ਰੂਟ ਨੂੰ ਰੋਕਣ ‘ਚ ਨਾਕਾਮ ਭਾਰਤ, ਰਿਕਾਰਡ ਸਮੇਂ ‘ਤ ਬਣੇ 6 ਹਜ਼ਾਰੀ

ਭਾਰਤ ਵਿਰੁੱਧ ਰੂਟ ਨੇ ਹਰ ਮੈਚ ‘ਚ ਘੱਟ ਤੋਂ ਘੱਟ ਇੱਕ ਵਾਰ 50+ ਸਕੋਰ

ਇੰਗਲੈਂਡ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਜੋ ਰੂਟ ਨੇ ਟੈਸਟ ਕ੍ਰਿਕਟ ‘ਚ 6000 ਦੌੜਾਂ ਪੂਰੀਆਂ ਕਰ ਲਈਆਂ ਹਨ ਰੂਟ ਨੇ ਆਪਣੀ 80 ਦੌੜਾਂ ਦੀ ਪਾਰੀ ‘ਚ 40 ਦੌੜਾਂ ‘ਤੇ ਪਹੁੰਚਦੇ ਹੀ ਇਹ ਅੰਕੜਾ ਛੂਹ ਲਿਆ ਭਾਰਤ ਵਿਰੁੱਧ ਖੇਡੇ 12 ਟੈਸਟ ਮੈਚਾਂ ‘ਚ ਰੂਟ ਨੇ ਹਰ ਮੈਚ ‘ਚ ਘੱਟ ਤੋਂ ਘੱਟ ਇੱਕ ਵਾਰ 50+ ਦਾ ਸਕੋਰ ਬਣਾਇਆ ਹੈ ਇਸ ਵਿੱਚ ਤਿੰਨ ਸੈਂਕੜੇ ਵੀ ਸ਼ਾਮਲ ਹਨ ਰੂਟ ਦਾ ਟੈਸਟ ਕ੍ਰਿਕਟ ‘ਚ ਔਸਤ 53 ਦੇ ਕਰੀਬ ਹੈ ਜਦੋਂਕਿ ਭਾਰਤ ਵਿਰੁੱਧ ਇਹ ਔਸਤ ਵਧ ਕੇ 72 ਤੋਂ ਜ਼ਿਆਦਾ ਹੈ ਰੂਟ ਨੇ ਭਾਰਤ ਵਿਰੁੱਧ ਆਪਣਾ ਸਰਵਉੱਚ ਸਕੋਰ(154ਨਾਬਾਦ ) 2014 ‘ਚ ਨਾਟਿੰਘਮ ਦੇ ਮੈਦਾਨ ‘ਤੇ ਬਣਾਇਆ ਸੀ ਭਾਰਤੀ ਟੀਮ ਕੋਲ ਇੰਗਲੈਂਡ ਦੇ ਕਪਤਾਨ ਨੂੰ ਰੋਕਣ ਦਾ ਅਜੇ ਕੋਈ ਪਲਾਨ ਨਜ਼ਰ ਨਹੀਂ ਆ ਰਿਹਾ ਹੈ

ਰੂਟ ਨੇ ਪਛਾੜੇ ਧੁੰਰਦਰ

ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸਭ ਤੋਂ ਘੱਟ ਦਿਨਾਂ ‘ਚ 6 ਹਜ਼ਾਰ ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਰੂਟ ਨੇ ਆਪਣੇ ਹੀ ਹਮਵਤਲ ਕੇਵਿਨ ਪੀਟਰਸਨ (2168ਦਿਨ) ਨੂੰ ਪਛਾੜ ਕੇ ਡੈਬਿਊ ਦੇ 2 ਹਜ਼ਾਰ 58 ਦਿਨਾਂ ‘ਚ ਆਪਣੀਆਂ 6 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਇਸ ਦੇ ਨਾਲ ਹੀ ਰੂਟ ਸਭ ਤੋਂ ਘੱਟ ਉਮਰ ‘ਚ ਇਹ ਕਾਰਨਾਮਾ ਕਰਨ ਵਾਲੇ ਤੀਸਰੇ ਬੱਲੇਬਾਜ਼ ਵੀ ਬਣ ਗਏ ਹਨ ਰੂਟ ਨੇ ਆਪਣੀ ਟੈਸਟ ਸ਼ੁਰੂਆਤ ਭਾਰਤ ਵਿਰੁੱਧ 13 ਦਸੰਬਰ 2012 ‘ਚ ਕੀਤੀ ਸੀ

 

ਸਭ ਤੋਂ ਘੱਟ ਦਿਨਾਂ ‘ਚ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼

2058ਜੋ ਰੂਟ
2168ਅਲਿਸਟਰ ਕੁਕ
2192 ਕੇਵਿਨ ਪੀਟਰਸਨ
2216 ਡੇਵਿਡ ਵਾਰਨਰ
2410 ਐਂਡਰਿਊ ਸਟਰਾਸ
2479 ਗ੍ਰੀਮ ਸਮਿੱਥ

 

ਸਭ ਤੋਂ ਘੱਟ ਉਮਰ ‘ਚ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼

26 ਸਾਲ 313 ਦਿਨ ਸਚਿਨ ਤੇਂਦੁਲਕਰ
27 ਸਾਲ 43 ਦਿਨ ਅਲਿਸਟਰ ਕੁੱਕ
27 ਸਾਲ 214 ਦਿਨ ਜੋ ਰੂਟ
27 ਸਾਲ 323 ਦਿਨ ਗ੍ਰੀਮ ਸਮਿੱਥ
28 ਸਾਲ 217 ਦਿਨ ਸਟੀਵਨ ਸਮਿੱਥ
28 ਸਾਲ 329 ਦਿਨ ਏ ਬੀ ਡਿਵਿਲਿਅਰਜ਼
ਘੱਟ ਪਾਰੀਆਂ ‘ਚ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।