ਮੁੱਖ ਮੰਤਰੀ ਨਾਲ ਮੀਟਿੰਗ ਦੇ ਸਮੇਂ ‘ਚ ਬਾਰ-ਬਾਰ ਤਬਦੀਲੀ ਕਰਨ ਤੇ Anganwadi Workers ਤੇ ਹੈਲਪਰਾਂ ‘ਚ ਰੋਸ
- ਸੂਬੇ ਭਰ ਵਿੱਚ ਆਪ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਦਫਤਰਾਂ ਅੱਗੇ ਸਾੜੇ ਪੁਤਲੇ | Anganwadi Workers
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਪੰਜਾਬ ਭਰ ਦੇ ਸੱਦੇ ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਰੋਸ ਮੁਜ਼ਾਰਾ ਕਰਦੇ ਹੋਏ ਸਰਕਾਰ ਦੀ ਅਰਥੀ ਸਾੜੀ ਅਤੇ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਇਥੇ ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦੇ ਸਮੇਂ ਵਿੱਚ ਬਾਰ-ਬਾਰ ਤਬਦੀਲੀ ਕਰਨ ਨਾਲ ਯੂਨੀਅਨ ਵਿੱਚ ਰੋਸ ਹੈ, ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨਾਲ ਪੰਜਵੀਂ ਵਾਰ ਮੀਟਿੰਗ ਦਾ ਸਮਾਂ ਰੱਦ ਕੀਤਾ ਹੈ, ਹਰ ਵਾਰ ਸਮਾਂ ਅੱਗੇ ਵਧਾਈ ਜਾਣਾ ਅਤੇ ਮੀਟਿੰਗ ਨਾ ਕਰਨਾ ਜਥੇਬੰਦਕ ਮੰਗਾਂ ਅਤੇ ਵਰਕਰ ਹੈਲਪਰ ਦੀਆਂ ਮੁਸ਼ਕਿਲਾਂ ਦੇ ਹੱਲ ਨੂੰ ਇਕ ਕੋਝਾਂ ਮੁਜ਼ਾਕ ਬਣਾਇਆ ਹੋਇਆ ਹੈ ।
ਜੇਕਰ ਸਰਕਾਰ ਮੰਗਾਂ ਤੋਂ ਇਸੇ ਤਰ੍ਹਾਂ ਭੱਜਦੀ ਰਹੀ ਤਾਂ ਪਿੰਡ ਪਿੰਡ ਜਾਂ ਕੇ ਸਰਕਾਰ ਦੀਆਂ ਨੀਤੀਆਂ ਨੂੰ ਨੰਗਾ ਕਰਾਂਗੇ : ਆਗੂ
ਉਹਨਾਂ ਕਿਹਾ ਕਿ 14 ਨਵੰਬਰ 2022 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਨਿਵਾਸ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਹੁੰਚੀਆਂ ਆਂਗਣਵਾੜੀ ਵਰਕਰ ਹੈਲਪਰਾਂ ਨੂੰ 15 ਦਸੰਬਰ ਨੂੰ ਮੀਟਿੰਗ ਕਰ ਮੁਸ਼ਕਲਾਂ ਦਾ ਹੱਲ ਕਰਨ ਦਾ ਸਮਾਂ ਦਿੱਤਾ ਸੀ ਪਰ ਜਦੋਂ 15 ਦਸੰਬਰ ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਮੀਟਿੰਗ ਲਈ ਪਹੁੰਚੇ ਤਾਂ ਮਾਨਯੋਗ ਮੁੱਖ ਮੰਤਰੀ ਜੀ ਨੇ ਆਪ ਮੀਟਿੰਗ ਨਾ ਕਰਦੇ ਹੋਏ ਓਐਸਡੀ ਬਰਾੜ ਨੂੰ ਸੁਣਨ ਲਈ ਕਿਹਾ ਤੇ ਜਦੋਂ 1 ਮਈ ਮਜ਼ਦੂਰ ਦਿਹਾੜੇ ਮੌਕੇ ਜਿਮਣੀ ਚੋਣਾਂ ਦੌਰਾਨ ਆਪ ਸਰਕਾਰ ਦੇ ਵਾਅਦੇ ਨੂੰ ਯਾਦ ਕਰਾਉਂਦੇ ਹੋਏ ਜਲੰਧਰ ਵਿਖੇ ਤਿੱਖੇ ਰੋਸ ਪ੍ਰਦਰਸ਼ਨ ਤੋਂ ਬਾਅਦ 3 ਮਈ ਦੀ ਮੀਟਿੰਗ ਦਿੱਤੀ ਗਈ।
ਪਰ 3 ਮਈ ਨੂੰ ਮੀਟਿੰਗ ਨਾ ਕਰਦੇ ਹੋਏ ਉਸ ਨੂੰ 6 ਮਈ ਉੱਤੇ ਪਾ ਦਿੱਤਾ ਗਿਆ, 6 ਮਈ ਨੂੰ ਵੀ ਅਧਿਕਾਰੀਆਂ ਵੱਲੋਂ ਕੋਸ਼ਿਸ਼ ਸੀ ਕਿ ਮੀਟਿੰਗ ਟਾਲ ਹੀ ਦਿੱਤੀ ਜਾਵੇ ਪਰ ਆਂਗਣਵਾੜੀ ਵਰਕਰ ਹੈਲਪਰ ਦੇ ਰੋਹ ਨੂੰ ਦੇਖਦੇ ਹੋਏ ਮੁੱਖ ਮੰਤਰੀ ਜੀ ਨੂੰ ਮੀਟਿੰਗ ਕਰਨੀ ਪਈ ਮੀਟਿੰਗ ਵਿੱਚ ਵਿਸ਼ਵਾਸ ਦਵਾਇਆ ਗਿਆ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਮੰਗਾਂ ਦਾ ਹੱਲ ਤੁਰੰਤ ਹੋਵੇਗਾ। ਪਰ 1 ਮਹੀਨਾ ਬੀਤ ਜਾਣ ਬਾਅਦ ਵੀ ਮੰਗਾਂ ਅਤੇ ਮੁਸ਼ਕਲਾਂ ਜਿਉਂਦੀਆਂ ਤਿਉਂ ਖੜੀਆਂ ਹਨ।
ਉਹਨਾਂ ਅੱਗੇ ਕਿਹਾ ਕਿ ਆਂਗਣਵਾੜੀ ਵਰਕਰਾਂ ਦੀਆਂ ਜਿੱਥੇ ਆਰਥਿਕ ਸਮੱਸਿਆ ਹਨ ਉਥੇ ਹੀ ਬੱਚਿਆਂ ਦੀਆਂ ਵੀ ਮੁਸ਼ਕਲਾਂ ਹਨ। ਜਿਨਾਂ ਨੂੰ ਲੈ ਕੇ ਲਗਾਤਾਰ ਮੀਟਿੰਗ ਦੀ ਮੰਗ ਕੀਤੀ ਜਾ ਰਹੀ ਹੈ। ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨੂੰ ਅੱਗੇ ਪਾਉਣਾ ਮੁਸ਼ਕਿਲ ਦੇ ਹੱਲਾਂ ਤੋਂ ਭੱਜਣਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਤੋਂ ਇਸੇ ਤਰ੍ਹਾਂ ਹੀ ਭੱਜਦਾ ਰਹਿਣਾ ਹੈ ਤਾਂ ਵਰਕਰ ਹੈਲਪਰ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਪਿੰਡ ਪਿੰਡ ਜਾਂ ਕੇ ਸਰਕਾਰ ਦੀਆਂ ਨੀਤੀਆਂ ਨੂੰ ਨੰਗਾ ਕਰਨਗੇ। ਇਸ ਮੌਕੇ ਇਸ ਮੌਕੇ ਤ੍ਰਿਸਨਜੀਤ ਕੌਰ ਬਲਾਕ ਪ੍ਰਧਾਨ, ਗੁਰਵਿੰਦਰ ਕੌਰ ਅਤੇ ਹੋਰ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਅਤੇ ਹੈਲਪਰ ਮੌਜੂਦ ਸਨ।