Ashes Series : ਇੰਗਲੈਂਡ 273 ਦੌੜਾਂ ’ਤੇ ਆਲਆਉਟ, ਅਸਟਰੇਲੀਆ ਨੂੰ 281 ਦੌੜਾਂ ਦਾ ਟੀਚਾ

Ashes Series

ਬਰਮਿੰਘਮ (ਏਜੰਸੀ)। ਵਿਸ਼ਵ ਟੈਸਟ ਚੈਂਪੀਅਨਸ਼ਿਪ ਜੇਤੂ ਅਸਟਰੇਲੀਆ ਅਤੇ ਇੰਗਲੈਂਡ ਦਰਮਿਆਣ (Ashes Series) ਏਸ਼ੇਜ ਲੜੀ ਦਾ ਪਹਿਲਾ ਟੈਸਟ ਮੈਚ ਬਰਮਿੰਘਮ ’ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਚੌਥੇ ਦਿਨ ਇੰਗਲੈਂਡ ਦੀ ਦੂਜੀ ਪਾਰੀ 273 ਦੌੜਾਂ ’ਤੇ ਆਉਟ ਹੋ ਗਈ ਹੈ। ਇਸ ਤਰ੍ਹਾ ਅਸਟਰੇਲੀਆ ਨੂੰ ਇਹ ਮੈਚ ਜਿੱਤਣ ਲਈ 281 ਦੌੜਾਂ ਦਾ ਟੀਚਾ ਮਿਲਿਆ ਹੈ।

ਅਸਟਰੇਲੀਆ ਨੇ ਤੀਜੇ ਸੈਸ਼ਨ ਦੇ ਖੇਡ ’ਚ ਖਬਰ ਲਿਖੇ ਜਾਣ ਤੱਕ ਬਿਨ੍ਹਾਂ ਕੋਈ ਵਿਕਟ ਗੁਆਏ 23 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਉਸਮਾਨ ਖਵਾਜਾ ਅਤੇ ਡੇਵਿਡ ਵਾਰਨਰ ਕ੍ਰੀਜ ’ਤੇ ਨਾਬਾਦ ਹਨ। ਇੰਗਲੈਂਡ ਨੇ ਪਹਿਲੀ ਪਾਰੀ 393/8 ਦੇ ਸਕੋਰ ’ਤੇ ਐਲਾਨ ਕਰ ਦਿੱਤੀ ਸੀ। ਜਿਸ ਦੇ ਜਵਾਬ ’ਚ ਅਸਟਰੇਲੀਆ ਦੀ ਪਹਿਲੀ ਪਾਰੀ 386 ਦੌੜਾਂ ’ਤੇ ਆਲਆਉਟ ਹੋ ਗਈ ਸੀ। ਪਹਿਲੀ ਪਾਰੀ ’ਚ ਇੰਗਲੈਂਡ ਨੂੰ 7 ਦੌੜਾਂ ਦੀ ਮਾਮੂਲੀ ਲੀੜ ਮਿਲੀ ਸੀ।

ਪਹਿਲੇ ਸੈਸ਼ਨ ’ਚ ਇੰਗਲੈਂਡ ਨੇ ਤਿੰਨ ਵਿਕਟਾਂ ਗੁਆਇਆਂ | Ashes Series

ਚੌਥੇ ਦਿਨ ਇੰਗਲੈਂਡ ਨੇ ਦੂਜੀ ਪਾਰੀ ’ਚ 28/2 ਦੇ ਸਕੋਰ ਤੋਂ ਦਿਨ ਦੀ ਸ਼ੁਰੂਆਤ ਕੀਤੀ ਸੀ। ਚੌਥੇ ਦਿਨ ਜੋ ਰੂਟ 0 ਅਤੇ ਓਲੀ ਪੋਪ ਵੀ 0 ਦੌੜਾਂ ’ਤੇ ਨਾਬਾਦ ਸਨ। ਇੰਗਲੈਂਡ ਨੂੰ ਦਿਨ ਦਾ ਪਹਿਲਾ ਝਟਕਾ ਪਾਪ ਦੇ ਰੂਪ ’ਚ ਲੱਗਿਆ। ਉਹ 14 ਦੌੜਾਂ ਬਣਾ ਕੇ ਅਸਟਰੇਲੀਆਈ ਕਪਤਾਨ ਪੈਟ ਕੰਮਿਸ ਦਾ ਸ਼ਿਕਾਰ ਬਣੇ। ਕੰਮਿਸ ਨੇ ਉਨ੍ਹਾ ਨੂੰ ਬੋਲਡ ਕੀਤਾ। ਇਸ ਤੋਂ ਬਾਅਦ ਨਾਥਨ ਲਿਓਨ ਨੇ ਜੋ ਰੂਟ ਨੂੰ ਆਉਟ ਕਰਕੇ ਇੰਗਲੈਂਡ ਨੂੰ ਵੱਡਾ ਝਟਕਾ ਦਿੱਤਾ।

ਇਹ ਵੀ ਪੜ੍ਹੋ : ਕਿਲੋਮੀਟਰ ਸਕੀਮ ਬੱਸਾਂ ਦੇ ਵਿਰੋਧ ’ਚ ਮੁੱਖ ਦਫ਼ਤਰ ਅੱਗੇ ਕੱਚੇ ਕਾਮਿਆਂ ਨੇ ਲਾਇਆ ਧਰਨਾ

ਜੋ ਰੂਟ ਨੇ 46 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਗਲੈਂਡ ਨੂੰ 129 ਦੌੜਾਂ ’ਤੇ ਚੌਥਾ ਝਟਕਾ ਮਿਲਿਆ। ਇੰਗਲੈਂਡ ਲਈ ਹੈਰੀ ਬਰੂਕ ਨੇ ਵੀ 46 ਦੌੜਾਂ ਬਣਾਈਆਂ ਜਦਕਿ ਕਪਤਾਨ ਬੇਨ ਸਟੋਕਸ ਨੇ 43 ਦੌੜਾਂ ਦਾ ਯੋਗਦਾਨ ਦਿੱਤਾ। ਜੇਮਸ ਐਂਡਰਸਨ 12 ਦੌੜਾਂ ਬਣਾ ਕੇ ਇੰਗਲੈਂਡ ਦੀ ਆਖਿਰੀ ਵਿਕਟ ਦੇ ਰੂਪ ’ਚ ਆਉਟ ਹੋਏ। ਅਸਟਰੇਲੀਆ ਨੂੰ ਪਹਿਲਾ ਏਸ਼ੇਜ ਟੈਸਟ ਜਿੱਤਣ ਲਈ ਹੁਣ 281 ਦੌੜਾਂ ਦਾ ਟੀਚਾ ਮਿਲਿਆ।