ਦਾਰਜੀਲਿੰਗ (ਏਜੰਸੀ)। Dussehra 2024: ਦੇਸ਼ ਭਰ ’ਚ ਅੱਜ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਲਾਲ ਕਿਲ੍ਹੇ ’ਤੇ ਰਾਮਲੀਲਾ ਮੌਕੇ ਪਹੁੰਚੇ। ਦੋਹਾਂ ਨੇ ਪ੍ਰਤੀਕਾਤਮਕ ਤੀਰ ਚਲਾ ਕੇ ਰਾਵਣ ਨੂੰ ਸਾੜਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਰਾਮ, ਲਕਸ਼ਮਣ ਤੇ ਹਨੂੰਮਾਨ ਦੀਆਂ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਨੂੰ ਤਿਲਕ ਲਾਇਆ। ਲਾਲ ਕਿਲੇ ਦੇ ਮਾਧਵ ਦਾਸ ਪਾਰਕ ’ਚ ਕਰਵਾਈ ਜਾ ਰਹੀ ਇਹ ਰਾਮਲੀਲਾ ਸ਼੍ਰੀ ਧਰਮ ਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਹੈ। ਕਮੇਟੀ ਮੈਂਬਰਾਂ ਨੇ ਰਾਸ਼ਟਰਪਤੀ ਮੁਰਮੂ ਨੂੰ ਤ੍ਰਿਸ਼ੂਲ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਗਦਾ ਦਿੱਤੀ।
Read This : Dussehra 2024: ਨੇਕੀ ਦੀ ਬਦੀ ’ਤੇ ਜਿੱਤ : ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਕੀਤੇ ਅਗਨਭੇਂਟ
ਰਾਜਨਾਥ ਨੇ ਦਾਰਜੀਲਿੰਗ ’ਚ ਸਸਤਰ ਪੂਜਾ ਕੀਤੀ | Dussehra 2024
ਰੱਖਿਆ ਮੰਤਰੀ ਰਾਜਨਾਥ ਸਿੰਘ ਫੌਜੀਆਂ ਨਾਲ ਤਿਉਹਾਰ ਮਨਾਉਣ ਪੱਛਮੀ ਬੰਗਾਲ ਦੇ ਦਾਰਜੀਲਿੰਗ ਪਹੁੰਚੇ। ਰੱਖਿਆ ਮੰਤਰੀ ਨੇ ਸਭ ਤੋਂ ਪਹਿਲਾਂ ਸੁਕਨਾ ਛਾਉਣੀ ’ਚ ਹਥਿਆਰਾਂ ਦੀ ਪੂਜਾ ਕੀਤੀ। ਬਾਅਦ ’ਚ ਉਥੇ ਮੌਜੂਦ ਸੈਨਿਕਾਂ ਨੂੰ ਤਿਲਕ ਲਾਇਆ ਗਿਆ।