INDvENG : ਕੀ ਭਾਰਤ ’ਚ ਕੰਮ ਕਰੇਗਾ Bazball, ਇੰਗਲੈਂਡ ਲਈ Ashwin ਅਤੇ Jadeja ਸਪਿਨ ਪਿੱਚਾਂ ’ਤੇ ਸਭ ਤੋਂ ਵੱਡੀ ਚੁਣੌਤੀ

INDvENG

19 ਮਹੀਨਿਆਂ ’ਚ 72 ਫੀਸਦੀ ਟੈਸਟ ਜਿੱਤ ਚੁੱਕਿਆ ਇੰਗਲੈਂਡ

ਹੈਦਰਾਬਾਦ (ਏਜੰਸੀ)। ਇੰਗਲੈਂਡ ਦੀ ਕ੍ਰਿਕੇਟ ਟੀਮ ਹੁਣ ਭਾਰਤ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਭਾਰਤ ਪਹੁੰਚੇਗੀ। ਸੀਰੀਜ਼ ਦਾ ਟੈਸਟ ਮੈਚ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਪਹਿਲਾ ਮੁਕਾਬਲਾ 3 ਦਿਨਾਂ ਬਾਅਦ ਭਾਵ 25 ਜਨਵਰੀ ਨੂੰ ਸ਼ੁਰੂ ਹੋਣਾ ਹੈ। ਜੇਕਰ ਇੰਗਲੈਂਡ ਦੀ ਗੱਲ ਕਰੀਏ ਤਾਂ ਇੰਗਲੈਂਡ ਦੀ ਟੀਮ ਪਿਛਲੇ 19 ਮਹੀਨਿਆਂ ’ਚ ਆਪਣੇ ਅਟੈਕਿੰਗ ਅਪਰੋਚ ਨਾਲ 72 ਫੀਸਦੀ ਟੈਸਟ ਮੁਕਾਬਲੇ ਜਿੱਤ ਚੁੱਕੀ ਹੈ। (INDvENG)

ਜਿਸ ਨੂੰ ‘ਬੈਜਬਾਲ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇੰਗਲੈਂਡ ਟੀਮ ’ਚ ਬੈਜਬਾਲ ਯੁੱਗ ਦੀ ਸ਼ੁਰੂਆਤ ਬੇਨ ਸਟੋਕਸ ਦੇ ਕਪਤਾਨ ਅਤੇ ਬ੍ਰੈਂਡਨ ਮੈਕੁਲਮ ਦੇ ਕੇਚ ਬਣਨ ਤੋਂ ਬਾਅਦ ਹੋਈ ਹੈ। ਇਨ੍ਹਾਂ ਦੋਵਾਂ ਦੀ ਅਗਵਾਈ ’ਚ ਟੀਮ ਪਿਛਲੇ 5 ਟੈਸਟ ਲੜੀਆਂ ’ਚ ਅਜੇਤੂ ਰਹੀ ਹੈ। ਪਰ ਇੰਗਲੈਂਡ ਦੇ ਬੈਜਬਾਲ ਮਾਡਲ ਦੀ ਸਭ ਤੋਂ ਵੱਡੀ ਚੁਣੌਤੀ ਤਾਂ ਹੁਣ ਸ਼ੁਰੂ ਹੋਵੇਗੀ। ਜਦੋਂ ਟੀਮ ਭਾਰਤ ਦੀਆਂ ਸਪਿਨ ਪਿੱਚਾਂ ’ਤੇ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਵਰਗੇ ਵਿਸ਼ਵ ਪੱਧਰੀ ਸਪਿਨਰਾਂ ਦਾ ਸਾਹਮਣਾ ਕਰੇਗੀ। (INDvENG)

