ਕਸ਼ਮੀਰ ’ਚ ਟਾਰਗੇਟ ਕਿਲਿੰਗ ਨਾਲ ਡਰ ਦਾ ਮਾਹੌਲ

ਕਸ਼ਮੀਰ ’ਚ ਟਾਰਗੇਟ ਕਿਲਿੰਗ ਨਾਲ ਡਰ ਦਾ ਮਾਹੌਲ

ਜੰਮੂ ਅਤੇ ਕਸ਼ਮੀਰ ’ਚ ਕਸ਼ਮੀਰੀ ਪੰਡਤਾਂ ਦੀ ਜਾਨ ’ਤੇ ਲਗਤਾਰ ਖਤਰਾ ਬਣਿਆ ਹੋਇਆ ਹੈ ਅੱਤਵਾਦੀ ਚੁਣ -ਚੁਣ ਕੇ ਘਾਟੀ ’ਚ ਧਾਰਮਿਕ ਘੱਟ-ਗਿਣਤੀਆਂ ਦਾ ਕਤਲ ਕਰ ਰਹੇ ਹਨ ਇਸ ਸਾਲ ਦੇ ਪੰਜ ਮਹੀਨਿਆਂ ’ਚ 13 ਕਸ਼ਮੀਰੀ ਪੰਡਿਤਾਂ ਦਾ ਕਤਲ ਹੋਇਆ ਬੀਤੇ ਮਈ ’ਚ ਹੀ 7 ਹਿੰਦੂਆਂ ਦੀ ਜ਼ਿੰਦਗੀ ਖੋਹ ਲਈ ਗਈ ਹਮਲਾਵਰ ਨਾਂਅ ਪੁੱਛਦਾ ਹੈ, ਪਛਾਣ ਦੀ ਪੁਸ਼ਟੀ ਕਰਦਾ ਹੈ ਅਤੇ ਗੋਲੀਆਂ ਦੀ ਵਰਖਾ ਕਰ ਦਿੰਦਾ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਕਸ਼ਮੀਰੀ ਪੰਡਤ ਇੱਕ ਵਾਰ ਫ਼ਿਰ ਡਰ ’ਚ ਜ਼ਿੰਦਗੀ ਬਸ਼ਰ ਕਰਨ ਲਈ ਮਜ਼ਬੂਰ ਹਨ

ਅੱਤਵਾਦੀ ਲਗਾਤਾਰ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ ਕਸ਼ਮੀਰੀ ਪੰਡਤਾਂ ਦੀ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ ਲਗਾਤਾਰ ਵਾਪਰ ਰਹੀਆਂ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨਾਲ ਸਰਕਾਰ ’ਤੇ ਵੀ ਲਗਾਤਾਰ ਦਬਾਅ ਵਧ ਰਿਹਾ ਹੈ ਜੰਮੂ-ਕਸ਼ਮੀਰ ’ਚ ਕਸ਼ਮੀਰੀ ਪੰਡਤਾਂ ਨਾਲ ਹੁਣ ਓਹੀ ਹੋ ਰਿਹਾ ਹੈ , ਜੋ 1990 ਦੇ ਦਹਾਕੇ ’ਚ ਉਨ੍ਹਾਂ ਨਾਲ ਹੋਇਆ ਸੀ ਉਨ੍ਹਾਂ ਦੇ ਘਰਾਂ, ਦਫ਼ਤਰਾਂ ਅਤੇ ਸੜਕਾਂ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ, ਉਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ ਕਸ਼ਮੀਰ ’ਚ ਆਰਟੀਕਲ 370 ਹਟਣ ਤੋਂ ਬਾਅਦ 4 ਕਸ਼ਮੀਰੀ ਪੰਡਤਾਂ ਸਮੇਤ 14 ਹਿੰਦੂ ਅੱਤਵਾਦੀ ਹਮਲੇ ’ਚ ਮਾਰੇ ਗਏ ਗ੍ਰਹਿ ਮੰਤਰਾਲੇ ਨੇ ਸੰਸਦ ’ਚ ਇਸ ਦੀ ਜਾਣਕਾਰੀ ਦਿੱਤੀ ਸੀ

ਅਸਲ ’ਚ ਸੁਰੱਖਿਆ ਬਲਾਂ ਦੇ ਆਲ ਆਊਟ ਆਪ੍ਰੇਸ਼ਨ ਨਾਲ ਅੱਤਵਾਦੀ ਸੰਗਠਨਾਂ ’ਚ ਭਾਜੜ ਪਈ ਹੋਈ ਹੈ ਉਹ ਫੌਜ ਅਤੇ ਸੁਰੱਖਿਆ ਬਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਰਹੇ ਹਨ, ਇਸ ਲਈ ਬੇਗੁਨਾਹ ਆਮ ਨਾਗਰਿਕਾਂ ਦਾ ਕਤਲ ਕਰਕੇ ਆਪਣਾ ਗੁੱਸਾ ਕੱਢਣ ’ਚ ਲੱਗੇ ਹੋਏ ਹਨ ਉਨ੍ਹਾਂ ਦੇ ਨਿਸ਼ਾਨੇ ’ਤੇ ਕਸ਼ਮੀਰੀ ਹਿੰਦੂਆਂ ਨਾਲ ਹੀ ਉਥੇ ਸਰਕਾਰੀ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾ, ਉਨ੍ਹਾਂ ਦੇ ਪਰਿਵਾਰ ਤੇ ਦੂਜੇ ਆਮ ਲੋਕ ਹਨ ਅੱਤਵਾਦੀ ਆਪਣੇ ਅਸਲੀ ਪਹਿਰਾਵੇ ’ਚ ਨਜ਼ਰ ਨਹੀਂ ਆ ਰਹੇ ਹਨ ਅੱਤਵਾਦ ਦਾ ਪੈਟਰਨ ਲਗਾਤਾਰ ਬਦਲ ਰਿਹਾ ਹੈ ਸਲੀਪਰ ਸੈੱਲ ਦੀ ਤਰ੍ਹਾਂ ਕੰਮ ਕਰ ਰਹੇ ਅੱਤਵਾਦੀ ਕਦੇ ਵਿਦਿਆਰਥੀਆਂ ਦੀ ਵਰਦੀ ’ਚ ਆਉਂਦੇ ਹਨ ਤਾਂ ਕਦੇ ਵਪਾਰੀ ਵਾਂਗ ਖੁਦ ਨੂੰ ਪੇਸ਼ ਕਰਦੇ ਹਨ ਮੌਕਾ ਮਿਲਦੇ ਹੀ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਹਨ ਇਹੀ ਕਾਰਨ ਹੈ ਕਿ ਸਰਕਾਰ ਅੱਤਵਾਦੀਆਂ ਦੀ ਟੇ੍ਰਸਿੰਗ ਤੱਕ ਨਹੀਂ ਕਰ ਸਕੀ ਹੈ

ਬੇਸ਼ੱਕ ਅੱਤਵਾਦ ਖਿਲਾਫ਼ ਮੌਜ਼ੂਦਾ ਪ੍ਰਸ਼ਾਸਨ ਅਤੇ ਕੇਂਦਰ ਦੀ ਮੋਦੀ ਸਰਕਾਰ ਬੇਹੱਦ ਸਖ਼ਤ ਹੈ ਇਸ ਸਾਲ ਹਾਲੇ ਤੱਕ ਕਰੀਬ 90 ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਹੈ, ਪਰ ਕਸ਼ਮੀਰ ਦੇ 18 ਨਾਗਰਿਕ ਅਤੇ ਘਾਟੀ ’ਚ ਹੀ ਸਰਗਰਮ 15 ਜਵਾਨ ਵੀ ‘ਸ਼ਹੀਦ’ ਹੋਏ ਹਨ ਸਾਡੇ ਲਈ ਇਹ ਬੇਹੱਦ ਖਤਰਨਾਕ ਸਥਿਤੀ ਹੈ, ਕਿਉਂਕਿ ਅੱਤਵਾਦ ਨੇ ਵੀ ਚਿਹਰਾ ਬਦਲ ਲਿਆ ਹੈ ਹੁਣ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਹਿਜਬੁਲ ਮੁਜਾਹੀਦੀਨ ਦੇ ਕਮਾਂਡਰਾਂ ਦੀ ਸਰਪ੍ਰਸਤੀ ’ਚ ਅੱਤਵਾਦੀ ਨਾ ਤਾਂ ਵੱਡੇ ਹਮਲਿਆਂ ਦੀ ਸਾਜਿਸ਼ ਰਚਦੇ ਹਨ ਅਤੇ ਨਾ ਹੀ ਏਕੇ-47, ਗੇ੍ਰਨੇਡ, ਰਾਕੇਟ ਆਦਿ ਹਥਿਆਰਾਂ ਦਾ ਇਸਤੇਮਾਲ ਕਰਦੇ ਹਨ

