ਫੌਜੀ ਦੀ ਸ਼ਿਕਾਇਤ ‘ਤੇ ਏ.ਐਸ.ਆਈ. ਸਸਪੈਂਡ, ਥਾਣਾ ਮੁਖੀ ਦੀ ਬਦਲੀ

Patwari Suspend
Patwari Suspend

ਨਿੱਜੀ ਥਾਂ ਦੇ ਰੌਲ਼ੇ ਨੂੰ ਲੈ ਕੇ ਫੌਜੀ ਨੇ ਕੀਤੀ ਸੀ ਮੁੱਖ ਮੰਤਰੀ ਕੋਲ ਸ਼ਿਕਾਇਤ

ਗੁਰਪ੍ਰੀਤ ਸਿੰਘ, ਸੰਗਰੂਰ:ਭਾਰਤੀ ਸੈਨਾ ਦੇ ਫੌਜੀ ਦੀ ਸ਼ਿਕਾਇਤ ‘ਤੇ ਥਾਣਾ ਧੂਰੀ ਸਦਰ ਦੇ ਮੁਖੀ ਦੀ ਬਦਲੀ ਕਰ ਦਿੱਤੀ ਗਈ ਹੈ ਜਦੋਂ ਕਿ ਇੱਕ ਏ.ਐਸ.ਆਈ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਨ੍ਹਾਂ ‘ਤੇ ਫੌਜੀ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਨਿੱਜੀ ਥਾਂ ਨੂੰ ਲੈ ਕੇ ਹੋਏ ਝਗੜੇ  ਸਬੰਧੀ ਉਕਤ ਪੁਲਿਸ ਮੁਲਾਜ਼ਮਾਂ ਨੇ ਨਿਰਪੱਖ ਰੋਲ ਅਦਾ ਨਹੀਂ ਕੀਤਾ ਸੀ

ਜਾਣਕਾਰੀ ਮੁਤਾਬਕ ਧੂਰੀ ਨੇੜਲੇ ਪਿੰਡ ਦੁਰਗੇਆਲਾ ਪਿੰਡ ਵਿੱਚ ਰਹਿਣ ਵਾਲੇ ਫੌਜੀ ਗੁਰਪ੍ਰੀਤ ਸਿੰਘ ਜਿਹੜੇ ਕਿ ਜੰਮੂ ਵਿਖੇ ਆਪਣੀ ਡਿਊਟੀ ‘ਤੇ ਤਾਇਨਾਤ ਹਨ, ਦੇ ਪਿੰਡ ਵਿੱਚ ਕਿਸੇ ਨਿੱਜੀ ਥਾਂ ਨੂੰ ਲੈ ਕੇ ਕੁਝ ਵਿਅਕਤੀਆਂ ਨਾਲ ਝਗੜਾ ਚੱਲ ਰਿਹਾ ਸੀ ਭਾਵੇਂ ਕਿ ਇਸ ਰੌਲ਼ੇ ਸਬੰਧੀ ਸਮਝੌਤਾ ਕਰਵਾ ਦਿੱਤਾ ਗਿਆ ਸੀ ਪਰ ਫੌਜੀ ਗੁਰਪ੍ਰੀਤ ਸਿੰਘ ਨੂੰ ਇਸ ਗੱਲ ਦਾ ਦੁੱਖ ਸੀ ਕਿ ਸਬੰਧਿਤ ਥਾਣਾ ਮੁਖੀ ਵਿਜੇ ਕੁਮਾਰ ਅਤੇ ਏ.ਐਸ.ਆਈ. ਹਰਮੀਤ ਸਿੰਘ ਨੇ ਇਸ ਮਾਮਲੇ ਵਿੱਚ ਆਪਣੀ ਨਿਰਪੱਖ ਭੂਮਿਕਾ ਅਦਾ ਨਹੀਂ ਕੀਤੀ

ਫੌਜੀ ਗੁਰਪ੍ਰੀਤ ਸਿੰਘ ਨੇ 15 ਅਗਸਤ ਵਾਲੇ ਦਿਨ ਗੁਰਦਾਸਪੁਰ ਪਹੁੰਚ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਾਰੀ ਵਿÎਥਿਆ ਸੁਣਾਈ ਤਾਂ ਮੁੱਖ ਮੰਤਰੀ ਨੇ ਇਸ ਸਬੰਧੀ ਸੰਗਰੂਰ ਜ਼ਿਲ੍ਹਾ ਪੁਲਿਸ ਮੁਖੀ ਨੂੰ ਤੁਰੰਤ ਮਾਮਲੇ ਵਿੱਚ ਦਖ਼ਲ ਦੇ ਕੇ ਕਾਰਵਾਈ ਕਰਨ ਲਈ ਕਿਹਾ ਜ਼ਿਲ੍ਹਾ ਪੁਲਿਸ ਮੁਖੀ ਨੇ ਮਾਮਲੇ ਦੀ ਪੜਤਾਲ ਕਰਵਾਉਂਦਿਆਂ ਸਬੰਧਿਤ ਏ.ਐਸ.ਆਈ.  ਹਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਜਦੋਂ ਕਿ ਥਾਣਾ ਮੁਖੀ ਵਿਜੇ ਕੁਮਾਰ ਦੀ ਬਦਲੀ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here