ਕੀ ਹੁੰਦਾ ਹੈ ਬੈਜਬਾਲ | INDvENG

ਕ੍ਰਿਕੇਟ ਦੀ ਕਿਤਾਬ ’ਚ ਕੋਈ ਅਧਿਕਾਰਤ ਥਿਊਰੀ ਨਹੀਂ ਹੈ, ਪਰ ਇਸ ਨੂੰ ਇੰਗਲੈਂਡ ਦੀ ਟੈਸਟ ਟੀਮ ਦੀ ਨਵੀਂ ਹਮਲਾਵਰ ਪਹੁੰਚ ਨੂੰ ਦਰਸ਼ਾਉਣ ਲਈ ਨਾਂਅ ਦੇ ਦਿੱਤਾ ਗਿਆ ਹੈ। ਬੈਜਬਾਲ 2 ਸ਼ਬਦਾਂ ਨਾਲ ਮਿਲ ਕੇ ਬਣਿਆ ਹੈ, ਜਿਸ ਵਿੱਚ ਬੈਜ ਅਤੇ ਬਾਲ ਸ਼ਾਮਲ ਹਨ। ‘ਬੈਜ’ ਇੰਗਲੈਂਡ ਦੀ ਟੈਸਟ ਟੀਮ ਦੇ ਹੈਡ ਕੋਚ ਬ੍ਰੈਂਡਨ ਮੈਕੁਲਮ ਦਾ ਉਪਨਾਂਅ ਹੈ ਅਤੇ ‘ਬਾਲ’ ਕ੍ਰਿਕੇਟ ਦਾ ਅਜਿਹਾ ਤੱਤ ਹੈ, ਜਿਸ ਬਿਨ੍ਹਾਂ ਖੇਡ ਸੰਭਵ ਨਹੀਂ ਹੈ। ਇਨ੍ਹਾਂ ਦੋਵਾਂ ਸ਼ਬਦਾਂ ਨੂੰ ਮਿਲਾ ਕੇ ‘ਬੈਜਬਾਲ’ ਬਣਾਇਆ ਗਿਆ। ਮੈਕੁਲਮ ਨਿਊਜੀਲੈਂਡ ਦੇ ਸਾਬਕਾ ਕ੍ਰਿਕੇਟਰ ਹਨ ਅਤੇ ਉਹ ਆਪਣੇ ਕਰੀਅਰ ਦੌਰਾਨ ਬਹੁਤ ਅਟੈਕਿੰਗ ਬੱਲੇਬਾਜ਼ੀ ਕਰਦੇ ਸਨ।

ਓਪਨਿੰਗ ਕਰਦੇ ਹੋਏ ਉਹ ਪਹਿਲੀ ਤੋਂ ਆਖਿਰੀ ਗੇਂਦ ਤੱਕ ਵੱਡੇ ਸ਼ਾਟ ਖੇਡਣ ’ਤੇ ਹੀ ਧਿਆਨ ਦਿੰਦੇ ਸਨ। ਉਨ੍ਹਾਂ ਦੀ ਰਣਨੀਤੀ ਨੂੰ ਹੁਣ ਬੇਨ ਸਟੋਕਸ ਦੀ ਕਪਤਾਨੀ ਵਾਲੀ ਇੰਗਲੈਂਡ ਟੈਸਟ ਟੀਮ ਨੇ ਅਪਣਾਇਆ ਹੈ। ਟੈਸਟ ’ਚ ਆਮਤੌਰ ’ਤੇ ਟੀਮਾਂ ਸਮਾਂ ਲੈ ਕੇ ਹੌਲੀ ਰਫਤਾਰ ਨਾਲ ਦੌੜਾਂ ਬਣਾਉਂਦੀਆਂ ਹਨ, ਪਰ ਸਟੋਕਸ ਅਤੇ ਮੈਕੁਲਮ ਦੀ ਅਗਵਾਈ ’ਚ ਇੰਗਲੈਂਡ ਦੀ ਟੀਮ ਟੈਸਟ ’ਚ ਵੀ ਬਹੁਤ ਤੇਜ ਦੌੜਾਂ ਬਣਾ ਰਹੀਆਂ ਹਨ। ਜੂਨ 2022 ਤੋਂ ਬਾਅਦ ਟੀਮ ਨੇ ਕਰੀਬ 76 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਇਆਂ ਹਨ। ਇਸ ਦੌਰਾਨ ਬਾਕੀ ਟੀਮਾਂ ਦਾ ਸਟ੍ਰਾਈਕ ਰੇਟ 45 ਤੋਂ 56 ਵਿਚਕਾਰ ਹੀ ਰਿਹਾ ਹੈ।

