ਅਮਰਿੰਦਰ ਨਹੀਂ ਰੋਕ ਸਕਦੇ ਨਾਗਰਿਕਤਾ ਕਾਨੂੰਨ : ਸਾਂਪਲਾ

Amarinder Singh, Citizenship law, Sampla

ਵਹਾਬੀ ਲੋਕ ਹੀ ਕਰਵਾ ਰਹੇ ਹਨ ਦੇਸ਼ ‘ਚ ਦੰਗੇ, ਸਾਨੂੰ ਨਹੀਂ ਲੈਣ ਦੇਣਗੇ ਨਾਗਰਿਕਤਾ

ਅਸ਼ਵਨੀ ਚਾਵਲਾ/ਚੰਡੀਗੜ। ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਭਾਜਪਾ ਆਗੂ ਵਿਜੇ ਸਾਂਪਲਾ ਅਤੇ ਵਿਨੀਤ ਜੋਸ਼ੀ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤਾ ਗਿਆ ਨਾਗਰਿਕਤਾ ਕਾਨੂੰਨ ਪੰਜਾਬ ‘ਚ ਹਰ ਹਾਲ ‘ਚ ਲਾਗੂ ਹੋ ਕੇ ਰਹੇਗਾ, ਜਿਸ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਹੀਂ ਰੋਕ ਸਕਦੇ ਦੋਵੇਂ ਭਾਜਪਾ ਆਗੂ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪਾਕਿ ਤੋਂ ਆਏ ਹਿੰਦੂ ਪਰਿਵਾਰਾਂ ਦੇ ਮੈਂਬਰ ਵੀ ਹਾਜ਼ਰ ਸਨ

ਭਾਜਪਾ ਆਗੂਆਂ ਨੇ ਦੱਸਿਆ  ਜਲੰਧਰ ਵਿਖੇ ਹੀ 350 ਤੋਂ ਜ਼ਿਆਦਾ ਪਰਿਵਾਰ ਇਸ ਸਮੇਂ ਨਾਗਰਿਕਤਾ ਦਾ ਇੰਤਜ਼ਾਰ ਕਰ ਰਹੇ ਹਨ  ਜਦੋਂ ਕਿ ਪੰਜਾਬ ਭਰ ਵਿੱਚ 1 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ਦਾ ਇਸ ਐਕਟ ਦਾ ਫਾਇਦਾ ਹੋਏਗਾ। ਇਸ ਦੌਰਾਨ ਹਿੰਦੂ ਪਰਿਵਾਰਾਂ ਨੇ ਕਿਹਾ ਕਿ ਦੇਸ਼ ਵਿੱਚ ਦੰਗੇ ਕਰਵਾਉਣ ਵਾਲੇ ਅਤੇ ਪੜ੍ਹੇ-ਲਿਖੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਉਹ ਹੀ ਵਹਾਬੀ ਲੋਕ ਹੀ ਹਨ, ਜਿਨ੍ਹਾਂ ਨੇ ਪਹਿਲਾਂ ਪਾਕਿਸਤਾਨ ਵਿੱਚ ਹਿੰਦੂਆਂ ‘ਤੇ ਜ਼ੁਲਮ ਢਾਹੇ ਅਤੇ ਹੁਣ ਭਾਰਤ ਵਿੱਚ ਪਾਕਿਸਤਾਨ ਤੋਂ ਆਏ ਹਿੰਦੂਆਂ ਨੂੰ ਨਾਗਰਿਕਤਾ ਨਹੀਂ ਲੈਣ ਦੇ ਰਹੇ ।

ਇਨ੍ਹਾਂ ਲੋਕਾਂ ਦਾ ਮਕਸਦ ਸਿਰਫ਼ ਭਾਰਤ ਵਿੱਚ ਦੰਗੇ ਕਰਵਾਉਂਦੇ ਹੋਏ ਦੇਸ਼ ਦਾ ਨੁਕਸਾਨ ਕਰਨਾ ਹੀ ਹੈ। ਅਸੀਂ ਤਾਂ ਛੋਟੇ ਹੁੰਦੇ ਇਥੇ ਆ ਗਏ ਸੀ ਅਤੇ ਹੁਣ ਸਾਡੇ ਪੁੱਤ-ਪੋਤਰੇ ਹੋ ਚੁੱਕੇ ਹਨ। ਜਦੋਂ ਕਿ ਕਾਫ਼ੀ ਗਿਣਤੀ ਵਿੱਚ ਹਿੰਦੂ ਪਾਕਿਸਤਾਨ ਤੋਂ ਸਾਲ 2000 ਅਤੇ ਇਸ ਤੋਂ ਬਾਅਦ ਵੀ ਆਏ ਹਨ ਪਰ ਐਕਟ ਅਨੁਸਾਰ ਇਹ ਸਾਰੇ 2014 ਤੋਂ ਪਹਿਲਾਂ ਵਾਲੇ ਹੀ ਹਨ, ਜਿਹੜੇ ਕਿ ਪਾਕਿਸਤਾਨ ‘ਚ ਜ਼ੁਲਮ ਸਹਿੰਦੇ ਹੋਏ ਭਾਰਤ ਵਿੱਚ ਬਕਾਇਦਾ ਵੀਜ਼ਾ ਲੈ ਕੇ ਆਏ ਸਨ ਪਰ ਵਾਪਸ ਜਾਣ ਤੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਇਹ ਹਿੰਦੂ ਪਰਿਵਾਰ ਹੁਣ ਪਾਕਿਸਤਾਨ ਜਾਣ ਦੇ ਨਾਂਅ ਤੋਂ ਵੀ ਡਰਦੇ ਹਨ।