ਸਥਾਨਕ ਪੱਧਰ ’ਤੇ ਅੱਤਵਾਦੀ ਗੁੱਟ ਬਣਾਏ ਜਾ ਰਹੇ ਹਨ ਉਨ੍ਹਾਂ ਦੇ ਤਾਰ ਪਾਕਿਸਤਾਨੀ ਅੱਤਵਾਦੀਆਂ ਨਾਲ ਜੁੜੇ ਹਨ ਇਹ ਕਸ਼ਮੀਰ ਦਾ ਨਵਾਂ ਅੱਤਵਾਦ ਹੈ, ਜੋ ਆਪਣੀ ਰਣਨੀਤੀ ’ਚ ਹਾਲੇ ਤੱਕ ਕਾਮਯਾਬ ਦਿਸਦਾ ਹੈ ਅੱਤਵਾਦੀ ਜ਼ਿਆਦਤਰ ਪਿਸਟਲ ਨਾਲ ਗੋਲੀਆਂ ਚਲਾ ਕੇ ਕਤਲ ਕਰ ਰਹੇ ਹਨ ਬੀਤੇ 5 ਮਹੀਨਿਆਂ ਦੌਰਾਨ ਜਿੰਨੇ ਵੀ ਅੱਤਵਾਦੀ ਕਸ਼ਮੀਰ ’ਚ ਮਾਰੇ ਗਏ ਹਨ, ਉਨ੍ਹਾਂ ਕੋਲੋਂ 134 ਪਿਸਟਲ ਬਰਾਮਦ ਕੀਤੇ ਗਏ ਹਨ

ਇਹ ਅੰਕੜਾ ਅਤੇ ਹਮਲੇ ਦਾ ਤਰੀਕਾ ਹੈਰਾਨ ਕਰਨ ਵਾਲਾ ਹੈ ਉਹ ‘ਟਾਰਗੇਟ ਕਿਲਿੰਗ’ ਕਰਕੇ ਭੀੜ ਦਾ ਹਿੱਸਾ ਬਣ ਜਾਂਦੇ ਹਨ, ਲਿਹਾਜਾ ਅੱਤਵਾਦੀਆਂ ਦੀ ਪਛਾਣ ਅਤੇ ਗਿ੍ਰਫ਼ਤਾਰੀਆਂ ਦੀ ਮੁਸ਼ਕਲ ਹੋ ਰਹੀਆਂ ਹਨ ਦਿਲਚਸਪ ਇਹ ਹੈ ਕਿ ਸਥਾਨਕ ਅੱਤਵਾਦੀ ਧੜੇ ਆਪਸ ’ਚ ਇੱਕ-ਦੂਜੇ ਨੂੰ ਨਾ ਤਾਂ ਪਛਾਣਦੇ ਹਨ, ਨਾ ਉਨ੍ਹਾਂ ਦੀ ਰਣਨੀਤੀ ਤੋਂ ਵਾਕਿਫ਼ ਹਨ ਅਤੇ ਨਾ ਹੀ ਉਨ੍ਹਾਂ ਦੇ ਅੱਤਵਾਦੀ, ਆਰਥਿਕ ਸਰੋਤਾਂ ਦੀ ਜਾਣਕਾਰੀ ਰੱਖਦੇ ਹਨ ਜੋ ਅੱਤਵਾਦੀ ਮੁਕਾਬਲਿਆਂ ’ਚ ਮਾਰੇ ਜਾ ਰਹੇ ਹਨ ਜਾਂ ਕੁਝ ਜਿਉਂਦੇ ਫੜੇ ਜਾਂਦੇ ਹਨ,