ਸਭ ਤੋਂ ਸਫਲ ਇੰਗਲਿਸ਼ ਕਪਤਾਨ ਰੂਟ ਤੋਂ ਬਾਅਦ ਸਟੋਕਸ ਨੇ ਸੰਭਾਲੀ ਹੈ ਕਪਤਾਨੀ

ਜੋ ਰੂਟ ਦੀ ਕਪਤਾਨੀ ਛੱਡਣ ਤੋਂ ਬਾਅਦ ਬੇਨ ਸਟੋਕਸ ਨੇ ਇੰਗਲਿਸ਼ ਟੈਸਟ ਟੀਮ ਦੀ ਕਮਾਨ ਸੰਭਾਲੀ ਸੀ। ਰੂਟ ਨੇ ਸਭ ਤੋਂ ਜ਼ਿਆਦਾ 64 ਮੈਚਾਂ ’ਚ ਇੰਗਲੈਂਡ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ 27 ਟੈਸਟ ਵੀ ਜਿੱਤੇ, ਜੋ ਹੋਰ ਕਪਤਾਨਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹਨ, ਪਰ ਉਨ੍ਹਾਂ ਦੀ ਕਪਤਾਨੀ ’ਚ ਟੀਮ ਆਖਰੀ 17 ਮੈਚਾਂ ’ਚੋਂ ਸਿਰਫ ਇੱਕ ਹੀ ਜਿੱਤ ਸਕੀ।

5 ਮੈਚ ਡਰਾਅ ਰਹੇ, ਜਦਕਿ ਟੀਮ ਨੂੰ 11 ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਰੂਟ ਦੀ ਖਰਾਬ ਫਾਰਮ ਦੀ ਸ਼ੁਰੂਆਤ ਵੀ 2021 ਦੇ ਭਾਰਤ ਦੌਰੇ ਤੋਂ ਹੋਈ ਸੀ, ਜਿੱਥੇ ਟੀਮ ਟੈਸਟ ਸੀਰੀਜ 3-1 ਨਾਲ ਹਾਰ ਗਈ ਸੀ। ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਰੂਟ ਨੇ ਮਈ-2022 ’ਚ ਕਪਤਾਨੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਸਟੋਕਸ ਨੂੰ ਨਵਾਂ ਕਪਤਾਨ ਬਣਾਇਆ ਗਿਆ ਸੀ। ਮਈ ’ਚ ਹੀ ਬ੍ਰੈਂਡਨ ਮੈਕੁਲਮ ਨੂੰ ਵੀ ਇੰਗਲਿਸ਼ ਟੈਸਟ ਟੀਮ ਦੇ ਮੁੱਖ ਕੋਚ ਦਾ ਅਹੁਦਾ ਮਿਲਿਆ ਸੀ।

18 ’ਚੋਂ 13 ਟੈਸਟ ਮੈਚ ਜਿੱਤੇ, ਇੱਕ ਵੀ ਸੀਰੀਜ ਨਹੀਂ ਹਾਰੀ

ਸਟੋਕਸ ਅਤੇ ਮੈਕੁਲਮ ਦੀ ਜੋੜੀ ਦੇ ਬਣਨ ਨਾਲ ਇੰਗਲੈਂਡ ਨੇ ਬੱਲੇਬਾਜੀ ’ਚ ਹਮਲਾਵਰ ਰੁਖ ਅਪਣਾਇਆ, ਜਿਸ ਨੂੰ ਹੁਣ ਬੇਸਬਾਲ ਕਿਹਾ ਜਾ ਰਿਹਾ ਹੈ ਅਤੇ ਬੇਸਬਾਲ ਦੇ ਦਮ ’ਤੇ ਇੰਗਲੈਂਡ ਨੇ 18 ’ਚੋਂ 13 ਟੈਸਟ ਜਿੱਤੇ। ਇਸ ਦਾ ਮਤਲਬ ਹੈ ਕਿ ਜਿੱਤ ਦੀ ਪ੍ਰਤੀਸਤਤਾ 72.2 ਫੀਸਦੀ ਸੀ। ਟੀਮ ਸਿਰਫ 4 ਮੈਚ ਹਾਰੀ, ਜਦਕਿ ਇੱਕ ਮੈਚ ਡਰਾਅ ਰਿਹਾ। 18 ਮਹੀਨਿਆਂ ਅੰਦਰ ਸਟੋਕਸ ਇੰਗਲੈਂਡ ਦੇ ਟਾਪ-10 ਟੈਸਟ ਕਪਤਾਨਾਂ ’ਚ ਵੀ ਸ਼ਾਮਲ ਹੋ ਗਏ। ਬੇਸਬਾਲ ਰਣਨੀਤੀ ਦਾ ਪਾਲਣ ਕਰਦੇ ਹੋਏ, ਇੰਗਲੈਂਡ ਨੇ ਦੱਖਣੀ ਅਫਰੀਕਾ, ਨਿਊਜੀਲੈਂਡ, ਅਸਟਰੇਲੀਆ ਅਤੇ ਪਾਕਿਸਤਾਨ ਖਿਲਾਫ ਕੁੱਲ 5 ਸੀਰੀਜ ਖੇਡੀਆਂ। ਟੀਮ ਨੇ 3 ਸੀਰੀਜ ਜਿੱਤੀਆਂ, ਜਦਕਿ ਅਸਟਰੇਲੀਆ ਅਤੇ ਨਿਊਜੀਲੈਂਡ ਖਿਲਾਫ ਸੀਰੀਜ ਡਰਾਅ ਰਹੀ। ਇਸ ਸਮੇਂ ਦੌਰਾਨ ਟੀਮ ਨੇ ਭਾਰਤ ਅਤੇ ਆਇਰਲੈਂਡ ਵਿਰੁੱਧ ਇੱਕ-ਇੱਕ ਟੈਸਟ ਜਿੱਤਿਆ ਹੈ।

