ਹਥਿਆਰਬੰਦ ਲੁਟੇਰੇ ਸੀਏ ਤੋਂ 23 ਲੱਖ ਰੁਪਏ ਲੁੱਟ ਕੇ ਫਰਾਰ

Toll plaza

ਬਰੀਜਾ ਗੱਡੀ ’ਚ ਆਏ ਪੰਜ ਲੁਟੇਰੇ (Ladowal Toll Plaza News)

  • ਟੱਕਰ ਮਾਰ ਕੇ ਬੈਲੋਰੋ ਰੋਕੀ ਫਿਰ ਲੁੱਟੇ 23 ਲੱਖ

(ਸੱਚ ਕਹੂੰ ਨਿਊਜ਼) ਜਲੰਧਰ । ਦੋ ਗੱਡਿਆਂ ’ਚ ਹਥਿਆਰਾਂ ਨਾਲ ਲੈਂਸ ਹੋ ਕੇ ਆਏ ਲੁਟੇਰਿਆਂ ਨੇ ਜਲੰਧਰ ਦੇ ਫਿਲੌਰ ‘ਚ ਲਾਡੋਵਾਲ ਟੋਲ ਪਲਾਜ਼ਾ ਦੇ ਸੀਏ ਨੂੰ ਲੁੱਟ ਲਿਆ। ਹਥਿਆਰਬੰਦ ਲੁਟੇਰਿਆਂ ਨੇ ਸੀਏ ਦੀ ਗੱਡੀ ਨੂੰ ਘੇਰ ਕੇ ਉਸ ਵਿੱਚੋਂ 23.30 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਜਦੋਂ ਲੁਟੇਰਿਆਂ ਨੇ ਗੱਡੀ ਨੂੰ ਘੇਰ ਕੇ ਰੋਕਿਆ ਤਾਂ ਟੋਲ ਪਲਾਜ਼ਾ ਦੇ ਸੀਏ ਡਰਾਈਵਰ ਨੇ ਗੱਡੀ ਨੂੰ ਅੰਦਰੋਂ ਲਾਕ ਕਰ ਦਿੱਤਾ ਪਰ ਲੁਟੇਰਿਆਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। (Ladowal Toll Plaza News)

ਜਾਣਕਾਰੀ ਅਨੁਸਾਰ ਸੀਏ ਸੁਧਾਕਰ ਸੋਮਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਬੈਂਕ ਵਿੱਚ ਨਕਦੀ ਜਮ੍ਹਾਂ ਕਰਵਾਉਣ ਲਈ ਬੋਲੈਰੋ ਕਾਰ ਵਿੱਚ ਫਿਲੌਰ ਵੱਲ ਨਿਕਲਿਆ ਸੀ। ਲੁਟੇਰੇ ਪਹਿਲਾਂ ਹੀ ਘੇਰਾ ਪਾ ਕੇ ਬੈਠੇ ਸਨ। ਪੈਸੇ ਲੈ ਕੇ ਜਿਵੇਂ ਹੀ ਸੁਧਾਕਰ ਆਪਣੇ ਡਰਾਈਵਰ ਨਾਲ ਨਿਕਲਿਆ ਤਾਂ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰੇ ਪੱਕਾ ਪ੍ਰਬੰਧ ਕਰਕੇ ਦੋ ਗੱਡੀਆਂ ਵਿੱਚ ਬੈਠ ਕੇ ਫ਼ਰਾਰ ਹੋ ਗਏ। ਫਿਲੌਰ ਵਿਖੇ ਨਾਕਾ ਪਾਰ ਕਰਕੇ ਅੱਗੇ ਜਾ ਕੇ ਗੱਡੀ ਨੂੰ ਘੇਰ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ

ਲੁਟੇਰਿਆਂ ਨੇ ਕਾਰ ਨੂੰ ਸੀ.ਏ ਦੇ ਅੱਗੇ ਲਗਾ ਕੇ ਰੋਕ ਲਿਆ। ਇਸ ਤੋਂ ਬਾਅਦ ਲੁਟੇਰੇ ਅੱਗੇ-ਪਿੱਛੇ ਗੱਡੀ ਤੋਂ ਹੇਠਾਂ ਉਤਰ ਗਏ ਅਤੇ ਲੁੱਟਮਾਰ ਕੀਤੀ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਕਰਵਾਈ ਕਰਦਿਆਂ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਅਤੇ ਉਨ੍ਹਾਂ ਦੇ ਨੈੱਟਵਰਕ ਰਾਹੀਂ ਲੁਟੇਰਿਆਂ ਦਾ ਪਤਾ ਲਗਾ ਕੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। (Ladowal Toll Plaza)

LEAVE A REPLY

Please enter your comment!
Please enter your name here