ਅਰਵਿੰਦ ਕੇਜਰੀਵਾਲ ਅੱਜ ਸੁਲਤਾਨਪੁਰ ਦੀ ਇੱਕ ਅਦਾਲਤ ‘ਚ ਹੋਣਗੇ ਪੇਸ਼

Sukhbir Badal Sachkahoon

ਅਰਵਿੰਦ ਕੇਜਰੀਵਾਲ ਅੱਜ ਸੁਲਤਾਨਪੁਰ ਦੀ ਇੱਕ ਅਦਾਲਤ ‘ਚ ਹੋਣਗੇ ਪੇਸ਼

ਲਖਨਊ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਸਵੇਰੇ 8:20 ਵਜੇ ਲਖਨਊ ਹਵਾਈ ਅੱਡੇ ‘ਤੇ ਪਹੁੰਚੇ ਅਤੇ ਉਸ ਤੋਂ ਬਾਅਦ ਜਲਦੀ ਹੀ ਸੁਲਤਾਨਪੁਰ ਲਈ ਰਵਾਨਾ ਹੋ ਗਏ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਕੇਜਰੀਵਾਲ ਅੱਜ ਸੁਲਤਾਨਪੁਰ ਦੀ ਅਦਾਲਤ ਵਿੱਚ ਪੇਸ਼ ਹੋਣਗੇ। ਇਹ ਮਾਮਲਾ ਕੇਜਰੀਵਾਲ ਅਤੇ ਕੁਮਾਰ ਵਿਸ਼ਵਾਸ ਅਤੇ ਹੋਰਾਂ ਨਾਲ ਜੁੜਿਆ ਹੋਇਆ ਹੈ।

ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਜਰੀਵਾਲ ਨੇ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿWੱਧ ਚੋਣ ਲੜੀ ਸੀ। ਬਾਅਦ ਵਿੱਚ ਸ਼ਾਮ ਨੂੰ ਕੇਜਰੀਵਾਲ ਸਰਯੁ ਆਰਤੀ ਵਿੱਚ ਸ਼ਾਮਲ ਹੋਣ ਲਈ ਅਯੁੱਧਿਆ ਪਹੁੰਚਣਗੇ। ਉਹ ਮੰਗਲਵਾਰ ਨੂੰ ਹਨੂੰਮਾਨਗੜ੍ਹੀ ਅਤੇ ਰਾਮ ਲੱਲਾ ਮੰਦਰ *ਚ ਪੂਜਾ ਕਰਨਗੇ ਅਤੇ ਫਿਰ ਅਯੁੱਧਿਆ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਸ਼ਾਮ ਨੂੰ ਅਯੁੱਧਿਆ ਵਿੱਚ ਸਰਯੂ ਆਰਤੀ ਵਿੱਚ ਸ਼ਾਮਲ ਹੋਣਗੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਰਾਮਨਗਰੀ ਜਾਣਗੇ। ਉਹ ਸੋਮਵਾਰ ਸ਼ਾਮ ਨੂੰ ਸਰਯੂ ਆਰਤੀ ਵਿੱਚ ਸ਼ਾਮਲ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਉਹ ਸ਼ਾਮ ਪੰਜ ਵਜੇ ਤੱਕ ਰਾਮਨਗਰੀ ਪਹੁੰਚ ਜਾਣਗੇ ਅਤੇ ਸੰਤਾਂ ਨੂੰ ਵੀ ਮਿਲਣਗੇ। ਕੇਜਰੀਵਾਲ 26 ਅਕਤੂਬਰ ਨੂੰ ਰਾਮ ਲੱਲਾ ਅਤੇ ਬਜਰੰਗਬਲੀ ਜਾਣਗੇ। ਉਹ ਰਾਮਨਗਰੀ ਵਿੱਚ ਹੀ ਮੀਡੀਆ ਨਾਲ ਗੱਲਬਾਤ ਕਰਨਗੇ। ਇਹ ਜਾਣਕਾਰੀ ‘ਆਪ’ ਦੇ ਸੂਬਾ ਪ੍ਰਧਾਨ ਸਭਾਜੀਤ ਸਿੰਘ ਨੇ ਦਿੱਤੀ। ਸਿੰਘ ਐਤਵਾਰ ਨੂੰ ਦਿਨ ਭਰ ਆਪਣੇ ਦੌਰੇ ਦੀ ਤਿਆਰੀ ਵਿੱਚ Wੱਝੇ ਰਹੇ। ਉਹ ਰਿਸ਼ੀ ਅਤੇ ਸੰਤਾਂ ਨੂੰ ਵੀ ਮਿਲੇ ਅਤੇ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਉਹ ਸੋਮਵਾਰ ਸ਼ਾਮ ਨੂੰ ਹੀ ਇੱਥੇ ਵਰਕਰਾਂ ਨਾਲ ਮੁਲਾਕਾਤ ਵੀ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