ਰੂਹਾਨੀਅਤ : ਜ਼ਿੰਦਗੀ ’ਚ ਹਮੇਸ਼ਾ ਨੇਕ ਲੋਕਾਂ ਦਾ ਸੰਗ ਕਰੋ | Saint Dr MSG
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ’ਚ ਸਮਝਾਉਣ ਲਈ ਆਉਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਜੀਵਨਦਾਨ ਦੇ ਕੇ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ’ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਆਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੋਂ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੰਤ, ਪੀਰ-ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਆਖਦੇ ਬੁਰਾਈਆਂ ਅਤੇ ਚੰਗਿਆਈਆਂ ’ਚੋਂ ਤੁਸੀਂ ਜਿਸ ਨਾਲ ਵੀ ਸੰਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਂਗੇ ਇਸ ਲਈ ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ।
ਇਹ ਵੀ ਪੜ੍ਹੋ : ਅਨਮੋਲ ਹੈ ਮਾਲਕ ਦਾ ਨਾਮ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੰਤਾਂ ਦਾ ਕੰਮ ਸਮਝਾਉਣਾ ਹੁੰਦਾ ਹੈ ਉਹ ਸਾਰਿਆਂ ਨੂੰ ਰਾਹ ਵਿਖਾਉਦੇ ਰਹਿੰਦੇ ਹਨ ਅੱਗੇ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਕਿਹੜਾ ਰਸਤਾ ਚੁਣਦੇ ਹੋ, ਮਾਲਕ ਨੇ ਤੁਹਾਨੂੰ ਬਹੁਤ ਵੱਡਾ ਦਿਮਾਗ ਦਿੱਤਾ ਹੈ, ਸੋਚਣ-ਸਮਝਣ ਦੀ ਤਾਕਤ ਦਿੱਤੀ ਹੈ ਜਿਸ ਮਰਜ਼ੀ ਰਸਤੇ ਤੋਂ ਆਪਣੀ ਜੀਵਨ ਰੂਪੀ ਗੱਡੀ ਨੂੰ ਲੈ ਜਾਓ ਮਨ-ਮਾਇਆ ਅਤੇ ਮਨਮਤੇ ਲੋਕ ਜੋ ਤੁਹਾਨੂੰ ਗਾਈਡ ਕਰਦੇ ਹਨ ਉਨ੍ਹਾਂ ਦਾ ਕੁਝ ਨਹੀਂ ਜਾਵੇਗਾ ਤੇ ਤੁਹਾਡਾ ਕੁਝ ਰਹੇਗਾ ਨਹੀਂ ਸੰਤਾਂ ਦਾ ਕੰਮ ਤਾਂ ਸਾਰਿਆਂ ਨੂੰ ਸਮਝਾਉਣਾ ਹੁੰਦਾ ਹੈ ਉਹ ਹਰ ਜੀਵ ਨੂੰ ਹੱਥ ਜੋੜ ਕੇ ਸਮਝਾਉਦੇ ਹਨ ਤਾਂਕਿ ਆਦਮੀ ਨੂੰ ਸਮਝ ਆ ਜਾਵੇ ਅਤੇ ਉਹ ਦੁੱਖਾਂ ਤੋਂ ਬਚ ਜਾਵੇ ਤੇ ਉਹ ਮਾਲਕ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਵੇ।