ਆਖਰ ਅਮਰੀਕਾ ਨੇ ਹਮਾਸ-ਇਜ਼ਰਾਈਲ ਜੰਗ ਦੇ ਮਾਮਲੇ ’ਚ ਦਰੁਸਤ ਕਦਮ ਚੁੱਕਿਆ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਵੈਸਟ ਬੈਂਕ ’ਚ ਉਨ੍ਹਾਂ ਯਹੂਦੀਆਂ ’ਤੇ ਪਾਬੰਦੀ ਲਾ ਦਿੱਤੀ ਜਿਹੜੇ ਫਲਸਤੀਨੀ ਨਾਗਰਿਕਾਂ ’ਤੇ ਹਿੰਸਾ ਕਰਨ ’ਚ ਸ਼ਾਮਲ ਰਹੇ ਹਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਬਾਇਡੇਨ ਦੇ ਇਸ ਬਿਆਨ ’ਤੇ ਸਖਤ ਟਿੱਪਣੀ ਕੀਤੀ ਹੈ ਦਰਅਸਲ ਇਜ਼ਰਾਈਲ ਦੀ ਜੰਗੀ ਕਾਰਵਾਈ ਦੌਰਾਨ ਆਮ ਫਲਸਤੀਨੀਆਂ ਦਾ ਕਾਫ਼ੀ ਨੁਕਸਾਨ ਹੋਇਆ ਸੀ ਜਿਸ ਦੀ ਅੰਤਰਰਾਸ਼ਟਰੀ ਮੀਡੀਆ ’ਚ ਕਾਫ਼ੀ ਅਲੋਚਨਾ ਹੋਈ ਸੀ ਅਮਰੀਕਾ ਸਿੱਧੇ ਤੌਰ ’ਤੇ ਇਜ਼ਰਾਈਲ ਦੀ ਮੱਦਦ ਕਰ ਰਿਹਾ ਹੈ। (America)
ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਆਦੇਸ਼ ਤਨੇਜ਼ਾ ਇੰਸਾਂ ਨੇ ਕੀਤਾ ਇੰਡੀਆ ਟਾਪ
ਇਸ ਲਈ ਮਨੁੱਖਤਾ ਖਿਲਾਫ਼ ਕਿਸੇ ਕਾਰਵਾਈ ਨਾਲ ਅਮਰੀਕਾ ਦੀ ਸਾਖ ਨੂੰ ਵੀ ਠੇਸ ਪੁੱਜਦੀ ਹੈ ਅੰਤਰਰਾਸ਼ਟਰੀ ਮੀਡੀਆ ਨੇ ਹਮਾਸ ਦੇ ਹਮਲਿਆਂ ਨੂੰ ਅਤਿ ਘਿਨੌਣੇ ਤੇ ਮਨੁੱਖਤਾ ਪ੍ਰਤੀ ਅਪਰਾਧ ਕਰਾਰ ਦਿੱਤਾ ਪਰ ਇਜ਼ਰਾਈਲ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਆਮ ਫਲਸਤੀਨੀਆਂ ’ਤੇ ਜ਼ੁਲਮ ਲਈ ਇਜ਼ਰਾਈਲ ਨੂੰ ਵੀ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਸੀ। ਅਸਲ ’ਚ ਅਮਰੀਕਾ ਦੀ ਵਿਦੇਸ਼ ਨੀਤੀ ’ਤੇ ਮਾੜਾ ਅਸਰ ਪੈਣ ਕਰਕੇ ਅਮਰੀਕਾ ਇਜ਼ਰਾਈਲ ਦੇ ਮਨੁੱਖ ਵਿਰੋਧੀ ਕਿਸੇ ਗਤੀਵਿਧੀ ਦੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦਾ ਹੈ ਅਮਰੀਕਾ ਨੇ ਆਪਣੀ ਜਵਾਬਦੇਹੀ ਦਾ ਖਿਆਲ ਰੱਖਦਿਆਂ ਦਰੁਸਤ ਕਦਮ ਚੁੱਕਿਆ ਹੈ ਤੇ ਤਾਜ਼ਾ ਫੈਸਲੇ ਨਾਲ ਇਜ਼ਰਾਈਲ ਨੂੰ ਸੁਚੇਤ ਕੀਤਾ ਹੈ। (America)
ਕਿ ਉਹ (ਅਮਰੀਕਾ) ਅੱਤਵਾਦ ਖਿਲਾਫ਼ ਕਾਰਵਾਈ ’ਚ ਇਜ਼ਰਾਈਲ ਦੇ ਨਾਲ ਖੜ੍ਹਾ ਹੈ ਪਰ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਮਰੀਕਾ ਦੇ ਯੂ-ਟਰਨ ਨਾਲ ਅੱਤਵਾਦ ਨਾਲ ਜੰਗ ਦੌਰਾਨ ਇਜ਼ਰਾਈਲ ਜੰਗ ’ਚ ਨਿਰਦੋਸ਼ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਲਵੇਗਾ ਅੱਤਵਾਦ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਨਿਰਦੋਸ਼ ਬਜ਼ੁਰਗਾਂ, ਬੱਚਿਆਂ ਤੇ ਔਰਤਾਂ ’ਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਹੈ ਜੰਗ ਦੇ ਅਸੂਲ ਕਾਇਮ ਰਹਿਣੇ ਚਾਹੀਦੇ ਹਨ।