ਨਿਊਜੀਲੈਂਡ ’ਚ ਮਿਲੀ ਚੁਣੌਤੀ

ਇੰਗਲੈਂਡ ਨੂੰ ਨਿਊਜੀਲੈਂਡ, ਦੱਖਣੀ ਅਫਰੀਕਾ, ਪਾਕਿਸਤਾਨ ਅਤੇ ਭਾਰਤ ਖਿਲਾਫ ਪਹਿਲੇ 10 ’ਚੋਂ 9 ਟੈਸਟ ਜਿੱਤਣ ’ਚ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਟੀਮ ਨੇ ਆਪਣੀ ਹਮਲਾਵਰ ਪਹੁੰਚ ਨੂੰ ਬਰਕਰਾਰ ਰੱਖਿਆ ਅਤੇ ਲਗਾਤਾਰ ਮੈਚ ਜਿੱਤੇ, ਪਰ ਨਿਊਜੀਲੈਂਡ ਖਿਲਾਫ ਨਿਊਜੀਲੈਂਡ ਅਤੇ ਅਸਟਰੇਲੀਆ ਖਿਲਾਫ ਘਰੇਲੂ ਮੈਦਾਨ ’ਤੇ ਸੀਰੀਜ ਜਿੱਤ ਨਹੀਂ ਸਕੀ। ਇੰਗਲੈਂਡ ਦੀ ਹਮਲਾਵਰ ਬੱਲੇਬਾਜੀ ਬਾਰੇ ਇੱਕ ਹੋਰ ਤੱਥ ਇਹ ਸੀ ਕਿ ਟੀਮ ਨੇ ਆਪਣੇ ਪਹਿਲੇ 10 ਟੈਸਟ ਫਲੈਟ ਪਿੱਚਾਂ ’ਤੇ ਖੇਡੇ। ਜਦੋਂ ਕਿ ਬੱਲੇਬਾਜਾਂ ਲਈ ਬਹੁਤ ਮਦਦਗਾਰ ਸੀ ਅਤੇ ਗੇਂਦਬਾਜਾਂ ਲਈ ਕੋਈ ਨਹੀਂ, ਨਿਊਜੀਲੈਂਡ ਦੀਆਂ ਪਿੱਚਾਂ ਤੇਜ ਗੇਂਦਬਾਜਾਂ ਲਈ ਮਦਦਗਾਰ ਸਨ, ਜਿਸ ਨਾਲ ਗੇਂਦਬਾਜਾਂ ਨੂੰ ਮਦਦ ਮਿਲੀ। ਉਨ੍ਹਾਂ ਨੇ ਇੱਕ-ਇੱਕ ਟੈਸਟ ਮੈਚ ਜਿੱਤਿਆ।

