ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਟਿਪਸ ਕਾਰਨ ਹੀ ਸਭ ਹੋਇਆ ਸੰਭਵ : ਅਮਨਦੀਪ ਕੌਰ ਇੰਸਾਂ
- ਮਲੋਟ ਪਹੁੰਚਣ ’ਤੇ ਬਲਾਕ ਮਲੋਟ ਦੀ ਸਾਧ-ਸੰਗਤ ਨੇ ਕੀਤਾ ਭਰਵਾਂ ਸੁਆਗਤ, ਮਲੋਟ ਦੇ ਬਜ਼ਾਰਾਂ ’ਚ ਕੱਢਿਆ ਰੋਡ ਸ਼ੋਅ
Asian Championships 2025: (ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੇ ਟਿੱਪਸਾਂ ’ਤੇ ਅਮਲ ਕਰਦੇ ਹੋਏ ਰੋਲਰ ਸਕੇਟਿੰਗ ਖੇਡਣ ਵਾਲੀ ਮਲੋਟ ਦੇ ਪਿੰਡ ਜੰਡਵਾਲਾ ਚੜ੍ਹਤ ਸਿੰਘ ਦੀ ਜੰਮਪਲ ਧੀ ਅਤੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੀ ਸੁਪਰ ਸਟੂਡੈਂਟ ਅਮਨਦੀਪ ਕੌਰ ਇੰਸਾਂ ਅਤੇ ਸਾਥੀ ਖਿਡਾਰਨਾਂ ਨੇ ਭਾਰਤੀ ਟੀਮ ਵੱਲੋਂ ਖੇਡਦੇ ਹੋਏ ਹਾਲ ਹੀ ਵਿੱਚ ਸਾਊਥ ਕੋਰੀਆ ’ਚ ਹੋਈ 20ਵੀਂ ਏਸ਼ੀਅਨ ਚੈਂਪਿਅਨਸ਼ਿਪ 2025 ’ਚ ਰੋਲਰ ਸਕੇਟਿੰਗ ਵਿੱਚ ਸੋਨ ਤਮਗਾ ਹਾਸਲ ਕਰਕੇ ਦੇਸ਼ ਦਾ ਨਾਂਅ ਪੂਰੀ ਦੁਨੀਆਂ ’ਚ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਨਦੀਪ ਕੌਰ ਇੰਸਾਂ ਅਤੇ ਸਾਥੀ ਖਿਡਾਰਨਾਂ ਨੇ ਚੀਨ ’ਚ ਹੋਈ 19ਵੀਂ ਏਸ਼ੀਅਨ ਰੋਲਰ ਸਕੇਟਿੰਗ ਇਨਲਾਈਨ ਹਾਕੀ ਚੈਂਪੀਅਨਸ਼ਿਪ ਦੇ ਸੀਨੀਅਰ ਮਹਿਲਾ ਵਰਗ ’ਚ ਭਾਰਤੀ ਟੀਮ ਵੱਲੋਂ ਖੇਡਦੇ ਹੋਏ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਸੀ।
ਪਹਿਲਾਂ ਵੀ 19ਵੀਂ ਏਸ਼ੀਅਨ ਰੋਲਰ ਸਕੇਟਿੰਗ ਇਨਲਾਈਨ ਹਾਕੀ ਚੈਂਪੀਅਨਸ਼ਿਪ ’ਚ ਜਿੱਤਿਆ ਸੀ ਕਾਂਸੀ ਦਾ ਤਮਗਾ
ਇਸ ਮੌਕੇ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਅਮਨਦੀਪ ਕੌਰ ਇੰਸਾਂ ਦੇ ਮਲੋਟ ਪਹੁੰਚਣ ’ਤੇ ਗੱਲ ਵਿੱਚ ਹਾਰ ਪਾ ਕੇ, ਮੂੰਹ ਮਿੱਠਾ ਕਰਵਾ ਕੇ ਢੋਲ ਢਮੱਕਿਆਂ ਦੀ ਥਾਪ ’ਤੇ ਭਰਵਾਂ ਸੁਆਗਤ ਕੀਤਾ ਅਤੇ ਮਲੋਟ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਰੋਡ ਸ਼ੋਅ ਕੱਢਿਆ, ਜੋ ਕਿ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਸੰਪੰਨ ਹੋਇਆ।