ਉਨ੍ਹਾਂ ਤੋੋਂ ਜ਼ਰੂਰ ਖੁਲਾਸੇ ਹੰੁਦੇ ਰਹੇ ਹਨ ਕਿ ਉਹ ਪਾਕਿਸਤਾਨੀ ਹਨ ਅਤੇ ਕਸ਼ਮੀਰ ਦੇ ਹੀ ਸਥਾਨਕ ਨਾਗਰਿਕ ਹਨ ਕਿਉਂਕਿ ਉਨ੍ਹਾਂ ਅੱਤਵਾਦੀਆਂ ਦੀ ਖੂਫ਼ੀਆ ਜਾਣਕਾਰੀ ਵੀ ਮਿਲਣਾ ਮੁਸ਼ਕਿਲ ਹੈ, ਲਿਹਾਜਾ ਉਨ੍ਹਾਂ ਦੇ ਸੰਭਾਵਿਤ ਹਮਲਿਆਂ ਦੀ ਵੀ ਸੂਚਨਾ ਪ੍ਰਾਪਤ ਨਹੀਂ ਹੁੰਦੀ, ਨਤੀਜੇ ਵਜੋਂ ਉਹ ਹਮਲਿਆਂ ’ਚ ਕਾਮਯਾਬ ਹੋ ਰਹੇ ਹਨ ਅਤੇ ਟੀਚਾ ਤੈਅ ਕਰਕੇ ਕਸ਼ਮੀਰੀ ਪੰਡਤਾਂ ਦਾ ਕਤਲ ਕਰ ਰਹੇ ਹਨ

ਪਹਿਲੀ ਵਾਰ ਇਹ ਰੋਸ਼ ਸਾਹਮਣੇ ਆਇਆ ਹੈ ਕਿ ਜੇਕਰ ਕਸ਼ਮੀਰ ਪ੍ਰਸ਼ਾਸਨ ਨੇ ਕਸ਼ਮੀਰੀ ਪੰਡਤਾਂ ਨੂੰ ਜੰਮੂ ਜਾਂ ਕਿਸੇ ਹੋਰ ਸੁਰੱਖਿਅਤ ਸਥਾਨ ’ਤੇ ਨਾ ਭੇਜਿਆ, ਤਾਂ ਉਹ ਸਾਮੂਹਿਕ ਤੌਰ ’ਤੇ ਘਾਟੀ ਦੇ ਸਰਕਾਰੀ ਦਫ਼ਤਰਾਂ ਤੋਂ ਪਲਾਇਨ ਕਰ ਜਾਣਗੇ ਕਤਲਾਂ ਦੇ ਸਿਲਸਿਲੇ ਜਾਂ ਅੱਤਵਾਦ 1990 ਤੋਂ ਵੱਖ ਹੈ, ਕਿਉਂਕਿ ਇਸ ਵਾਰ ਮੁਸਲਮਾਨ, ਸਿੱਖ, ਪ੍ਰਵਾਸੀ ਭਾਰਤੀ ਆਦਿ ਸਾਰਿਆਂ ਨੂੰ ਮਾਰਿਆ ਜਾ ਰਿਹਾ ਹੈ 1990 ਦੀ ਤਰ੍ਹਾਂ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਬੁਲੰਦ ਨਹੀਂ ਹਨ,