ਭਾਰਤ ਹੀ ਹੈ ਬੇਸਬਾਲ ਦੀ ਸਭ ਤੋਂ ਵੱਡੀ ਚੁਣੌਤੀ

ਹੁਣ ਤੱਕ ਬੇਸਬਾਲ ਪਹੁੰਚ ਨੂੰ ਸਿਰਫ ਨਿਊਜੀਲੈਂਡ ਦੀ ਪਿੱਚ ਅਤੇ ਅਸਟਰੇਲੀਆ ਦੇ ਗੇਂਦਬਾਜੀ ਹਮਲੇ ਕਾਰਨ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਟੀਮ ਦੀ ਸਭ ਤੋਂ ਵੱਡੀ ਚੁਣੌਤੀ ਭਾਰਤ ਦੀਆਂ ਸਪਿਨ ਫ੍ਰੈਂਡਲੀ ਪਿੱਚਾਂ, ਇੱਥੋਂ ਦੇ ਹਾਲਾਤ ਅਤੇ ਟੀਮ ਇੰਡੀਆ ਦੇ ਚੋਟੀ ਦੇ ਸਪਿਨਰ ਹਨ। ਇੰਗਲਿਸ਼ ਬੱਲੇਬਾਜ ਸਿਰਫ ਫਲੈਟ ਪਿੱਚਾਂ ’ਤੇ ਹੀ ਖੁੱਲ੍ਹ ਕੇ ਦੌੜਾਂ ਬਣਾਉਣ ’ਚ ਕਾਮਯਾਬ ਰਹੇ ਹਨ, ਜਦਕਿ ਭਾਰਤ ’ਚ ਨਾ ਤਾਂ ਫਲੈਟ ਪਿੱਚਾਂ ਅਤੇ ਨਾ ਹੀ ਕਮਜੋਰ ਗੇਂਦਬਾਜ ਉਪਲਬਧ ਹੋਣਗੇ। ਜੇਕਰ ਅਸੀਂ ਪਿਛਲੇ 3 ਸਾਲਾਂ ਦੇ ਰੁਝਾਨ ’ਤੇ ਨਜਰ ਮਾਰੀਏ ਤਾਂ ਭਾਰਤ ’ਚ ਪਹਿਲੇ ਦਿਨ ਤੋਂ ਹੀ ਗੇਂਦ ਘੁੰਮਣੀ ਸ਼ੁਰੂ ਹੋ ਜਾਂਦੀ ਹੈ। (INDvENG)

ਅਫ਼ਗਾਨਿਸਤਾਨ ’ਚ ਯਾਤਰੀ ਜਹਾਜ਼ ਹਾਦਸਾਗ੍ਰਸਤ, ਕਿਸ ਦੇਸ਼ ਦਾ ਸੀ ਜਹਾਜ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜਰੀਏ ਤੋਂ ਭਾਰਤ ਸੀਰੀਜ 5-0 ਨਾਲ ਜਿੱਤਣਾ ਚਾਹੇਗਾ ਅਤੇ ਸੰਭਵ ਹੈ ਕਿ ਇਸ ਵਾਰ ਵੀ ਪਹਿਲੇ ਦਿਨ ਤੋਂ ਗੇਂਦ ਟਰਨ ਹੋ ਸਕਦੀ ਹੈ। ਜੋ ਕਿ ਇੰਗਲੈਂਡ ਦੀ ਬੇਸਬਾਲ ਪਹੁੰਚ ਲਈ ਸਭ ਤੋਂ ਚੁਣੌਤੀਪੂਰਨ ਸਾਬਤ ਹੋਵੇਗਾ। ਉਂਝ, ਇੰਗਲੈਂਡ ਪਿਛਲੇ 14 ਸਾਲਾਂ ’ਚ ਭਾਰਤ ’ਚ ਟੈਸਟ ਸੀਰੀਜ ਜਿੱਤਣ ਵਾਲੀ ਇਕਲੌਤੀ ਟੀਮ ਹੈ। ਟੀਮ ਨੇ 2012 ’ਚ ਐਲਿਸਟੇਅਰ ਕੁੱਕ ਦੀ ਕਪਤਾਨੀ ’ਚ 4 ਟੈਸਟ ਸੀਰੀਜ 2-1 ਨਾਲ ਜਿੱਤੀ ਸੀ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਟੀਮ ਦੋ ਵਾਰ ਭਾਰਤ ਆਈ ਹੈ ਅਤੇ ਸਿਰਫ ਇੱਕ ਮੈਚ ਜਿੱਤੀ ਹੈ। ਜੋਅ ਰੂਟ ਦੀ ਕਪਤਾਨੀ ਹੇਠ ਟੀਮ 2 ਸੀਰੀਜ 4-0 ਅਤੇ 3-1 ਦੇ ਫਰਕ ਨਾਲ ਹਾਰ ਗਈ।

