ਅਰਸ਼ਦੀਪ ਸ਼ਰਮਾ ਬਣੇ ਇੰਸਪੈਕਟਰ, ਐਸ. ਐਸ. ਪੀ. ਨੇ ਲਗਾਏ ਸਟਾਰ

Fatehgarh Sahib News
ਨਵੇਂ ਬਣੇ ਇੰਸਪੈਕਟਰ ਅਰਸ਼ਦੀਪ ਸ਼ਰਮਾਂ ਦੇ ਸਟਾਰ ਲਗਾਉਦੇ ਹੋਏ ਐਸ. ਐਸ. ਪੀ. ਡਾ. ਰਵਜੋਤ ਗਰੇਵਾਲ ਅਤੇ ਐਸ. ਪੀ. ਡੀ. ਰਾਕੇਸ਼ ਯਾਦਵ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਸਬ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ, ਜਿਸਦੇ ਐਸ. ਐਸ. ਪੀ. ਡਾ. ਰਵਜੋਤ ਗਰੇਵਾਲ ਅਤੇ ਐਸ. ਪੀ. ਡੀ. ਰਾਕੇਸ਼ ਯਾਦਵ ਨੇ ਸਟਾਰ ਲਗਾਏ। ਅਰਸ਼ਦੀਪ ਸ਼ਰਮਾ ਨੇ ਭਰੋਸਾ ਦਿੱਤਾ ਕਿ ਉਹ ਇਸ ਜਿੰਮੇਵਾਰੀ ਨੂੰ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਅਰਸ਼ਦੀਪ ਸ਼ਰਮਾ ਮੌਜੂਦਾ ਸਮੇਂ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਬਤੌਰ ਐਸ. ਐੱਚ. ਓ. ਤੈਨਾਤ ਸਨ ਅਤੇ ਤਰੱਕੀ ਮਿਲਣ ਉਪਰੰਤ ਉਨ੍ਹਾ ਦਾ ਤਬਾਦਲਾ ਲੁਧਿਆਣਾ ਵਿਖੇ ਹੋ ਗਿਆ ਹੈ। Fatehgarh Sahib News

ਲੋਕ ਵੀ ਕਰਨ ਪੁਲਿਸ ਦਾ ਸਹਿਯੋਗ

ਐਸ. ਐਸ. ਪੀ. ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਜਿਵੇਂ ਪੁਲਿਸ ਆਪਣੇ ਅਧਿਕਾਰ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਡਿਊਟੀ ਕਰਦੀ ਹੈ, ਉਸੇ ਤਰ੍ਹਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਸ਼ਲਾਖਾਂ ਪਿੱਛੇ ਭੇਜਣ ਲਈ ਉਹ ਵੀ ਪੁਲਿਸ ਨੂੰ ਬਣਦਾ ਸਹਿਯੋਗ ਦੇਣ।

ਇਹ ਵੀ ਪੜ੍ਹੋ: 5 ਕਿਸਾਨ ਜਥੇਬੰਦੀਆਂ ਵੱਲੋਂ ਤਾਲਮੇਲਵੇਂ ਸੰਘਰਸ਼ ਵਜੋਂ ਪਟਿਆਲਾ ’ਚ ਰੋਕੀਆਂ ਗਈਆਂ ਰੇਲਾਂ

ਉਨ੍ਹਾਂ ਕਿਹਾ ਕਿ ਕਿਸੇ ਨੂੰ ਜਿੱਥੇ ਵੀ ਕਿਸੇ ਉਤੇ ਸ਼ਰਾਰਤੀ ਅਨਸਰ ਹੋਣ ਦਾ ਖਦਸ਼ਾ ਲੱਗਦਾ ਹੈ, ਜਾਂ ਲੱਗਦਾ ਹੈ ਕਿ ਕੋਈ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਲਈ ਗੈਰ ਸਮਾਜਿਕ ਯੋਜਨਾ ਘੜ੍ਹ ਰਿਹਾ ਹੈ ਜਾਂ ਕੋਈ ਵਿਅਕਤੀ ਨਸ਼ਿਆਂ ਦੀ ਤਸਕਰੀ ਕਰ ਰਿਹਾ ਹੈ, ਉਸ ਬਾਰੇ ਲੋਕ ਸਬੰਧਿਤ ਪੁਲਿਸ ਥਾਣੇ ਜਾਂ ਚੌਂਕੀ ਦੀ ਪੁਲਿਸ ਨੂੰ ਸੂਚਿਤ ਕਰਨ, ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਸਮਾਂ ਰਹਿੰਦੇ ਹੀ ਜ਼ੁਰਮ ਦੀ ਕਾਰਵਾਈ ਨੂੰ ਠੱਲ੍ਹ ਦੇਵੇਗੀ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂਅ ਵੀ ਗੁਪਤ ਰੱਖਿਆ ਜਾਵੇਗਾ। Fatehgarh Sahib News