ਮਸਜਿਦਾਂ ’ਚ ਹਿੰਦੂਆਂ ਖਿਲਾਫ਼ ਐਲਾਨ ਨਹੀਂ ਕੀਤੇ ਜਾ ਰਹੇ ਕਿ ਉਹ ਘਾਟੀ ਛੱਡ ਦੇਣ ਆਪਣੀਆਂ ਔਰਤਾਂ ਅਤੇ ਜਵਾਨ ਬੇਟੀਆਂ ਨੂੰ ਘਾਟੀ ’ਚ ਹੀ ਛੱਡ ਦੇਣ ਮੰਦਰ ਨਹੀਂ ਤੋੜੇ ਜਾ ਰਹੇ ਸਿਰਫ਼ ਕਸ਼ਮੀਰੀ ਪੰਡਤਾਂ ਦੀ ਚੁਣ-ਚੁਣ ਕੇ ਕਤਲ ਕੀਤੇ ਜਾ ਰਹੇ ਹਨ ਪਹਿਲੀ ਵਾਰ ਕਸ਼ਮੀਰੀ ਪੰਡਿਤ ਐਨੇ ਰੋਸ ਅਤੇ ਗੁੱਸੇ ਨਾਲ ਸੜਕਾਂ ’ਤੇ ਬੈਠੇ ਹਨ ਉਹ ਸਾਮੂਹਿਕ ਅਸਤੀਫ਼ੇ ਵੀ ਦੇਣ ਦੇ ਮੂੜ ’ਚ ਹਨ ਉਪ ਰਾਜਪਾਲ ਮਨੋਜ ਸਿਨਹਾ ਉਨ੍ਹਾਂ ਨੂੰ ਸਮਝਾਉਣ ’ਚ ਲੱਗੇ ਹਨ, ਪਰ ਇਸ ਵਾਰ ਅੱਤਵਾਦ ਨੇ ਸਾਰਿਆਂ ਨੂੰ ਦਹਿਸ਼ਤ ’ਚ ਪਾ ਦਿੱਤਾ ਹੈ ਘਾਟੀ ’ਚੋਂ ਨਿਯੁਕਤੀਆਂ ਮੋਦੀ ਸਰਕਾਰ ਦੀ ਮੁੜ ਵਸੇਬਾ ਨੀਤੀ ਤਹਿਤ ਕੀਤੀ ਗਈ ਸੀ

ਰੱਖਿਆ ਅਤੇ ਪੁਲਿਸ ਮਾਹਿਰ ਵੀ ਮੰਨ ਰਹੇ ਹਨ ਕਿ ਅੱਤਵਾਦੀ ਹਮਲੇ ਤੋਂ ਬਾਅਦ ਪਿਸਤੌਲ ਸੁੱਟ ਦਿੰਦੇ ਹਨ ਅਪਰਾਧਿਕ ਰਿਕਾਰਡ ਨਾ ਹੋਣ ਨਾਲ ਅੱਤਵਾਦੀਆਂ ਦੇ ਸੁਰਾਗ ਵੀ ਬਹੁਤ ਮੁਸ਼ਕਲ ਹਨ ਇੱਕ ਹੀ ਰਸਤਾ ਹੈ ਕਿ ਸੁਰੱਖਿਆ ਬੰਦੋਬਸਤ ਸਖ਼ਤ ਕੀਤੇ ਜਾਣ ਜਦੋਂ ਅੱਤਵਾਦੀਆਂ ਦੀਆਂ ਗਿ੍ਰਫ਼ਤਾਰੀਆਂ ਹੁੰਦੀਆਂ ਹਨ, ਤਾਂ ਉਸ ਨੂੰ ਮਾਰ ਦਿੱਤਾ ਜਾਂ ਮੁਕਾਬਲੇ ’ਚ ਢੇਰ ਕਰ ਦਿੱਤਾ ਜਾਵੇ ਸਥਾਨਕ ਪੱਧਰ ’ਤੇ ਜੋ ਪਾਰਟੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ, ਉਨ੍ਹਾਂ ਦੇ ਨੈਟਵਰਕ ਨੂੰ ਤੋੜ ਕੇ ਉਨ੍ਹਾਂ ਨੂੰ ਜੇਲ੍ਹ ’ਚ ਬੰਦ ਕੀਤਾ ਜਾਵੇ ਅਤੇ ਖੂਫ਼ੀਆ ਤੰਤਰ ਨੂੰ ਕੁਝ ਹੋਰ ਮਜ਼ਬੂਤ ਬਣਾਇਆ ਜਾਵੇ ਅਜਿਹੀ ਰਣਨੀਤੀ ਨਾਲ ਨਵੇਂ ਅੱਤਵਾਦ ਦੀ ਨਵੀਂ ਸ਼ੈਲੀ¿; ਨੂੰ ਤੋੜਿਆ ਜਾ ਸਕੇਗਾ ਅੱਤਵਾਦੀ ਕੀ ਯੋਜਨਾਵਾਂ ਬਣਾ ਰਹੇ ਹਨ, ਇਸ ਦਾ ਪਹਿਲਾਂ ਤੋਂ ਖ਼ੂਫ਼ੀਆ ਸੂਤਰਾਂ ਨੂੰ ਪਤਾ ਹੋਣਾ ਚਾਹੀਦਾ ਹੈ