ਪਾਕਿਸਤਾਨ ਵਿੱਚ ਔਰੰਗਜ਼ਬ ਦੇ ਪੈਰੋਕਾਰ ਰਹਿੰਦੇ ਹਨ

ਇਨ੍ਹਾਂ ਵਿੱਚੋਂ ਜਿਆ ਲਾਲ ਨੇ ਕਿਹਾ ਕਿ ਪਾਕਿਸਤਾਨ ਵਿੱਚ ਔਰੰਗਜ਼ਬ ਦੇ ਪੈਰੋਕਾਰ ਰਹਿੰਦੇ ਹਨ, ਜਿਨ੍ਹਾਂ ਦਾ ਕੰਮ ਸਿਰਫ਼ ਹਿੰਦੂ ਅਤੇ ਸਿੱਖ ਪਰਿਵਾਰਾਂ ‘ਤੇ ਜ਼ੁਲਮ ਕਰਨਾ ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਰਤ ਆਉਣ ਤੋਂ ਪਹਿਲਾਂ ਇੱਕ ਪੰਡਿਤ ਪਰਿਵਾਰ ਦੀਆਂ ਦੋ ਲੜਕੀਆਂ ਨੂੰ ਚੁੱਕ ਕੇ ਲੈ ਗਏ ਸਨ ਅਤੇ ਪੰਡਿਤ ਨੂੰ ਮਾਰ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦਾ ਦੇਖ ਉਹ ਡਰਦੇ ਹੋਏ ਭਾਰਤ ਆ ਗਏ ਸਨ ਅਤੇ ਕਈ ਤਾਂ ਪਾਕਿਸਤਾਨੀ ਹਿੰਦੂ ਤਾਂ ਇਥੇ ਹੀ ਬਚਪਨ ਤੋਂ ਵੱਡੇ ਹੁੰਦੇ ਹੋਏ ਬੱਚਿਆਂ ਵਾਲੇ ਵੀ ਹੋ ਗਏ ਹਨ ਪਰ ਉਨ੍ਹਾਂ ਨੂੰ ਹੁਣ ਤੱਕ ਨਾਗਰਿਕਤਾ ਨਹੀਂ ਮਿਲੀ ਹੈ। ਉਹ ਇਸ ਸਮੇਂ ਵੀ ਨਾਗਰਿਕਤਾ ਦਾ ਹੀ ਇੰਤਜ਼ਾਰ ਕਰ ਰਹੇ ਹਨ, ਇਨ੍ਹਾਂ ਵਿੱਚੋਂ ਕੁਝ ਬਜ਼ੁਰਗ ਤਾਂ ਨਾਗਰਿਕਤਾ ਦੇ ਇੰਤਜ਼ਾਰ ਵਿੱਚ ਹੀ ਮਰ ਵੀ ਗਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਅਮਰਿੰਦਰ ਸਿੰਘ ਇਸ ਕਾਨੂੰਨ ਨੂੰ ਨਹੀਂ ਰੋਕ ਸਕਦੇ ਹਨ ਕਿਉਂਕਿ ਨਾਗਰਿਕਤਾ ਦੇਣਾ ਜਾਂ ਫਿਰ ਨਹੀਂ ਦੇਣਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ, ਇਸ ਐਕਟ ਦੇ ਲਾਗੂ ਹੋਣ ਦੇ ਨਾਲ ਹੀ ਇਨਾਂ ਸਾਰੇ ਪਾਕਿ ਹਿੰਦੂਆਂ ਨੂੰ ਨਾਗਰਿਕਤਾ ਜਲਦ ਹੀ ਮਿਲ ਜਾਏਗੀ। ਇਥੇ ਹੀ ਉਨ੍ਹਾਂ ਸੁਖਬੀਰ ਬਾਦਲ ਵੱਲੋਂ ਮੁਸਲਿਮ ਲੋਕਾਂ ਨੂੰ ਵੀ ਨਾਗਰਿਕਤਾ ਦੇਣ ਦੀ ਹਮਾਇਤ ਦੇ ਸੁਆਲ ‘ਤੇ ਕਿਹਾ ਕਿ ਸੁਖਬੀਰ ਬਾਦਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਉਂ ਮੁਸਲਿਮ ਲੋਕਾਂ ਨੂੰ ਨਾਗਰਿਕਤਾ ਨਹੀਂ ਦਿੱਤਾ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਦੇਸ਼ਾਂ ਵਿੱਚੋਂ ਜ਼ੁਲਮ ਦਾ ਸ਼ਿਕਾਰ ਹੋ ਕੇ ਆਏ ਹੋਰ ਧਰਮਾਂ ਦੇ ਲੋਕਾਂ ਨੂੰ ਹੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ, ਜਦੋਂ ਕਿ ਇਨ੍ਹਾਂ ਮੁਸਲਿਮ ਦੇਸ਼ਾਂ ਵਿੱਚ ਮੁਸਲਿਮ ‘ਤੇ ਤਾਂ ਜ਼ੁਲਮ ਨਹੀਂ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।