ਸਾਲ ‘ਚ ਇੱਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ

ਡਾ. ਐਮਐਸਜੀ ਦੇ ਟਿਪਸ : ਅੱਖਾਂ ਦੀ ਰੈਗੂਲਰ ਜਾਂਚ (Regular eye examination)

ਅੱਖਾਂ ‘ਚ ਕੁਝ ਪੈਣ ‘ਤੇ

ਜੇਕਰ ਅੱਖਾਂ ‘ਚ ਕੁਝ ਪੈ ਜਾਵੇ ਤਾਂ ਉਸ ਨੂੰ ਸਖ਼ਤ ਕੱਪੜੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ਸਗੋਂ ਚੁਲੀ ‘ਚ ਸਾਫ਼ ਪਾਣੀ ਭਰੋ ਤੇ ਫਿਰ ਆਪਣੀਆਂ ਅੱਖਾਂ ਨੂੰ ਉਸ ‘ਚ ਡੁਬੋ ਕੇ ਕਲਾਕਵਾਈਜ਼ ਤੇ ਐਂਟੀ ਕਲਾਕਵਾਈਜ਼ ਇੱਧਰ-ਓਧਰ ਘੁਮਾਓ, ਕੁਝ ਹੀ ਪਲਾਂ ‘ਚ ਅੱਖਾਂ ‘ਚ ਪਿਆ ਕਣ ਨਿੱਕਲ ਜਾਵੇਗਾ।

Regular eye examination

Eye

 

Regular eye examination

ਕਸਰਤ

ਅੱਖਾਂ ਦੀ ਕਸਰਤ ਕਰਨ ਨਾਲ ਅੱਖ ਉੱਤਕਾਂ ਦਾ ਲਚਕੀਲਾਪਣ ਬਣਿਆ ਰਹਿੰਦਾ ਹੈ ਅੱਖਾਂ ‘ਚ ਖੂਨ ਵਹਾਅ ਠੀਕ ਹੁੰਦਾ ਹੈ, ਜਿਸ ਦਾ ਸਿੱਧਾ ਅਸਰ ਸਾਡੀਆਂ ਅੱਖਾਂ ‘ਤੇ ਪੈਂਦਾ ਹੈ।

ਅੱਖਾਂ ਲਈ ਕੁਝ ਵਿਸ਼ੇਸ਼ ਕਸਰਤਾਂ ਹੇਠਾਂ ਦਿੱਤੀਆਂ ਹਨ
ਇੱਕ ਪੈਂਸਿਲ ਲਓ, ਉਸ ਨੂੰ ਇੱਕ ਹੱਥ ਦੀ ਦੂਰ ‘ਤੇ ਫੜ੍ਹੋ ਹੁਣ ਉਸਦੀ ਨੋਕ ‘ਤੇ ਧਿਆਨ ਕੇਂਦਰਿਤ ਕਰੋ ਤੇ ਪੈਂਸਿਲ ਨੂੰ ਹੌਲੀ-ਹੌਲੀ ਆਪਣੇ ਨੱਕ ਕੋਲ ਲੈ ਆਓ ਤੇ ਫਿਰ ਦੂਰ ਲੈ ਜਾਓ ਧਿਆਨ ਰਹੇ, ਪੂਰਾ ਸਮਾਂ ਪੈਂਸਿਲ ਦੀ ਨੋਕ ਤੋਂ ਨਜ਼ਰ ਨਾ  ਹਟਾਓ ਅਜਿਹਾ ਦਿਨ ‘ਚ 10 ਵਾਰ ਕਰਨ ਨਾਲ ਬਹੁਤ ਲਾਭ ਹੋਵੇਗਾ।