ਜਡੇਜਾ, ਅਸ਼ਵਿਨ ਅਤੇ ਅਕਸਰ ਤੋਂ ਪਾਰ ਪਾਉਣਾ ਆਸਾਨ ਨਹੀਂ | INDvENG

ਭਾਰਤ ਦੀਆਂ ਸਪਿਨ ਪਿੱਚਾਂ ਦਾ ਵੀ ਸਮੇਂ-ਸਮੇਂ ’ਤੇ ਵਿਦੇਸ਼ੀ ਟੀਮਾਂ ਨੂੰ ਪਤਾ ਲੱਗ ਜਾਂਦਾ ਹੈ। ਪਰ ਪਿਛਲੇ 12 ਸਾਲਾਂ ’ਚ ਏਸ਼ੀਆ ’ਚ ਟੀਮ ਇੰਡੀਆ ਦੇ ਦਬਦਬੇ ਦਾ ਸਭ ਤੋਂ ਵੱਡਾ ਕਾਰਨ ਟੀਮ ਦੇ ਵਿਸ਼ਵ ਪੱਧਰੀ ਸਪਿਨਰ ਹਨ। ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਇਨ੍ਹਾਂ ਸਾਲਾਂ ’ਚ ਲਗਾਤਾਰ ਟੀਮ ਦੇ ਚੋਟੀ ਦੇ ਗੇਂਦਬਾਜ ਸਾਬਤ ਹੋਏ। ਦਰਅਸਲ ਏਸ਼ੀਆ ’ਚ ਆਯੋਜਿਤ ਜ਼ਿਆਦਾਤਰ ਸੀਰੀਜ ’ਚ ਇਹ ਦੋਵੇਂ ਖਿਡਾਰੀ ਭਾਰਤ ਲਈ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਐਵਾਰਡ ਜਿੱਤ ਰਹੇ ਹਨ। (INDvENG)

ਅਸ਼ਵਿਨ ਇਸ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਸਪਿਨਰ ਹਨ, ਭਿੰਨਤਾਵਾਂ ਦੇ ਨਾਲ-ਨਾਲ ਉਹ ਟੈਸਟ ’ਚ ਲਗਾਤਾਰ ਇੱਕੋ ਗੇਂਦ ’ਤੇ ਗੇਂਦਬਾਜੀ ਕਰਨ ਦੀ ਕਾਬਲੀਅਤ ਵੀ ਰੱਖਦੇ ਹਨ। ਉਨ੍ਹਾਂ ਏਸ਼ੀਆ ’ਚ 387 ਵਿਕਟਾਂ ਲਈਆਂ ਹਨ ਅਤੇ ਸੀਰੀਜ ’ਚ 400 ਵਿਕਟਾਂ ਦਾ ਅੰਕੜਾ ਪਾਰ ਕਰ ਸਕਦੇ ਹਨ। ਕੁੱਲ ਮਿਲਾ ਕੇ ਉਨ੍ਹਾਂ ਨੇ 95 ਟੈਸਟਾਂ ’ਚ 495 ਵਿਕਟਾਂ ਲਈਆਂ ਹਨ। ਜਡੇਜਾ ਨਾਂ ਏਸ਼ੀਆ ’ਚ 207 ਵਿਕਟਾਂ ਹਨ ਅਤੇ ਉਨ੍ਹਾਂ ਨੇ ਅਸਟਰੇਲੀਆ ਖਿਲਾਫ ਟੀਮ ਇੰਡੀਆ ਦੀ ਪਿਛਲੀ ਘਰੇਲੂ ਟੈਸਟ ਸੀਰੀਜ ’ਚ 22 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਇੰਗਲੈਂਡ ਖਿਲਾਫ ਸਿਰਫ 16 ਟੈਸਟ ਮੈਚਾਂ ’ਚ 51 ਵਿਕਟਾਂ ਲਈਆਂ ਹਨ। (INDvENG)

