ਨਵਜੋਤ ਸਿੱਧੂ ਨੇ ਕੀਤਾ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ (Amarinder)
ਕਿਹਾ, ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੀ ਐ ਪ੍ਰੈਸ ਕਾਨਫਰੰਸ, ਜਿਹੜੇ ਕਰ ਰਿਹਾ ਹਾਂ ਮੈ ਖ਼ੁਲਾਸੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਿੱਲੀ ਵਾਪਸੀ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder) ‘ਤੇ ਹੀ ਵੱਡਾ ਹਮਲਾ ਕਰ ਦਿੱਤਾ ਹੈ। ਸਿੱਧੂ ਨੇ ਸਖ਼ਤ ਲਹਿਜੇ ‘ਚ ਕਿਹਾ ਕਿ ਅਮਰਿੰਦਰ ਸਿੰਘ ਬਾਦਲਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੇ ਤਾਂ ਉਹ (ਨਵਜੋਤ ਸਿੱਧੂ ) ਆਪਣੇ ਮੂੰਹ ‘ਤੇ ਢੱਕਣ ਵੀ ਨਹੀਂ ਲਾਉਣਗੇ। ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਕੇ ਜੋ ਖ਼ੁਲਾਸੇ ਉਨ੍ਹਾਂ ਨੇ ਕੀਤੇ ਹਨ ਕੀ ਪੰਜਾਬ ਦੇ ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੇ ਹਨ? ਬਾਦਲਾਂ ਨੂੰ ਲੁੱਟ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਹੈ।
ਅਮਰਿੰਦਰ ਸਿੰਘ ਵੱਲੋਂ ਅੰਕੜਿਆਂ ਵਿੱਚ ਕੁਝ ਨਹੀਂ ਹੋਣ ਦੀ ਗੱਲ ਦੇ ਸੁਆਲ ‘ਤੇ ਨਵਜੋਤ ਸਿੱਧੂ ਨੇ ਕਿਹਾ ਕਿ ਅੰਕੜਿਆਂ ਵਿੱਚ ਕਿਉਂ ਕੁਝ ਨਹੀਂ ਪਿਆ ਹੈ, ਅੰਕੜਿਆਂ ਵਿੱਚ ਹੀ ਸਾਰਾ ਕੁਝ ਪਿਆ ਹੈ। ਇਨ੍ਹਾਂ ਅੰਕੜਿਆਂ ਰਾਹੀਂ ਹੀ ਉਹ ਸਾਬਤ ਕਰ ਰਹੇ ਹਨ ਕਿ ਕਿਵੇਂ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ ਹੈ। ਨਵਜੋਤ ਸਿੱਧੂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਮੀਟ ਦਾ ਪ੍ਰੈਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਨਵਜੋਤ ਸਿੱਧੂ ਨੇ ਕਿਹਾ ਕਿ ਸਾਰਾ ਪੰਜਾਬ ਇੱਕੋ ਹੀ ਵਿਅਕਤੀ ਦੇ ਖ਼ਿਲਾਫ਼ ਕਾਰਵਾਈ ਚਾਹੁੰਦਾ ਹੈ ਅਤੇ ਉਹ ਵੀ ਉਸੇ ਵਿਅਕਤੀ (ਬਿਕਰਮ ਮਜੀਠੀਆ) ਖ਼ਿਲਾਫ਼ ਹੀ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਪਤਾ ਨਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਉਸ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਇੱਕੋ ਮੁੱਦੇ ‘ਤੇ ਦੋ ਫ਼ਾਰਮੂਲੇ ਨਹੀਂ ਹੋਣੇ ਚਾਹੀਦੇ ਹਨ। ਜੇਕਰ ਮਜੀਠੀਆ ਖ਼ਿਲਾਫ਼ ਕੋਈ ਸਬੂਤ ਨਹੀਂ ਹਨ ਅਤੇ ਉਸ ਦਾ ਸਿਰਫ਼ ਨਾਂਅ ਲਿਆ ਗਿਆ ਹੈ ਤਾਂ ਬਿੱਟੂ ਔਲਖ ਅਤੇ ਇੰਸਪੈਕਟਰ ਚਾਹਲ ਨੂੰ ਵੀ ਛੱਡ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਵਿੱਚ ਜੁਆਬ ਦੇਣਾ ਪੈਣਾ ਹੈ, ਇਸ ਲਈ ਉਹ ਚੁੱਪ ਕਰਕੇ ਨਹੀਂ ਬੈਠ ਸਕਦੇ ਹਨ। ਜਿਹੜੇ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਹੈ, ਤੁਸੀਂ ਉਨਾਂ ਨੂੰ ਇਨਾਮ ਦੇਣ ਵਿੱਚ ਲੱਗੇ ਹੋਏ ਹੋ। ਉਨ੍ਹਾਂ ਨੂੰ ਕੋਈ ਕਹੇ ਕਿ ਇਸ ਬੰਦੇ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਤੁਸੀਂ ਇਨਾਂ ਨੂੰ ਛੱਡ ਦਿਓ ਤਾਂ ਮੈ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਾਂਗਾ। (Amarinder)
ਕਾਲੋਨੀਆਂ ਨਹੀਂ ਚੋਰਾਂ ਦੀ ਚੋਰੀ ਹੋ ਰਹੀ ਐ ਲੀਗਲ
ਨਵਜੋਤ ਸਿੱਧੂ ਨੇ ਨਾਜਾਇਜ਼ ਕਲੋਨੀਆਂ ਦੀ ਪਾਲਿਸੀ ਨੂੰ ਪਾਸ ਕਰਨ ਤੋਂ ਬਾਅਦ ਪੈਦਾ ਹੋਏ ਵਿਵਾਦ ‘ਤੇ ਕਿਹਾ ਕਿ ਪੰਜਾਬ ਵਿੱਚ ਨਜਾਇਜ਼ ਕਲੋਨੀਆਂ ਨਹੀਂ ਸਗੋਂ ਚੋਰਾਂ ਵੱਲੋਂ ਕੀਤੀ ਗਈ ਚੋਰੀ ਨੂੰ ਕੁਝ ਰੁਪਏ ਵਿੱਚ ਲੀਗਲ ਕੀਤਾ ਜਾ ਰਿਹਾ ਹੈ। ਜਿਸ ਦੇ ਉਹ ਪਹਿਲਾਂ ਵੀ ਖ਼ਿਲਾਫ਼ ਸਨ ਅਤੇ ਹੁਣ ਵੀ ਖ਼ਿਲਾਫ਼ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਹਮਣੇ ਉਨ੍ਹਾਂ ਨੇ ਵਿਰੋਧ ਜ਼ਾਹਿਰ ਕਰ ਦਿੱਤਾ ਸੀ ਕਿ ਖੇਤਾਂ ਨੂੰ ਪਾਸ ਕਰਨ ਦੀ ਥਾਂ ‘ਤੇ ਸਿਰਫ਼ ਉਨ੍ਹਾਂ ਕਲੋਨੀਆਂ ਨੂੰ ਪਾਸ ਕੀਤਾ ਜਾਵੇ, ਜਿਨਾਂ ਵਿੱਚ ਲੋਕ ਰਹਿੰਦੇ ਹਨ ਅਤੇ ਜਨਤਾ ਨੂੰ ਕਲੋਨੀ ਮਾਲਕ ਸਹੂਲਤਾਂ ਵੀ ਦੇਣ ਨੂੰ ਤਿਆਰ ਹਨ। ਇੰਥੇ ਤਾਂ ਖੇਤਾਂ ਵਿੱਚ ਫਸਲ ਉੱਗੀ ਪਈ ਹੈ ਅਤੇ ਪਲਾਟ ਤੱਕ ਨਹੀਂ ਕੱਟੇ ਗਏ ਹਨ ਪਰ ਸਾਡੀ ਸਰਕਾਰ ਉਸ ਨੂੰ ਪਾਸ ਕਰਨ ਲਈ ਤੁਰੀ ਹੋਈ ਹੈ।
ਮੇਰੇ ਹੱਥ ਦੇਣ ਕਮਾਨ, ਫੇਰ ਦੇਖਣਾ ਪੁੱਠੇ ਟੰਗ ਦਿਆਂਗਾ
ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਹੋਣ ਕਾਰਨ ਨਰਾਜ਼ ਸਿੱਧੂ ਨੇ ਕਿਹਾ ਕਿ ਮੇਰੇ ਹੱਥ ਵਿੱਚ ਕਮਾਨ ਦੇ ਦਿੱਤੀ ਜਾਵੇ ਤਾਂ ਇਨ੍ਹਾਂ ਨੂੰ ਤਾਂ ਪੁੱਠਾ ਟੰਗ ਦਿਆਂਗਾ। ਉਨ੍ਹਾਂ ਕਿਹਾ ਕਿ ਸਬੂਤ ਇਕੱਠੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਕੋਲ ਬਾਦਲਾਂ ਵੱਲੋਂ ਕੀਤੀ ਗਈ ਠੱਗੀ ਦੇ ਸਾਰੇ ਸਬੂਤ ਹਨ ਪਰ ਕਾਰਵਾਈ ਉਨ੍ਹਾਂ ਨੇ ਨਹੀਂ ਸਗੋਂ ਮੁੱਖ ਮੰਤਰੀ ਨੇ ਕਰਨੀ ਹੈ, ਇਸ ਲਈ ਜੇਕਰ ਉਨ੍ਹਾਂ ਦੇ ਹੱਥ ਵਿੱਚ ਪਾਵਰ ਆਈ ਤਾਂ ਉਹ ਤਾਂ ਇੱਕ ਦਿਨ ਵਿੱਚ ਟੰਗ ਦੇਣਗੇ। (Amarinder)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।