An eye examination should be done once a year

  • ਅੱਖਾਂ ਨੂੰ ਪੰਜ-ਪੰਜ ਸੈਕਿੰਡ ਕਲਾਕਵਾਈਸ ਤੇ ਐਂਟੀ ਕਲਾਕਵਾਈਸ ਘੁਮਾਓ ਅਜਿਹਾ 5-6 ਵਾਰ ਕਰਨਾ ਚਾਹੀਦਾ ਹੈ
  • 20 ਤੋਂ 30 ਵਾਰ ਤੇਜ਼ੀ ਨਾਲ ਪਲਕਾਂ ਨੂੰ ਝਪਕਾਉਣ ਨਾਲ ਵੀ ਬਹੁਤ ਫਾਇਦਾ ਮਿਲਦਾ ਹੈ।
    ਅੱਖਾਂ ‘ਤੇ ਜ਼ੋਰ ਪਾਏ ਬਿਨਾ ਦੂਰ ਦੀ ਕਿਸੇ ਵਸਤੂ ‘ਤੇ ਧਿਆਨ ਲਾਉਣਾ ਚਾਹੀਦਾ ਹੈ ਸਭ ਤੋਂ ਵਧੀਆ ਤਰੀਕਾ ਹੈ ਚੰਨ ‘ਤੇ ਧਿਆਨ ਕੇਂਦਰਿਤ ਕਰਨਾ।
  • ਸ਼ਾਮ ਜਾਂ ਸਵੇਰੇ ਛੇਤੀ ਉੱਠ ਕੇ ਦੂਰ ਦੀ ਹਰਿਆਲੀ ‘ਤੇ ਨਜ਼ਰ ਟਿਕਾ ਸਕਦੇ ਹੋ ਅਜਿਹਾ 5 ਮਿੰਟ ਹਰ ਰੋਜ਼ ਕਰਨ ਨਾਲ ਤੁਹਾਨੂੰ ਫਾਇਦਾ ਮਿਲੇਗਾ ਇਸ ਤਰ੍ਹਾਂ ਚੰਗੇ ਨਤੀਜਿਆਂ ਲਈ ਇਹ ਅੱਖਾਂ ਦੀ ਕਸਰਤ ਰੈਗੂਲਰ ਤੌਰ ‘ਤੇ ਕਰਦੇ ਰਹਿਣਾ ਚਾਹੀਦਾ ਹੈ।

An eye examination should be done once a year

Regular eye examination : ਸਨਿੰਗ ਤੇ ਪਾਮਿੰਗ

ਸਨਿੰਗ ਤੇ ਪਾਮਿੰਗ ਵੀ ਅੱਖਾਂ ਦੇ ਲੈਂਸ ਲਈ ਬਹੁਤ ਫਾਇਦੇਮੰਦ ਹੁੰੰਦਾ ਹੈ ਸਨਿੰਗ ਨਾਲ ਜਿੱਥੇ ਸਾਨੂੰ ਸੂਰਜ ਉਪਚਾਰ ਸਮਰੱਥਾ ਦਾ ਫਾਇਦਾ ਮਿਲਦਾ ਹੈ, ਉੱਥੇ ਅੱਖਾਂ ਨੂੰ ਪਾਮਿੰਗ ਨਾਲ ਵੀ ਆਰਾਮ ਮਿਲਦਾ ਹੈ।
ਸਨਿੰਗ ਲਈ ਅੱਖਾਂ ਨੂੰ ਬੰਦ ਕਰਕੇ ਡੂੰਘਾ ਸਾਹ ਲੈਂਦਿਆਂ ਸੂਰਜ ਨਿੱਕਲਣ ਸਮੇਂ ਸੂਰਜ ਵੱਲ 2 ਮਿੰਟਾਂ ਲਈ ਵੇਖੋ ਧਿਆਨ ਰਹੇ, ਅਜਿਹਾ ਕਰਦੇ ਸਮੇਂ ਤੁਹਾਡੀਆਂ ਅੱਖਾਂ ਬੰਦ ਰਹਿਣ।
ਪਾਮਿੰਗ ਲਈ, ਆਰਾਮ ਨਾਲ ਦੋਵੇਂ ਹਥੇਲੀਆਂ ਨੂੰ ਆਪਸ ਵਿਚ ਰਗੜੋ ਤੇ ਹੌਲੀ-ਹੌਲੀ ਦੋਵੇਂ ਹੱਥਾਂ ਨਾਲ ਦੋਵਾਂ ਅੱਖਾਂ ਨੂੰ ਢੱਕ ਲਓ ਅਜਿਹਾ ਦਿਨ ‘ਚ ਕਈ ਵਾਰ ਕਰੋ ਤੇ ਨਾਲ ਕਿਸੇ ਚੰਗੇ ਦ੍ਰਿਸ਼ ਨੂੰ ਦਿਮਾਗ ‘ਚ ਰੱਖਣ ਨਾਲ ਵੀ ਚੰਗਾ ਨਤੀਜਾ ਮਿਲਦਾ ਹੈ।