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਬਲਵਿੰਦਰ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਸਤਵੰਤ ਕੌਰ ਇੰਸਾਂ, ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਇੰਸਾਂ, ਪਿੰਡ ਜੰਡਵਾਲਾ ਚੜ੍ਹਤ ਸਿੰਘ ਦੇ ਪ੍ਰੇਮੀ ਸੇਵਕ ਗੁਰਲਾਲ ਸਿੰਘ ਇੰਸਾਂ ਨੇ ਦੱਸਿਆ ਕਿ ਜਦੋਂ ਬਲਾਕ ਮਲੋਟ ਦੀ ਸਾਧ-ਸੰਗਤ ਨੂੰ ਅਮਨਦੀਪ ਕੌਰ ਇੰਸਾਂ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਪਤਾ ਲੱਗਿਆ ਤਾਂ ਸਾਧ-ਸੰਗਤ ਖੁਸ਼ੀਆਂ ਮਨਾ ਰਹੀ ਹੈ ਅਤੇ ਇਸੇ ਖੁਸ਼ੀ ਵਿੱਚ ਅੱਜ ਅਮਨਦੀਪ ਕੌਰ ਇੰਸਾਂ ਦਾ ਭਰਵਾਂ ਸਵਾਗਤ ਕਰਕੇ ਰੋਡ ਸ਼ੋਅ ਕੱਢਿਆ ਗਿਆ ਹੈ। Asian Championships 2025
ਇਹ ਵੀ ਪੜ੍ਹੋ: Aata Barfi: ਕਣਕ ਦੇ ਆਟੇ ਨਾਲ ਬਣਾਓ ਸਿਹਤ ਤੇ ਸੁਆਦ ਬਰਫ਼ੀ, ਜੋ ਸਿਰਫ਼ ਮੂੰਹ ਹੀ ਨਹੀਂ ਦਿਲ ਵੀ ਜਿੱਤ ਲੈਵੇ!
ਇਸ ਮੌਕੇ ਅਮਨਦੀਪ ਕੌਰ ਇੰਸਾਂ ਦੇ ਪੇਕੇ ਘਰ ਪਿੰਡ ਜੰਡਵਾਲਾ ਚੜ੍ਹਤ ਸਿੰਘ (ਮਲੋਟ) ਅਤੇ ਸਹੁਰੇ ਘਰ ਦਾਨੇਵਾਲਾ ਸੱਤਕੋਸੀ (ਅਬੋਹਰ), ਜ਼ਿਲ੍ਹਾ ਫਾਜ਼ਿਲਕਾ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਅਮਨਦੀਪ ਕੌਰ ਇੰਸਾਂ ਨੇ ਦੱਸਿਆ ਕਿ ਉਸਨੇ ਕਰਨਾਟਕਾ, ਡੇਰਾ ਸੱਚਾ ਸੌਦਾ ਸਰਸਾ, ਵਿਸ਼ਾਖਾਪਟਨਮ, ਵਿਰਾਰ (ਮਹਾਂਰਾਸ਼ਟਰ), ਜੋਧਪੁਰ (ਰਾਜ.), ਕੁਰੂਕਸ਼ੇਤਰ (ਹਰਿਆਣਾ), ਆਂਧਰਾ ਪ੍ਰਦੇਸ਼, ਚੰਡੀਗੜ੍ਹ, ਬੰਗਲੋਰ ਅਤੇ ਚੀਨ ਵਿੱਚ ਹੋਈਆਂ ਸਟੇਟ ਅਤੇ ਨੈਸ਼ਨਲ ਪੱਧਰੀ ਖੇਡਾਂ ਵਿੱਚ ਖੇਡ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਉਸਨੇ ਸਟੇਟ ਪੱਧਰੀ 15 ਸੋਨ ਤਮਗੇ , ਨੈਸ਼ਨਲ ਪੱਧਰੀ 7 ਸੋਨ 2 ਚਾਂਦੀ ਅਤੇ 1 ਕਾਂਸੀ ਦਾ ਤਮਗਾ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਕਾਊ ’ਚ ਓਪਨ ਇੰਟਰਨੈਸ਼ਨਲ ਰੋਲਰ ਹਾਕੀ ਚੈਂਪਿਅਨਸ਼ਿਪ ਹੋਈ, ਜਿਸ ਵਿੱਚ ਅਮਨਦੀਪ ਕੌਰ ਇੰਸਾਂ ਅਤੇ ਸਾਥੀ ਖਿਡਾਰਨਾਂ ਨੇ ਭਾਰਤ ਦੀ ਅਗਵਾਈ ਕਰਕੇ ਗੋਲਡ ਕੱਪ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ ਸੀ। ਇਸ ਮੌਕੇ ਅਮਨਦੀਪ ਇੰਸਾਂ ਦੇ ਪਤੀ ਸਹਿਜਪ੍ਰੀਤ ਸਿੰਘ ਇੰਸਾਂ, ਚਾਚਾ ਜਸਪੂਰਨ ਸਿੰਘ, ਮਾਤਾ ਲਖਵੀਰ ਕੌਰ ਇੰਸਾਂ, ਪਿਤਾ ਹਰਜਿੰਦਰ ਸਿੰਘ ਇੰਸਾਂ, ਦਾਦਾ ਬਲਦੇਵ ਸਿੰਘ ਇੰਸਾਂ, ਦਾਦੀ ਜਸਵੀਰ ਕੌਰ ਇੰਸਾਂ, ਸਹੁਰਾ ਅਮਨਦੀਪ ਸਿੰਘ ਇੰਸਾਂ, ਸੱਸ ਜਸਲੀਨ ਕੌਰ ਇੰਸਾਂ ਦੀ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਮੌਕੇ ਬਲਾਕ ਮਲੋਟ ਅਤੇ ਪਿੰਡ ਜੰਡਵਾਲਾ ਚੜ੍ਹਤ ਸਿੰਘ ਦੀ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜ਼ੂਦ ਸੀ।
ਗੁਰੂ ਪਾਪਾ ‘ਕੋਚ’ ਦੀ ਬਦੌਲਤ 20ਵੀਂ ਏਸ਼ੀਅਨ ਚੈਂਪੀਅਨਸ਼ਿਪ 2025 ’ਚ ਰੋਲਰ ਸਕੇਟਿੰਗ ’ਚ ਜਿੱਤਿਆ ਸੋਨ ਤਮਗਾ

ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੀ ਮੁੰਬਈ ਵਿਖੇ ਇਨਕਮ ਟੈਕਸ ਡਿਪਾਰਟਮੈਂਟ ’ਚ ਨੌਕਰੀ ਵੀ ਕਰ ਰਹੀ ਹਾਂ। ਅਮਨਦੀਪ ਕੌਰ ਇੰਸਾਂ ਪਤਨੀ ਸਹਿਜਪ੍ਰੀਤ ਸਿੰਘ ਇੰਸਾਂ ਨੇ ਦੱਸਿਆ ਕਿ ਗੁਰੂ ਪਾਪਾ ‘ਕੋਚ’ ਦੀ ਬਦੌਲਤ ਸਾਊਥ ਕੋਰੀਆ ’ਚ ਹੋਈ 20ਵੀਂ ਏਸ਼ੀਅਨ ਚੈਂਪੀਅਨਸ਼ਿਪ 2025 ’ਚ ਰੋਲਰ ਸਕੇਟਿੰਗ ’ਚ ਸੋਨ ਤਮਗਾ ਹਾਸਲ ਹੋਇਆ ਹੈ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੇ ਟਿੱਪਸ ਹੀ ਉਸਨੂੰ ਹੋਰ ਅੱਗੇ ਲੈ ਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਰਹਿਮਤ ਸਦਕਾ ਹੀ ਉਹ ਮੁੰਬਈ ਵਿਖੇ ਇਨਕਮ ਟੈਕਸ ਡਿਪਾਰਟਮੈਂਟ ਵਿੱਚ ਨੌਕਰੀ ਵੀ ਕਰ ਰਹੀ ਹੈ। Asian Championships 2025