ਅਸ਼ਵਿਨ ਅਤੇ ਜਡੇਜਾ ਨੂੰ ਵੀ ਪਿਛਲੇ 3 ਸਾਲਾਂ ’ਚ ਅਕਸ਼ਰ ਪਟੇਲ ਦਾ ਸਮੱਰਥਨ ਮਿਲਿਆ ਹੈ। ਜਿਨ੍ਹਾਂ ਨੇ ਹੁਣ ਤੱਕ ਖੇਡੇ ਗਏ ਸਿਰਫ 12 ਟੈਸਟਾਂ ’ਚ 50 ਵਿਕਟਾਂ ਲਈਆਂ ਹਨ। ਉਹ 17 ਦੌੜਾਂ ਦੇ ਕੇ ਇੱਕ ਵਿਕਟ ਲੈਂਦੇ ਸਨ ਅਤੇ ਹੁਣ ਤੱਕ 5 ਵਾਰ ਇੱਕ ਪਾਰੀ ’ਚ 5 ਵਿਕਟਾਂ ਲੈ ਚੁੱਕੇ ਹਨ। ਇੰਗਲੈਂਡ ਦੇ ਭਾਰਤ ਦੇ ਪਿਛਲੇ ਦੌਰੇ ’ਤੇ ਉਨ੍ਹਾਂ ਸਿਰਫ 3 ਟੈਸਟਾਂ ’ਚ 27 ਵਿਕਟਾਂ ਲਈਆਂ ਸਨ। ਫਿਰ ਅਸ਼ਵਿਨ ਨੇ 4 ਟੈਸਟਾਂ ’ਚ 32 ਵਿਕਟਾਂ ਲਈਆਂ। ਇਨ੍ਹਾਂ ਤੋਂ ਇਲਾਵਾ ਚਾਈਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਇੰਗਲਿਸ਼ ਟੀਮ ਦੇ ਸਪਿਨਰਾਂ ’ਚ ਤਜਰਬੇ ਦੀ ਕਮੀ | INDvENG

ਇਕ ਪਾਸੇ ਭਾਰਤ ਦੇ ਸਿਰਫ ਦੋ ਸਪਿਨਰਾਂ ਦੇ ਨਾਂਅ 650 ਤੋਂ ਜ਼ਿਅਦਾ ਵਿਕਟਾਂ ਹਨ। ਦੂਜੇ ਪਾਸੇ ਇੰਗਲੈਂਡ ਦੀ ਟੀਮ ’ਚ ਸ਼ਾਮਲ ਸਾਰੇ ਸਪਿਨਰ ਇਕੱਠੇ ਆਪਣੇ ਟੈਸਟ ਕਰੀਅਰ ’ਚ 200 ਵਿਕਟਾਂ ਨਹੀਂ ਲੈ ਸਕੇ ਹਨ। ਖੱਬੇ ਹੱਥ ਦੇ ਸਪਿਨਰ ਜੈਕ ਲੀਚ ਇੰਗਲੈਂਡ ਦੀ ਟੀਮ ’ਚ ਸਭ ਤੋਂ ਤਜਰਬੇਕਾਰ ਹਨ, ਜਿਨ੍ਹਾਂ ਦੇ ਨਾਂਅ 124 ਵਿਕਟਾਂ ਹਨ।

ਇੰਗਲੈਂਡ ਦੀ ਟੀਮ ਰੇਹਾਨ ਅਹਿਮਦ, ਸ਼ੋਏਬ ਬਸੀਰ ਅਤੇ ਟਾਮ ਹਾਰਟਲੇ ਵਰਗੇ ਨੌਜਵਾਨ ਸਪਿਨਰਾਂ ਨਾਲ ਭਾਰਤ ਆਈ ਹੈ। ਰੇਹਾਨ ਨੇ ਇੱਕ ਟੈਸਟ ਖੇਡਿਆ ਹੈ, ਜਦਕਿ ਬਾਕੀ ਤਾਂ ਡੈਬਿਊ ਵੀ ਨਹੀਂ ਕਰ ਸਕੇ। ਪਾਰਟ-ਟਾਈਮ ਸਪਿਨਰ ਜੋ ਰੂਟ 60 ਟੈਸਟ ਵਿਕਟਾਂ ਦੇ ਨਾਲ ਇੰਗਲੈਂਡ ਦੀ ਇਸ ਟੀਮ ’ਚ ਦੂਜੇ ਸਭ ਤੋਂ ਸਫਲ ਸਪਿਨਰ ਹਨ। ਉਨ੍ਹਾਂ ਦੇ ਨਾਂਅ ਭਾਰਤ ’ਚ 5 ਵਿਕਟਾਂ ਲੈਣ ਦਾ ਰਿਕਾਰਡ ਵੀ ਹੈ।