਾਨ ਰੋਹਿਤ ਨੇ ਵੀ 18ਵੇਂ ਓਵਰ ਦੀ ਜ਼ਿੰਮੇਵਾਰੀ ਬਿਸ਼ਨੋਈ ਨੂੰ ਦਿੱਤੀ ਪਰ ਇਸ ਓਵਰ ‘ਚ ਅਰਸ਼ਦੀਪ ਦੀ ਇਕ ਗਲਤੀ ਨੇ ਕਪਤਾਨ ਨੂੰ ਇੰਨਾ ਗੁੱਸਾ ਦਿੱਤਾ ਕਿ ਉਹ ਮੈਦਾਨ ਦੇ ਵਿਚਕਾਰ ਹੀ ਉਸ ‘ਤੇ ਚੀਕ ਪਏ।  ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹਮੇਸ਼ਾ ਹਾਈ ਵੋਲਟੇਜ ਹੁੰਦਾ ਹੈ। ਇਸ ‘ਚ ਦੋਵੇਂ ਟੀਮਾਂ ਕਈ ਵਾਰ ਛੋਟੀਆਂ-ਮੋਟੀਆਂ ਗਲਤੀਆਂ ਕਰਦੀਆਂ ਹਨ।

8 ਸਾਲਾਂ ਬਾਅਦ ਏਸ਼ੀਆ ਕੱਪ ’ਚ ਪਾਕਿਸਤਾਨ ਤੋਂ ਹਾਰੀ ਟੀਮ ਇੰਡੀਆ

ਦੁਬਈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਸੁਪਰ-4 ਮੁਕਾਬਲੇ ’ਚ ਬੇਹਦ ਰੋਮਾਂਚਕ ਸੰਘਰਸ਼ ਬਾਅਦ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ।

  • ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 7 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ।
  • ਵਿਰਾਟ ਕੋਹਲੀ ਨੇ 60 ਦੌੜਾਂ ਦੀ ਪਾਰੀ ਖੇਡੀ।
  • ਜਿਸ ਦੇ ਜਵਾਬ ’ਚ ਪਾਕਿਸਤਾਨ ਨੇ 19.5 ਓਵਰਾਂ ’ਚ 5 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ।
  • ਮੁਹੰਮਦ ਰਿਜਵਾਨ ਨੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
  • ਨਾਲ ਹੀ ਮੁਹੰਮਦ ਨਵਾਜ ਨੇ ਵੀ 20 ਗੇਂਦਾਂ ’ਤੇ 42 ਦੌੜਾਂ ਬਣਾਈਆਂ। ਉਨ੍ਹਾਂ ਨੂੰ ਪਲੇਅਰ ਆਫ ਦਾ ਮੈਚ ਵੀ ਚੁਣਿਆ ਗਿਆ।

ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਨੇ ਮੈਚ ਦੇ 18ਵੇਂ ਓਵਰ ’ਚ ਆਸਿਫ ਅਲੀ ਦਾ ਸੌਖਾ ਕੈਚ ਛੱਡ ਦਿੱਤਾ ਅਤੇ ਉਹ ਕੈਚ ਛੱਡਣਾ ਟੀਮ ’ਤੇ ਭਾਰੀ ਪੈ ਗਿਆ ਕਿਉਂਕਿ ਆਸਿਫ ਅਲੀ ਉਸ ਸਮੇਂ ਅਜੇ ਖਾਤਾ ਵੀ ਨਹੀਂ ਖੋਲ ਸਕੇ ਸਨ।

  • ਬਸ ਉਥੋਂ ਹੀ ਮੈਚ ਦਾ ਰੁੱਖ ਬਦਲ ਗਿਆ।
  • ਉਨ੍ਹਾਂ ਨੇ ਉਸ ਤੋਂ ਬਾਅਦ 8 ਗੇਂਦਾਂ ’ਚ 16 ਦੌੜਾਂ ਬਣਾ ਦਿੱਤੀਆਂ।
  • ਏਸ਼ੀਆ ਕੱਪ ’ਚ ਭਾਰਤ 8 ਸਾਲਾਂ ਬਾਅਦ ਪਾਕਿਸਤਾਨ ਤੋਂ ਇਹ ਮੁਕਾਬਲਾ ਹਾਰਿਆ ਹੈ।
  • ਇਸ ਤੋਂ ਪਹਿਲਾਂ 2014 ’ਚ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਨੇ ਭਾਰਤੀ ਟੀਮ ਨੂੰ 1 ਵਿਕਟ ਨਾਲ ਹਰਾਇਆ ਸੀ।