ਭਾਰਤ ‘ਚ ਅੱਤਵਾਦੀਆਂ ਦੇ ਦਾਖਲ ਹੋਣ ਦਾ ਅਲਰਟ

Alert, Terrorists Entering, India

ਨਵੀਂ ਦਿੱਲੀ (ਏਜੰਸੀ)। ਭਾਰਤ ਨਾਲ ਸੰਭਾਵੀ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਬੇਹੱਦ ਚੌਕਸ ਰੌਂਅ ‘ਚ ਹਨ ਤੇ ਖਤਰੇ ਦੀ ਸੰਭਾਵਨਾ ਜ਼ਾਹਿਰ ਕਰਨ ਵਾਲੇ ਅਜਿਹੇ ਹਰ ਇਨਪੁਟ, ਜਿਸ ‘ਚ ਕੋਈ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤੇ ਉਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਭਾਰਤ ‘ਚ ਚਾਰ ਅੱਤਵਾਦੀਆਂ ਦੇ ਦਾਖਲ ਹੋਣ ਦੀ ਖਬਰ ਤੋਂ ਬਾਅਦ ਰਾਜਸਥਾਨ ਤੇ ਗੁਜਰਾਤ ਬਾਰਡਰ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਰਾਜਸਥਾਨ ਦੇ ਸਿਰੋਹੀ ਦੇ ਪੁਲਿਸ ਮੁਖੀ ਕਲਿਆਣਮਲ ਮੀਣਾ ਨੇ ਦੱਸਿਆ ਕਿ ਇਹ ਅੱਤਵਾਦੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਏਜੰਟ ਨਾਲ ਅਫ਼ਗਾਨਿਸਤਾਨੀ ਪਾਸਪੋਰਟ ਰਾਹੀਂ ਭਾਰਤ ‘ਚ ਦਾਖਲ ਹੋਏ ਹਨ ਭੀੜ-ਭਾੜ ਵਾਲੇ ਇਲਾਕਿਆਂ, ਹੋਟਲ, ਢਾਬਾ, ਰੇਲਵੇ ਸਟੇਸ਼ਨ ਤੇ ਬੱਸ ਅੱਡਿਆਂ ‘ਚ ਚੈਂਕਿੰਗ ਕੀਤੀ ਜਾ ਰਹੀ ਹੈ ਸ਼ੱਕੀ ਵਾਹਨਾਂ ਦੀ ਆਵਾਜਾਈ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। (Terrorists)

ਇੰਟੈਲੀਜੈਂਸ ਬਿਊਰੋ ਦੇ ਅਲਰਟ ਤੋਂ ਬਾਅਦ ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ ਇੰੰਟੈਲੀਜੈਂਸ ਬਿਊਰੋ ਨੇ ਦੋਵੇਂ ਸੂਬਿਆਂ ਦੇ ਬਾਰਡਰ ‘ਤੇ ਅੱਤਵਾਦੀਆਂ ਦੇ ਮੂਵਮੈਂਟ ਸਬੰਧੀ ਇਨਪੁਟ ਦਿੱਤਾ ਸੀ ਸੁਰੱਖਿਆ ਦੇ ਮੱਦੇਨਜ਼ਰ ਦੋਵੇਂ ਸੂਬਿਆਂ ਦੇ ਬਾਰਡਰ 11 ਥਾਵਾਂ ਤੋਂ ਸੀਲ ਕੀਤੇ ਗਏ ਹਨ ਮੱਧ ਪ੍ਰਦੇਸ਼ ‘ਚ ਝਾਬੂਆ ਦੇ ਐਸਪੀ ਵਿਨੀਤ ਜੈਨ ਨੇ ਦੱਸਿਆ, ‘ਸਾਨੂੰ ਇੰਟੈਲੀਜੈਂਸ ਬਿਊਰੋ ਵੱਲੋਂ ਅੱਤਵਾਦੀਆਂ ਦੇ ਮੂਵਮੈਂਟ ਸਬੰਧੀ ਜਾਣਕਾਰੀ ਮਿਲੀ ਸੀ ਨਾਂਲ ਹੀ ਪੁਲਿਸ ਦਫ਼ਤਰ ਤੋਂ ਵੀ ਨਿਰਦੇਸ਼ ਮਿਲੇ ਸਨ, ਜਿਸ ਤੋਂ ਬਾਅਦ ਬਾਰਡਰ ‘ਤੇ ਚੈਂਕਿੰਗ ਸਖ਼ਤ ਕਰ ਦਿੱਤੀ ਗਈ ਹੈ ਮੱਧ ਪ੍ਰਦੇਸ਼ ਦੇ ਅਡੀਸ਼ਨਲ ਪੁਲਿਸ ਡਾਇਰੈਕਟਰ (ਇੰਟੈਲੀਜੈਂਸ), ਕੈਲਾਸ ਮਕਵਾਨਾ ਨੇ ਸਾਰੇ ਜ਼ਿਲ੍ਹਿਆਂ ਦੇ ਐਸਪੀ ਤੇ ਰੇਂਜ ਆਈਜੀ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।