ਅੰਬਾਨੀ 4 ਹਫਤਿਆਂ ‘ਚ ਦੇਣ 453 ਕਰੋੜ ਨਹੀਂ ਤਾਂ 3 ਮਹੀਨੇ ਦੀ ਹੋਵੇਗੀ ਜੇਲ : ਸੁਪਰੀਮ ਕੋਰਟ

Anil Ambani, Supreme Court

ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਐਰਿਕਸਨ ਕੰਪਨਂ ਦੇ ਭੁਗਤਾਨ ਨਾਲ ਜੁੜੇ ਵਿਵਾਦ ‘ਚ ਰਿਲਾਂਇਸ ਕਮਨਿਊਕੇਸ਼ਨਜ਼ (ਆਰਕਾਮ) ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਕੋਰਟ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਹੈ। ਅਦਾਲਤ ਨੇ ਅਨਿਲ ਅੰਬਾਨੀ ਸਮੂਹ ਦੀ ਦੂਜੀ ਕੰਪਨੀ ਰਿਲਾਇੰਸ ਟੈਲੀਕਾਮ ਦੇ ਚੇਅਰਮੈਨ ਸਤੀਸ਼ ਸੇਠ ਅਤੇ ਰਿਲਾਇੰਸ ਇੰਨਫ੍ਰਾਟੇਲ ਦੀ ਚੇਅਰਪਰਸਨ ਛਾਇਆ ਵਿਰਾਨੀ ਨੂੰ ਵੀ ਦੋਸ਼ੀ ਮੰਨਿਆ ਹੈ। ਆਰਕਾਮ ਤੇ 550 ਕਰੋੜ ਰੁਪਏ ਬਕਾਇਆ ਹੈ। ਉਸ ਨੇ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਤੈਅ ਸਮੇਂ ਤੇ ਭੁਗਤਾਨ ਨਹੀਂ ਕੀਤਾ।

ਕੋਰਟ ਨੇ ਕਿਹਾ ਕਿ ਐਰਿਕਸਨ ਨੂੰ 4 ਹਫਤੇ ‘ਚ 453 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇ ਨਹੀਂ ਤਾਂ ਅਨਿਲ ਅੰਬਾਨੀ ਸਤੀਸ਼ ਸੇਠ ਅਤੇ ਛਾਇਆ ਵਿਰਾਨੀ ਨੂੰ 3 ਮਹੀਨੇ ਦੀ ਜੇਲ ਹੋਵੇਗੀ। ਫੈਸਲੇ ਤੇ ਵਕਤ ਤਿੰਨੇ ਅਦਾਲਤ ‘ਚ ਮੌਜੂਦ ਸੀ। ਕੋਰਟ ਨੇ 13 ਫਰਵਰੀ ਨੂੰ ਫੈਸਲਾ ਸੁਰਿੱਖਤ ਰੱਖਿਆ ਸੀ। ਕੋਰਟ ਨੇ ਇਹ ਵੀ ਕਿਹਾ ਜੇਕਰ 1-1 ਕਰੋੜ ਦਾ ਜ਼ੁਰਮਾਨਾ ਨਾ ਕੀਤਾ ਤਾਂ ਇਕ ਇਕ ਮਹੀਨੇ ਦੀ ਜੇਲ ਹੋਰ ਹੋਵੇਗੀ।

ਕੀ ਹੈ ਪੂਰਾ ਮਾਮਲਾ

ਐਰਿਕਸਨ ਨੇ 2014 ‘ਚ ਆਰਕਾਮ ਦਾ ਟੈਲਿਕਾਮ ਨੇ 1500 ਕਰੋੜ ਰੁਪਏ ਦੀ ਬਕਾਇਆ ਰਕਮ ਨਹੀਂ ਚੁਕਾਈ। ਪਿਛਲੇ ਸਾਲ ਦਿਵਾਲਿਆ ਅਦਾਲਤ ‘ਚ ਸੈਟਲਮੈਂਟ ਪ੍ਰਕ੍ਰਿਆ ਦੇ ਤਹਿਤ ਐਰਿਕਸਨ ਇਸ ਗੱਲ ਲਈ ਰਾਜੀ ਹੋਈ ਕਿ ਆਰਕਾਮ ਸਿਰਫ਼ 550 ਕਰੋੜ ਰੁਪਏ ਦਾ ਭੁਗਤਾਨ ਕਰ ਦੇਣ।

ਸੁਪਰੀਮ ਕੋਰਟ ਨੇ ਆਰਕਾਮ ਨੂੰ 15 ਦਿਸੰਬਰ ਤੱਕ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਸੀ। ਉਸ ਨੇ ਭੁਗਤਾਨ ਨਹੀਂ ਕੀਤਾ ਸੀ। ਇਸ ਲਈ ਐਰਿਕਸਨ ਨੇ ਸੁਪਰੀਮ ਕੋਰਟ ਨੇ ਉਲਘਣਾ ਅਪੀਲ ਦਾਇਰ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।