ਅਰਸ਼ਦੀਪ ਲਗਾਤਾਰ ਤਿੰਨ ਨੌ ਬਾਲਾਂ ਸੁੱਟਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ

ਭਾਰਤੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 190 ਦੌੜਾਂ ਹੀ ਬਣਾ ਸਕੀ

ਪੂਨੇ। ਪੁਣੇ ‘ਚ ਖੇਡੇ ਗਏ ਦੂਜੇ ਟੀ-20 ਮੈਚ ‘ਚ ਸ਼੍ਰੀਲੰਕਾ ਨੇ ਟੀਮ ਇੰਡੀਆ ਨੂੰ 16 ਦੌੜਾਂ ਨਾਲ ਹਰਾਇਆ। ਇਸ ਮੈਚ ’ਚ ਹਾਰ ਦਾ ਮੁੱਖ ਕਾਰਨ ਅਰਸ਼ਦੀਪ ਸਿੰਘ ਵੱਲੋਂ ਸੁੱਟੀਆਂ 5 ਗੇਂਦ ਨੌਬਾਲਾਂ ਸਨ। ਅਰਸ਼ਦੀਪ ਸਿੰਘ ਨੇ ਇਸ ਮੈਚ ’ਚ ਇੱਕ ਅਨੋਖੀ ਉਪਲੱਬਧੀ ਹਾਸਲ ਕੀਤੀ ਹੈ। ਅਰਸ਼ਦੀਪ (Arshdeep Indian Bowler) ਨੇ ਇੱਕ ਓਵਰ ’ਚ ਲਗਾਤਾਰ ਤਿੰਨ ਨੌਬਾਲਾਂ ਸੁੱਟੀਆਂ। ਇਹ ਆਪਣੇ ਆਪ ’ਚ ਇੱਕ ਰਿਕਾਰਡ ਬਣ ਗਿਆ ਹੈ। ਭਾਰਤੀ ਗੇਂਦਬਾਜਾਂ ਨੇ ਅੱਜ ਤੱਕ ਕਿਸੇ ਨੇ ਵੀ ਲਗਾਤਾਰ ਤਿੰਨ ਨੌਬਾਲਾਂ ਨਹੀਂ ਪਾਈਆਂ ਹਨ ਪਰ ਅਰਸ਼ਦੀਪ ਨੇ ਇਹ ਕਾਰਨਾਮਾ ਕਰ ਦਿੱਤਾ। ਅਰਸ਼ਦੀਪ ਦੀਆਂ ਇਨਾਂ ਨੌਬਾਲਾਂ ਨੇ ਮੈਚ ਦੇ ਨਤੀਜੇ ’ਤੇ ਵੀ ਅਸਰ ਪਾਇਆ। ਜਿਸ ਦਾ ਖਮਿਆਜ਼ਾ ਭਾਰਤ ਨੂੰ ਹਾਰ ਨਾਲ ਚੁਕਾਉਣਾ ਪਿਆ।

