ਕਰੰਟ ਲੱਗਣ ਕਾਰਨ ਬਿਜਲੀ ਮੁਲਾਜਮ ਦੀ ਮੌਤ

killed, Electric Shock, Powercom, Employee

ਸੁਨੀਲ ਚਾਵਲਾ, ਸਮਾਣਾ: ਟ੍ਰਾਂਸਫ਼ਾਰਮਰ ਲਗਾਉਂਦੇ ਸਮੇਂ  ਕਰੰਟ ਲੱਗਣ ਕਾਰਨ ਇੱਕ ਬਿਜਲੀ ਮੁਲਾਜਮ ਦੀ ਮੌਤ ਹੋ ਗਈ, ਜਿਸਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਭੁਪਿੰਦਰ ਸਿੰਘ (35) ਪੁੱਤਰ ਸਾਹਿਬ ਸਿੰਘ ਵਾਸੀ ਪੀਪਲੀ ਮਾਜਰਾ (ਕੁਰੂਕੁਸ਼ੇਤਰ) ਦਾ ਪੋਸਟਮਾਰਟਮ ਕਰਵਾਉਣ ਆਏ ਉਸਦੇ ਸਾਲੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਪਿਛਲੇ ਕਰੀਬ ਤਿੰਨ ਸਾਲ ਤੋਂ ਪਿੰਡ ਕਾਕੜਾ ਵਿਖੇ ਉਸ ਕੋਲ ਰਹਿ ਕੇ ਸੋਨੂੰ ਠੇਕੇਦਾਰ ਕੋਲ ਬਿਜਲੀ ਦੇ ਟ੍ਰਾਂਸਫਾਰਮਰ ਲਗਾਉਣ ਦਾ ਕੰਮ ਕਰਦਾ ਸੀ।

ਮ੍ਰਿਤਕ ਕੋਰਟ ਕੰਪਲੈਕਸ ਵਿਖੇ ਲਗਾ ਰਿਹਾ ਸੀ ਬਿਜਲੀ ਦਾ ਟ੍ਰਾਂਸਫਾਰਮਰ

ਅੱਜ ਜਦੋਂ ਉਹ ਸਥਾਨਕ ਕੋਰਟ ਕੰਪਲੈਕਸ ਵਿਖੇ ਬਿਜਲੀ ਦਾ ਟ੍ਰਾਂਸਫਾਰਮਰ ਲਗਾ ਰਿਹਾ ਸੀ ਤਾਂ ਅਚਾਨਕ ਉਸਨੂੰ ਜੋਰਦਾਰ ਕਰੰਟ ਲੱਗਾ ਜਿਸ ਨਾਲ ਉਹ ਟ੍ਰਾਂਸਫਾਰਮਰ ਤੋਂ ਨੀਚੇ ਡਿੱਗ ਗਿਆ। ਉਸਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।