ਸਾਡੇ ਨਾਲ ਸ਼ਾਮਲ

Follow us

34.9 C
Chandigarh
Monday, March 9, 2026
More
    Home Breaking News Social Welfar...

    Social Welfare: ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਬੱਚੇ ਨੂੰ ਪਰਿਵਾਰ ਨਾਲ ਮਿਲਵਾਇਆ

    Social Welfare
    Social Welfare: ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਬੱਚੇ ਨੂੰ ਪਰਿਵਾਰ ਨਾਲ ਮਿਲਵਾਇਆ

    ਭਾਵੁਕ ਹੁੰਦਿਆਂ ਪਰਿਵਾਰ ਨੇ ਡੇਰਾ ਸ਼ਰਧਾਲੂਆਂ ਦਾ ਅਤੇ ਗੁਰੂ ਜੀ ਦਾ ਕੀਤਾ ਧੰਨਵਾਦ

    Social Welfare: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਫ਼ਰੀਦਕੋਟ ਦੇ ਸੇਵਾਦਾਰਾਂ ਵੱਲੋਂ ਇੱਕ ਨਾਬਾਲਿਗ ਮੰਦਬੁੱਧੀ ਬੱਚੇ ਨੂੰ ਪਰਿਵਾਰ ਨਾਲ ਮਿਲਵਾਇਆ। ਜਾਣਕਾਰੀ ਅਨੁਸਾਰ ਪੰਜ ਦਿਨ ਪਹਿਲਾਂ ਗੁਜਰਾਤ ਤੋਂ 15 ਸਾਲਾਂ ਮੰਦਬੁੱਧੀ ਬੱਚਾ ਕ੍ਰਿਸ਼ਨ ਲਾਲ ਜੋ ਕਿ ਗਲਤ ਟ੍ਰੇਨ ਚੜ੍ਹ ਕੇ ਫ਼ਰੀਦਕੋਟ ਆ ਗਿਆ ਸੀ ਜਦੋਂ ਇਸ ਬਾਰੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਇਸ ਬੱਚੇ ਨੂੰ ਫ਼ਰੀਦਕੋਟ ਦੇ ਰੇਲਵੇ ਸਟੇਸ਼ਨ ਤੋਂ ਐਮਐਸਜੀ ਮਾਨਵਤਾ ਭਲਾਈ ਕੇਂਦਰ ਫਰੀਦਕੋਟ ਵਿਖੇ ਲੈ ਆਏ ਜਿੱਥੇ ਬੱਚੇ ਦੀ ਪੂਰੀ ਸੰਭਾਲ ਕੀਤੀ ਗਈ।

    ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਪੰਜ ਦਿਨ ਪਹਿਲਾਂ ਕ੍ਰਿਸ਼ਨ ਲਾਲ ਪੁੱਤਰ ਰਮੇਸ਼ ਲਾਲੂ ਪਿੰਡ ਖਡੋਸਾ ਜ਼ਿਲ੍ਹਾ ਬਨਾਸ਼ ਕਾਲਾ (ਤਾਲੂਕਾ ਬਾਬਰ) ਗੁਜਰਾਤ ਦਾ ਰਹਿਣ ਵਾਲਾ ਮੰਦਬੁੱਧੀ ਬੱਚਾ ਜੋ ਕਿ ਗਲਤ ਟ੍ਰੇਨ ਚੜ ਕੇ ਫਰੀਦਕੋਟ ਵਿਖੇ ਪਹੁੰਚ ਗਿਆ ਸੀ। ਇਸ ਮੌਕੇ ਪ੍ਰੇਮੀ ਸੇਵਕ ਬਿੱਟੂ ਇੰਸਾਂ ਪਿੰਡ ਚਹਿਲ ਅਤੇ ਗੁਰਪ੍ਰੀਤ ਇੰਸਾਂ ਬਿਜਲੀ ਸੰਮਤੀ ਤੇ ਜਸਵਿੰਦਰ ਇੰਸਾਂ ਮਿਸਤਰੀ ਨੇ ਇਸ ਬੱਚੇ ਦੀ ਪੂਰੀ ਸੰਭਾਲ ਕੀਤੀ। ਸੇਵਾਦਾਰਾਂ ਨੇ ਬੱਚੇ ਦੇ ਮਾਤਾ-ਪਿਤਾ ਬਾਰੇ ਪਤਾ ਕੀਤਾ ਤਾਂ ਮਾਤਾ-ਪਿਤਾ ਦੇ ਨਾਲ ਗੱਲਬਾਤ ਕੀਤੀ। ਬੱਚੇ ਦੇ ਪਿਤਾ ਰਮੇਸ਼ ਲਾਲੂ ਅਤੇ ਬੱਚੇ ਦੇ ਮਾਮਾ ਅਤੇ ਬੱਚੇ ਦਾ ਭਰਾ ਫਰੀਦਕੋਟ ਦੇ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਬੱਚਾ ਸਹੀ ਸਲਾਮਤ ਸੌਂਪ ਦਿੱਤਾ ਗਿਆ।

    ਇਹ ਵੀ ਪੜ੍ਹੋ: Holi Car Care Tips: ਹੋਲੀ ਮੌਕੇ ਆਪਣੀ ਕਾਰ ਨੂੰ ਸੁਰੱਖਿਅਤ ਰੱਖਣ ਦੇ 5 ਸੌਖੇ ਸੁਝਾਅ

    ਇਸ ਮੌਕੇ ਬੱਚੇ ਦੇ ਪਿਤਾ, ਭਰਾ ਅਤੇ ਮਾਮਾ ਵੱਲੋਂ ਭਾਵੁਕ ਹੁੰਦਿਆਂ ਡੇਰਾ ਸ਼ਰਧਾਲੂਆਂ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਹੈ ਕਿ ਸਾਡਾ ਬੱਚਾ ਸਹੀ ਜਗ੍ਹਾ ’ਤੇ ਪਹੁੰਚਣ ਕਾਰਨ ਸਾਨੂੰ ਬੱਚਾ ਸਹੀ ਸਲਾਮਤ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਸ਼ਬਦ ਨਹੀਂ ਹਨ ਜਿਸ ਨਾਲ ਅਸੀਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰ ਸਕੀਏ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਨਰਿੰਦਰ ਇੰਸਾਂ, ਹਰਪ੍ਰੀਤ ਸਿੰਘ ਇੰਸਾਂ, ਪ੍ਰੇਮੀ ਸੇਵਕ ਬਿੱਟੂ ਸਿੰਘ ਇੰਸਾਂ ਵਾਸੀ ਪਿੰਡ ਚਹਿਲ, ਗੁਰਪ੍ਰੀਤ ਸਿੰਘ ਇੰਸਾਂ, ਵਾਸੀ ਫ਼ਰੀਦਕੋਟ, ਜਸਵਿੰਦਰ ਸਿੰਘ ਇੰਸਾਂ ਵਾਸੀ ਫ਼ਰੀਦਕੋਟ, ਸੰਤ ਰਾਮ ਇੰਸਾਂ ਅਤੇ ਹੋਰ ਸੇਵਾਦਾਰ ਹਾਜ਼ਰ ਸਨ। Social Welfare