ਅਰਸ਼ਦੀਪ ਸਿੰਘ (Arshdeep Indian Bowler) ਨੇ ਕੁੱਲ 5 ਨੋਬਾਲਾਂ ਸੁੱਟੀਆਂ

ਦੂਜੇ ਟੀ-20 ਵਿੱਚ ਹਰਸ਼ਲ ਪਟੇਲ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਹੋਏ ਭਾਰਤ ਦੇ ਉਭਰਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਾਵਰਪਲੇ ਦੇ ਦੂਜੇ ਓਵਰ ਵਿੱਚ ਲਗਾਤਾਰ 3 ਨੋ-ਬਾਲ ਸੁੱਟੇ। ਉਸ ਨੇ ਆਪਣਾ ਸਪੈੱਲ ਖਤਮ ਕਰਦੇ ਹੋਏ 2 ਨੋ-ਬਾਲ ਵੀ ਸੁੱਟੇ। ਉਸ ਨੇ ਮੈਚ ਵਿੱਚ 5 ਨੋ-ਬਾਲਾਂ ਨਾਲ 2 ਓਵਰਾਂ ਵਿੱਚ 37 ਦੌੜਾਂ ਦਿੱਤੀਆਂ।। ਉਸਨੇ ਆਪਣੇ ਪਹਿਲੇ ਓਵਰ ਵਿੱਚ ਹੀ ਲਗਾਤਾਰ ਤਿੰਨ ਨੋਬਾਲਾਂ ਸੁੱਟੀਆਂ ਅਤੇ 19 ਦੌੜਾਂ ਦਿੱਤੀਆਂ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ। ਅਰਸ਼ਦੀਪ ਦਾ ਪਹਿਲਾ ਓਵਰ ਵੀ ਮਹਿੰਗਾ ਸਾਬਿਤ ਹੋਇਆ ਸੀ। ਇਸ ਤੋਂ ਬਾਅਦ ਕਪਤਾਨ ਹਾਰਦਿਕ ਪਾਂਡਿਆ ਨੇ 19ਵੇਂ ਓਵਰ ਵਿੱਚ ਗੇਂਦ ਦਿੱਤੀ ਗਈ ਪਰ ਇਸ ਓਵਰ ਵਿੱਚ ਵੀ ਅਰਸ਼ਦੀਪ ਮਹਿੰਗਾ ਸਾਬਤ ਹੋਇਆ। ਉਸ ਨੇ ਇਸ ਓਵਰ ‘ਚ ਦੋ ਨੋ ਗੇਂਦਾਂ ‘ਤੇ 18 ਦੌੜਾਂ ਦਿੱਤੀਆਂ। ਇਹ ਦੇਖ ਕੇ ਪੰਡਯਾ ਨੇ ਆਪਣਾ ਸਿਰ ਫੜ ਲਿਆ। ਮੈਚ ਤੋਂ ਬਾਅਦ ਪੰਡਯਾ ਨੇ ਅਰਸ਼ਦੀਪ ਨੂੰ ਸਪੱਸ਼ਟ ਨਿਰਦੇਸ਼ ਦਿੱਤਾ ਕਿ ਨੋ ਬਾਲ ਸੁੱਟਣਾ ਅਪਰਾਧ ਹੈ। ਇਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ।

ਸ਼੍ਰੀਲੰਕਾ ਨੇ ਦੂਜਾ ਟੀ-20 16 ਦੌੜਾਂ ਨਾਲ ਜਿੱਤ ਲਿਆ

ਦੂਜੇ ਟੀ-20 ਮੈਚ ‘ਚ ਸ਼੍ਰੀਲੰਕਾ ਨੇ ਟੀਮ ਇੰਡੀਆ ਨੂੰ 16 ਦੌੜਾਂ ਨਾਲ ਹਰਾਇਆ। ਇਸ ਨਾਲ ਟੀਮ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰੀ ‘ਤੇ ਆ ਗਈ ਹੈ। ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ 22 ਗੇਂਦਾਂ ‘ਤੇ ਨਾਬਾਦ 56 ਦੌੜਾਂ ਬਣਾਉਣ ਅਤੇ ਦੂਜੀ ਪਾਰੀ ਦੇ ਆਖ਼ਰੀ ਓਵਰ ‘ਚ 21 ਦੌੜਾਂ ਬਚਾਉਣ ਲਈ ‘ਪਲੇਅਰ ਆਫ਼ ਦਾ ਮੈਚ’ ਰਿਹਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਕਿ ਗਲਤ ਸਾਬਿਤ ਹੋਇਆ। ਸ੍ਰੀਲੰਕਾ ਨੇ ਭਾਰਤ ਸਾਹਮਣਏ 207 ਦੌੜਾਂ ਦਾ ਪਹਾੜ ਜਿੱਡਾ ਸਕੋਰ ਖੜਾ ਕਰ ਦਿੱਤਾ।

ਜਿੱਤ ਲਈ 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਇਕ ਸਮੇਂ 57 ਦੌੜਾਂ ‘ਤੇ ਪੰਜ ਵਿਕਟਾਂ ਗੁਆ ਚੁੱਕੀ ਸੀ। ਇੱਥੋਂ ਸੂਰਿਆਕੁਮਾਰ ਯਾਦਵ ਅਤੇ ਅਕਸ਼ਰ ਪਟੇਲ ਨੇ ਛੇਵੇਂ ਵਿਕਟ ਦੀ ਸਾਂਝੇਦਾਰੀ ਵਿੱਚ 91 ਦੌੜਾਂ ਜੋੜ ਕੇ ਭਾਰਤ ਨੂੰ ਮੈਚ ਵਿੱਚ ਵਾਪਸ ਲਿਆਂਦਾ। ਪਰ, ਜਿਵੇਂ ਹੀ ਇਹ ਸਾਂਝੇਦਾਰੀ ਟੁੱਟੀ ਤਾਂ ਸ਼੍ਰੀਲੰਕਾ ਨੇ ਵਾਪਸੀ ਕੀਤੀ। ਭਾਰਤੀ ਟੀਮ 20 ਓਵਰਾਂ ‘ਚ 8 ਵਿਕਟਾਂ ‘ਤੇ 190 ਦੌੜਾਂ ਹੀ ਬਣਾ ਸਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