ਜੇਕਰ ਉਨ੍ਹਾਂ ਦੀ ਯੋਜਨਾਵਾਂ ਦੀ ਪਹਿਲਾਂ ਜਾਣਕਾਰੀ ਮਿਲ ਜਾਵੇ ਤਾਂ ਉਨ੍ਹਾਂ ਨੂੰ ਟਾਰਗੇਟ ਕਿਲਿੰਗ ਕਰਨ ਤੋਂ ਰੋਕਿਆ ਜਾ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ ਅੱਤਵਾਦੀ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੇ ਪਰਿਵਾਰਾਂ ਨੂੰ ਸਮਝਾਉਣ ਬੁਝਾਉਣ ’ਚ ਵੀ ਸਰਕਾਰ ਨੂੰ ਕਾਫ਼ੀ ਯਤਨ ਕਰਨੇ ਪੈਣਗੇ ਘਾਟੀ ’ਚ ਸੁਰੱਖਿਆ ਬਲਾਂ ਦੀ ਸਖ਼ਤੀ ਅਤੇ ਅੱਤਵਾਦੀਆਂ ਦੇ ਹੋ ਰਹੇ ਸਫਾਏ ਨਾਲ ਉਨ੍ਹਾਂ ’ਚ ਬੌਖਲਾਹਟ ਨਜ਼ਰ ਆਉਂਦੀ ਹੈ ਕਸ਼ਮੀਰੀ ਪੰਡਤਾਂ ਦੀ ਘਾਟੀ ’ਚ ਵਾਪਸੀ ਰੋਕਣ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਡਰ ਪੈਦਾ ਕੀਤਾ ਜਾ ਰਿਹਾ ਹੈ

ਸਰਕਾਰ ਦੇ ਭਰੋਸੇ ’ਤੇ ਵਿਸ਼ਵਾਸ ਕਰਕੇ ਪੰਡਤ ਰਾਜ ’ਚ ਵਾਪਸ ਤਾਂ ਜਾ ਰਹੇ ਪਰ ਪੂਰਨ ਸੁਰੱਖਿਆ ਦੀ ਘਾਟ ’ਚ ਹੋ ਰਹੀਆਂ ਹਿੰਸਕ ਘਟਨਾਵਾਂ ਵਾਪਸੀ ਕਰਨ ਵਾਲਿਆਂ ਦੇ ਹੌਂਸਲੇ ਪਸਤ ਕਰ ਸਕਦੀਆਂ ਹਨ ਉਨ੍ਹਾਂ ਨੂੰ ਅੱਤਵਾਦ ਤੋਂ ਮੁਕਤ ਮਾਹੌਲ ਦਿੱਤੇ ਜਾਣ ਦੀ ਜ਼ਰੂਰਤ ਹੈ ਤਾਂ ਕਿ ਸ਼ੈਰ ਸਪਾਟਾ , ਉਦਯੋਗ ਵਰਗੀਆਂ ਸੰਭਾਵਨਾਵਾਂ ਨਾਲ ਸੂਬੇ ਦੇ ਵਿਕਾਸ ਦਾ ਨਵਾਂ ਮਾਡਲ ਵਿਕਸਿਤ ਕੀਤਾ ਜਾ ਸਕੇ¿;
ਡਾ. ਸ੍ਰੀਨਾਥ ਸਹਾਇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