ਸਖ਼ਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ

Amarnath Yatra, Begins, Tight, Security

26 ਨੂੰ ਸਮਾਪਤ ਹੋਵੇਗੀ ਯਾਤਰਾ

ਜੰਮੂ, (ਏਜੰਸੀ)। ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਾਰੀ ਸੁਰੱਖਿਆ ਘੇਰੇ ‘ਚ ਬੁੱਧਵਾਰ ਸਵੇਰੇ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਰਵਾਨਾ ਹੋਇਆ। ਯਾਤਰੀਆਂ ਦਾ ਇਹ ਪਹਿਲਾ ਜੱਥਾ ਕਸ਼ਮੀਰ ਦੇ ਦੋ ਆਧਾਰ ਕੈਂਪਾਂ ਬਾਲਟਾਲ ਅਤੇ ਪਹਲਗਾਮ ਤੋਂ ਰਵਾਨਾ ਹੋਇਆ ਹੈ। ਇਸ ਜੱਥੇ ‘ਚ ਕੁੱਲ 1904 ਸ਼ਰਧਾਲੂ ਹਨ, ਜਿਹਨਾਂ ਵਿੱਚ 1554 ਪੁਰਸ਼, 320 ਮਹਿਲਾਵਾਂ ਅਤੇ 20 ਬੱਚੇ ਸ਼ਾਮਲ ਹਨ। ਇਹ ਯਾਤਰੀ ਦਿਨ ‘ਚ ਕਸ਼ਮੀਰ ਦੇ ਗਾਂਦੇਰਬਾਲ ਸਥਿਤ ਬਾਲਟਾਲ ਅਤੇ ਅਨੰਤਨਾਗ ਸਥਿਤ ਨੁਨਵਾਨ, ਪਹਿਲਗਾਮ ਆਧਾਰ ਕੈਂਪ ਪਹੁੰਚਣਗੇ, ਜਿਸ ਤੋਂ ਬਾਅਦ ਇਹ ਤੀਰਥਯਾਤਰੀ ਅਗਲੇ ਦਿਨ ਪੈਦਲ ਹੀ 3880 ਮੀਟਰ ਦੀ ਉੱਚਾਈ ‘ਤੇ ਸਥਿਤ ਗੁਫਾ ਮੰਦਰ ਲਈ ਰਵਾਨਾ ਹੋਣਗੇ। ਇਸ ਨਾਲ ਤੀਰਥਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ। ਯਾਤਰਾ ਦੀ ਸਮਾਪਤੀ 26 ਅਗਸਤ ਨੂੰ ਹੋਵੇਗੀ ਜਿਸ ਦਿਨ ਰੱਖੜੀ ਵੀ ਹੈ।

ਬੁੱਧਵਾਰ ਸਵੇਰੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬਰਮਣੀਅਮ, ਜੰਮੂ ਕਸ਼ਮੀਰ ਰਾਜਪਾਲ ਦੇ ਦੋ ਸਲਾਹਕਾਰ ਵਿਜੈ ਕੁਮਾਰ ਅਤੇ ਬੀਬੀ ਵਿਆਸ ਨੇ ਅਮਰਨਾਥ ਯਾਤਰਾ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿੱਤੀ ਅਤੇ ਜੰਮੂ ਬੇਸ ਕੈਂਪ ਤੋਂ ਯਾਤਰਾ ਲਈ ਰਵਾਨਾ ਕੀਤਾ। ਜੰਮੂ ਕਸ਼ਮੀਰ ਰਾਜਪਾਲ ਦੇ ਸਲਾਹਕਾਰ ਵਿਜੈ ਕੁਮਾਰ ਨੇ ਕਿਹਾ ਕਿ ਅਮਰਨਾਥ ਯਾਤਰਾ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੁੰਦੀ ਹੇ। ਜਨਤਾ ਦੇ ਸਹਿਯੋਗ ਨਾਲ ਸਾਰੀਆਂ ਸੁਰੱਖਿਆ ਏਜੰਸੀਆਂ ਅਤੇ ਵਿਕਾਸ ਏਜੰਸੀਆਂ ਦੇ ਨਾਲ ਅਸੀਂ ਇੱਕ ਸੁਰੱਖਿਆ ਨੂੰ ਲੈ ਕੇ ਯੋਜਨਾ ਬਣਾਈ ਹੈ। ਯਾਤਰੀਆਂ ਦੀਆਂ ਸਮੱਸਿਅਵਾਂ ਨੂੰ ਦੂਰ ਕਰਨ ਅਤੇ ਆਵਾਜਾਈ ਦੇ ਸੌਖੇ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।

ਜੰਮੂ ਕਸ਼ਮੀਰ ਦੇ ਆਈ ਨੇ ਅਮਰਨਾਥ ਯਾਤਰਾ ਦੀ ਸੁਰੱਖਿਆ ‘ਤੇ ਗੱਲ ਕਰਦਿਆਂ ਕਿਹਾ ਕਿ ਅਸੀਂ ਸੁਰੱਖਿਆ ਦੇ ਸਾਰੇ ਇੰਤਜਾਮ ਪੂਰੇ ਕਰ ਲਏ ਹਨ। ਅਸੀਂ ਆਧੁਨਿਕ ਤਕਨੀਕ ਅਤੇ ਗੱਡੀਆਂ ਦਾ ਇਸਤੇਮਾਲ ਕਰ ਰਹੇ ਹਾਂ, ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੁਰੱਖਿਆ ਵਧਾਈ ਗਈ ਹੈ। ਅਸੀਂ ਕਿਸੇ ਵੀ ਤਰ੍ਹਾਂ ਦੇ ਹਮਲੇ ਲਈ ਤਿਆਰ ਹਾਂ।