Regular eye examination

ਖੁਰਾਕ

ਚੰਗੀ ਦ੍ਰਿਸ਼ਟੀ ਲਈ ਗਾਜਰ, ਪਾਲਕ, ਮੱਕਾ, ਚੁਕੰਦਰ, ਮਿੱਠੇ ਆਲੂ, ਬਲੂਬੇਰੀ, ਬ੍ਰੋਕਲੀ, ਗੋਭੀ ਦੀ ਭਰਪੂਰ ਵਰਤੋਂ ਕਰੋ।

ਲੈਂਸ

ਬਿਹਤਰ ਲੈਂਸ ਦੀ ਵਰਤੋਂ ਕਰੋ ਜਾਂ ਚਮਕ ਰਹਿਤ ਚਸ਼ਮਾ ਪਹਿਨੋ ਤੇ ਚਮਕ ਰਹਿਤ ਸਕਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਦੋਂ ਕਦੇ ਵੀ ਸਕਰੀਨ ਸਾਹਮਣੇ ਘੰਟੇ ਭਰ ਤੱਕ ਬੈਠਣਾ ਪਵੇ ਤਾਂ ਡਰਾਈ ਆਈ ਤੋਂ ਬਚਣ ਲਈ ਪਲਕਾਂ ਨੂੰ ਹੌਲੀ-ਹੌਲੀ ਝਪਕਾਉਂਦੇ ਰਹਿਣਾ ਚਾਹੀਦਾ ਹੈ।

ਹਰਿਆ ਘਾਹ

ਸਵੇਰੇ-ਸ਼ਾਮ ਨੰਗੇ ਪੈਰ ਹਰੇ ਘਾਹ ‘ਤੇ ਤੁਰਨਾ ਤੇ ਹਰਿਆਲੀ ਨੂੰ ਦੇਖਣਾ ਵੀ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ ਤੇ ਅੱਖਾਂ ਨੂੰ ਤਾਜ਼ਗੀ ਪ੍ਰਦਾਨ ਕਰਦਾ ਹੈ।

Regular eye examination

ਆਧੁਨਿਕ ਯੰਤਰਾਂ ਦੀ ਸੀਮਤ ਵਰਤੋਂ

  • ਅੱਖਾਂ ਨੂੰ ਸੁਰੱਖਿਅਤ ਰੱਖਣ ਲਈ ਕੰਪਿਊਟਰ, ਆਈਪੈਡ, ਸਮਾਰਟਫੋਨ ਤੋਂ ਦੂਰੀ ਨਾਲ ਹੀ ਲਾਈਫ ਸਟਾਈਲ ‘ਚ ਬਦਲਾਅ ਜ਼ਰੂਰੀ ਹੈ
  • ਜਿਸ ਕਮਰੇ ‘ਚ ਕੰਪਿਊਟਰ ਹੋਵੇ, ਉਸ ‘ਚ ਉੱਚਿਤ ਰੌਸ਼ਨੀ ਹੋਣੀ ਜ਼ਰੂਰੀ ਹੈ ਜ਼ਿਆਦਾ ਤੇਜ਼ ਰੌਸ਼ਨੀ ਵੀ ਨਹੀਂ ਹੋਣੀ ਚਾਹੀਦੀ ਤੇ ਰੌਸ਼ਨੀ ਵਿਅਕਤੀ ਦੇ ਪਿੱਛੋਂ ਹੋਣੀ ਚਾਹੀਦੀ ਹੈ ਸਾਹਮਣਿਓਂ ਨਹੀਂ।
  • ਜਦੋਂ ਵੀ ਕੰਪਿਊਟਰ ‘ਤੇ ਲਗਾਤਾਰ ਕੰਮ ਕਰਨਾ ਹੋਵੇ ਤਾਂ ਹਰ 20 ਮਿੰਟਾਂ ਦੇ ਗੈਪ ‘ਚ 20 ਸੈਂਕਿੰਡ ਲਈ ਸਕਰੀਨ ਤੋਂ ਨਜ਼ਰਾਂ ਹਟਾ ਲੈਣੀਆਂ ਚਾਹੀਦੀਆਂ ਹਨ ਤੇ 20 ਫੁੱਟ ਦੂਰ ਕਿਸੇ ਨਿਸ਼ਚਿਤ ਬਿੰਦੂ ‘ਤੇ ਧਿਆਨ ਕੇਂਦਰਿਤ ਕਰੋ।
  •  ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਸਾਫ਼ ਠੰਢੇ ਪਾਣੀ ਨਾਲ ਧੋਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.