ਯੂਕਰੇਨ ਤੋਂ ਇੱਕ ਹੋਰ ਐਮ.ਬੀ.ਬੀ.ਐਸ. ਦਾ ਵਿਦਿਆਰਥੀ ਪਹੁੰਚਿਆ ਮਲੋਟ

malots 2
ਲੁਕੇਸ਼ ਕੁਮਾਰ ਦੇ ਘਰ ਪਹੁੰਚਣ ਤੇ ਉਸਦਾ ਮੂੰਹ ਮਿੱਠਾ ਕਰਾਉਂਦੇ ਮਾਤਾ ਸੁਨੀਤਾ ਰਾਣੀ

ਯੂਕਰੇਨ ਤੋਂ ਇੱਕ ਹੋਰ ਐਮ.ਬੀ.ਬੀ.ਐਸ. ਦਾ ਵਿਦਿਆਰਥੀ ਪਹੁੰਚਿਆ ਮਲੋਟ

(ਮਨੋਜ) ਮਲੋਟ। ਰੂਸ-ਯੂਕਰੇਨ ਜੰਗ ਦੇ ਚੱਲਦਿਆਂ ਉਥੋਂ ਭਾਰਤੀ ਵਿਦਿਆਰਥੀਆਂ ਅਤੇ ਹੋਰ ਭਾਰਤੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਇਸਦੇ ਤਹਿਤ ਅੱਜ ਇੱਕ ਹੋਰ ਐਮ.ਬੀ.ਬੀ.ਐਸ. ਦੀ ਪੜ੍ਹਾਈ ਦਾ ਵਿਦਿਆਰਥੀ ਭਾਰਤ ਪੁੱਜਣ ਤੋਂ ਬਾਅਦ ਮਲੋਟ ਪਹੁੰਚਿਆ | ਰੂਸ-ਯੂਕਰੇਨ ਵਿੱਚ ਯੁੱਧ ਚੱਲ ਰਿਹਾ ਹੈ ਜਿਸਦੇ ਚੱਲਦਿਆਂ ਯੂਕਰੇਨ ਵਿੱਚ ਭਾਰਤੀ ਵਿਦਿਆਰਥੀ ਫਸ ਗਏ ਹਨ। ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ।

ਇਸਦੇ ਤਹਿਤ ਅੱਜ ਇੱਕ ਹੋਰ ਵਿਦਿਆਰਥੀ ਲੁਕੇਸ਼ ਕੁਮਾਰ ਪੁੱਤਰ ਦਿਨੇਸ਼ ਕੁਮਾਰ ਵਾਸੀ ਡੱਬਵਾਲੀ ਢਾਬ ਅੱਜ ਮੰਗਲਵਾਰ ਸਵੇਰੇ ਹਵਾਈ ਜਹਾਜ ਰਾਹੀਂ ਦਿੱਲੀ ਪੁੱਜਿਆ ਅਤੇ ਉਸ ਤੋਂ ਬਾਅਦ ਆਪਣੇ ਪਿਤਾ ਦਿਨੇਸ਼ ਕੁਮਾਰ ਨਾਲ ਰੇਲਗੱਡੀ ਰਾਹੀਂ ਮੰਗਲਵਾਰ ਦੇਰ ਸ਼ਾਮ ਮਲੋਟ ਪੁੱਜਿਆ ਅਤੇ ਉਸ ਤੋਂ ਬਾਅਦ ਉਹ ਆਪਣੇ ਪਿੰਡ ਡੱਬਵਾਲੀ ਢਾਬ ਲਈ ਰਵਾਨਾ ਹੋ ਗਏ ।

malot

ਇਸ ਤੋਂ ਪਹਿਲਾਂ ਮਲੋਟ ਰੇਲਵੇ ਸਟੇਸ਼ਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀ ਲੁਕੇਸ਼ ਕੁਮਾਰ ਨੇ ਯੂਕਰੇਨ ਦੇ ਬੁਰੇ ਹਾਲਾਤਾਂ ਬਾਰੇ ਦੱਸਦਿਆਂ ਜਿੱਥੇ ਵਾਪਸ ਲਿਆਉਣ ਲਈ ਭਾਰਤ ਸਰਕਾਰ ਦੇ ਕੰਮ ਦੀ ਸ਼ਲਾਘਾ ਕੀਤੀ ਉਥੇ ਸਰਕਾਰ ਨੂੰ ਅਪੀਲ ਕੀਤੀ ਕਿ ਪੜ੍ਹਾਈ ਦੇ ਭਾਰਤ ਵਿੱਚ ਹੀ ਪੁਖ਼ਤਾ ਪ੍ਰਬੰਧ ਕੀਤੇ ਜਾਣ ।

ਇਸ ਮੌਕੇ ਲੁਕੇਸ਼ ਦੇ ਪਿਤਾ ਦਿਨੇਸ਼ ਕੁਮਾਰ ਜੋ ਕਿ ਅਧਿਆਪਕ ਹਨ, ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਿਆ ਦੇ ਪੁਖ਼ਤਾ ਪ੍ਰਬੰਧ ਦੇਸ਼ ਵਿੱਚ ਹੀ ਕੀਤੇ ਜਾਣ ਤਾਂ ਜੋ ਪੜ੍ਹਾਈ ਲਈ ਬੱਚਿਆਂ ਨੂੰ ਵਿਦੇਸ਼ ਜਾਣਾ ਹੀ ਨਾ ਪਵੇ । ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਮਲੋਟ ਦੇ ਤਿੰਨ ਹੋਰ ਵਿਦਿਆਰਥੀ ਵੀ ਵਾਪਸ ਮਲੋਟ ਆ ਚੁੱਕੇ ਹਨ |

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