ਅਮਰਜੀਤ ਕੌਰ ਇੰਸਾਂ ਬਣੀ ਪਿੰਡ ਝੰਡੂਕੇ ਦੀ ਪਹਿਲੀ ਸਰੀਰਦਾਨੀ

Amarjit Kaur, First Woman t, Village,  Bhanduke, Body Donation

ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ

ਸੁਖਨਾਮ/ਬਾਲਿਆਂਵਾਲੀ (ਬਠਿੰਡਾ) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਾਲਿਆਂਵਾਲੀ ਦੇ ਪਿੰਡ ਝੰਡੂਕੇ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। Amarjit Kaur

ਜਾਣਕਾਰੀ ਅਨੁਸਾਰ ਅਮਰਜੀਤ ਕੌਰ ਇੰਸਾਂ ਪਤਨੀ ਦਰਸ਼ਨ ਸਿੰਘ ਇੰਸਾਂ ਵਾਸੀ ਝੰਡੂਕੇ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਸਿਕੰਦਰ ਸਿੰਘ ਇੰਸਾਂ, ਹਰਭਜਨ ਸਿੰਘ ਇੰਸਾਂ ਭੰਗੀਦਾਸ, ਸੁਖਮੰਦਰ ਸਿੰਘ ਇੰਸਾਂ, ਜਵਾਈ ਸੱਤਪਾਲ ਸਿੰਘ ਇੰਸਾਂ ਅੱਕਾਂਵਾਲੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਅਯੂਜਯੋਤੀ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਜੋਧਪੁਰੀਆ (ਹਰਿਆਣਾ) ਨੂੰ ਦਾਨ ਕੀਤਾ ਅਮਰਜੀਤ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ‘ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ‘ਚ ਅੰਤਿਮ ਵਿਦਾਇਗੀ ਦਿੱਤੀ।  Amarjit Kaur

ਇਸ ਮੌਕੇ 45 ਮੈਂਬਰ ਗੁਰਵਿੰਦਰ ਸਿੰਘ ਇੰਸਾਂ ਨੇ ਸਰੀਰਦਾਨੀ ਦੀ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਡਾ. ਚਰਨਜੀਤ ਸਿੰਘ ਇੰਸਾਂ ਬਲਾਕ ਭੰਗੀਦਾਸ ਨੇ ਦੱਸਿਆ ਕਿ ਇਹ ਪਿੰਡ ਝੰਡੂਕੇ ਦਾ ਪਹਿਲਾ ਅਤੇ ਬਲਾਕ ਬਾਲਿਆਂਵਾਲੀ ਦਾ 11ਵਾਂ ਸਰੀਰਦਾਨ ਹੈ  ਇਸ ਮੌਕੇ 15 ਮੈਂਬਰ ਮਾਸਟਰ ਜਸਵੀਰ ਸਿੰਘ ਇੰਸਾਂ, ਬਿੱਕਰ ਸਿੰਘ ਇੰਸਾਂ, ਸੁਖਚੈਨ ਸਿੰਘ ਇੰਸਾਂ, ਸਰਪੰਚ ਸ਼ਿਆਮ ਸਿੰਘ , ਸਾਬਕਾ ਸਰਪੰਚ ਗੁਰਨਾਮ ਸਿੰਘ, ਸੁਜਾਨ ਭੈਣਾਂ, ਵੱਖ-ਵੱਖ ਪਿੰਡਾਂ ਦੇ ਭੰਗੀਦਾਸ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਰਿਸ਼ਤੇਦਾਰ, ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜਰ ਸੀ।

 Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।