ਕੋਰੋਨਾ ਦੀ ਫਿਰ ਵਧੀ ਰਫ਼ਤਾਰ, ਮਾਮਲਿਆਂ ’ਚ ਵਾਧਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਇੱਕ ਵਾਰ ਫਿਰ ਮਾਸਕ ਪਹਿਨਣਾ (Wear Mask) ਲਾਜਮੀ ਕਰ ਦਿੱਤਾ ਹੈ ਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਜੁ਼ਰਮਾਨਾ ਦੇਣ ਪਵੇਗਾ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਦਿੱਲੀ ਆਫਤਾ ਪ੍ਰਬੰਧਨ ਅਥਾਰਟੀਕਰਨ (ਡੀਡੀਐਮਏ) ਦੀ ਬੈਠਕ ’ਚ ਮਾਸਕ ਪਹਿਨਣਾ ਜ਼ਰੂਰ ਕਰਨ ਦਾ ਫੈਸਲਾ ਲਿਆ ਗਿਆ।
ਡੀਡੀਐਮਏ ਨੇ ਬੈਠਕ ’ਚ ਫੈਸਲਾ ਲਿਆ ਹੈ ਕਿ ਸਕੂਲ ਬੰਦ ਨਹੀਂ ਹੋਣਗੇ, ਪਰ ਇੱਕ ਨਵੇਂ ਸਟੈਂਡਰਡ ਆਪਰੇਟਿੰਗ ਸਿਸਟਮ (ਏਐਪੀ) ਤਹਿਤ ਕੰੰਮ ਕਰਨਗੇ। ਇਸ ਦੇ ਨਾਲ-ਨਾਲ ਸਮਾਜਿਕ ਦੂਰੀ ਤੇ ਹਸਪਤਾਲ ਦੀਆਂ ਤਿਆਰੀਆਂ ’ਤੇ ਵੀ ਬੈਠਕ ’ਚ ਚਰਚਾ ਕੀਤੀ। ਇਸ ਤਰ੍ਹਾਂ ਬਜ਼ਾਰਾਂ ’ਚ ਵਧਣ ਵਾਲੀ ਭੀੜ ’ਤੇ ਵੀ ਕਾਬੂ ਪਾਉਣ ਲਈ ਵੀ ਕੁਝ ਕਦਮ ਚੁੱਕੇ ਜਾ ਸਕਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਸਕ ਨੂੰ ਜ਼ਰੂ਼ਰੀ ਕਰਨ ਸਬੰਧੀ ਸਰਕਾਰ ਛੇਤੀ ਹੀ ਅਧਿਕਾਰਿਕ ਆਦੇਸ਼ ਜਾਰੀ ਕਰੇਗੀ। ਅਧਿਕਾਰੀਆਂ ਨੂੰ ਸਮਾਜਿਕ ਮਿਲਣੀ ਪ੍ਰੋਗਰਾਮਾਂ ’ਤੇ ਵੀ ਨਿਗਰਾਨੀ ਰੱਖਣ ਦੇ ਨਾਲ ਹੀ ਟੈਸਟਿੰਗ ’ਚ ਤੇਜ਼ੀ ਲਿਆਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ‘ਚ 632 ਲੋਕ ਕੋਰੋਨਾ ਦੇ ਮਰੀਜ਼ ਪਾਏ ਗਏ ਹਨ। ਇਸ ਦੇ ਨਾਲ ਹੀ ਇਨਫੈਕਸ਼ਨ ਦੀ ਦਰ 4.42 ਫੀਸਦੀ ਰਹੀ।
ਦੇਸ਼ ‘ਚ ਕੋਰੋਨਾ ਦੇ 2,067 ਨਵੇਂ ਮਾਮਲੇ ਸਾਹਮਣੇ ਆਏ
ਪਿਛਲੇ 24 ਘੰਟਿਆਂ ਵਿੱਚ, 2067 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫਤਾਰ ਵਿੱਚ ਹੌਲੀ-ਹੌਲੀ ਵਾਧੇ ਦੇ ਵਿਚਕਾਰ 40 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ, ਮੰਗਲਵਾਰ ਨੂੰ ਦੇਸ਼ ਵਿੱਚ 17 ਲੱਖ 23 ਹਜ਼ਾਰ 733 ਕੋਵਿਡ ਟੀਕੇ ਲਗਾਏ ਗਏ ਅਤੇ ਹੁਣ ਤੱਕ ਇੱਕ ਅਰਬ 86 ਕਰੋੜ, 90 ਲੱਖ, 56 ਹਜ਼ਾਰ 607 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨਵੇਂ ਮਾਮਲਿਆਂ ਦੇ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ ਚਾਰ ਕਰੋੜ 30 ਲੱਖ 47 ਹਜ਼ਾਰ 594 ਹੋ ਗਈ ਹੈ। ਇਸ ਦੇ ਨਾਲ ਹੀ ਇਸ ਬਿਮਾਰੀ ਕਾਰਨ ਪੰਜ ਲੱਖ 22 ਹਜ਼ਾਰ 006 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਨਵੇਂ ਕੇਸਾਂ ਨਾਲ ਐਕਟਿਵ ਕੇਸਾਂ ਦੀ ਗਿਣਤੀ 480 ਵਧ ਗਈ ਹੈ ਅਤੇ ਇਨ੍ਹਾਂ ਦੀ ਕੁੱਲ ਗਿਣਤੀ ਹੁਣ 12,340 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